Wednesday, September 17, 2025  

ਰਾਜਨੀਤੀ

ਰੋਡ ਸ਼ੋਅ ਦੀ ਬੇਮਿਸਾਲ ਭੀੜ ਨੇ ਦੱਸ ਦਿੱਤਾ, ਲੁਧਿਆਣਾ ਫੇਰ 'ਆਪ' ਦੇ ਨਾਲ , ਜਿੱਤ ਯਕੀਨੀ 

June 17, 2025

ਲੁਧਿਆਣਾ, 17 ਜੂਨ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੁਧਿਆਣਾ ਪੱਛਮੀ ਵਿੱਚ ਵੱਡਾ ਰੋਡ ਸ਼ੋਅ ਕੀਤਾ ਜਿਸ ਦੀ ਅਗਵਾਈ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਸੀਨੀਅਰ ਕੈਬਨਿਟ ਮੰਤਰੀਆਂ ਅਤੇ ਲੁਧਿਆਣਾ ਪੱਛਮੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕੀਤੀ। ਇਸ ਰੋਡ ਸ਼ੋਅ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਹਜ਼ਾਰਾਂ ਲੋਕ 'ਆਪ' ਨੂੰ ਆਪਣਾ ਸਮਰਥਨ ਦੇਣ ਲਈ ਸ਼ਾਮਲ ਹੋਏ।

ਰੋਡ ਸ਼ੋਅ ਵਿੱਚ ਸੈਂਕੜੇ ਬਾਈਕ ਅਤੇ ਕਾਰਾਂ ਦਾ ਕਾਫ਼ਲਾ ਦੇਖਣ ਨੂੰ ਮਿਲਿਆ, ਜਿਨ੍ਹਾਂ ਵਿੱਚ ਬੈਠੇ ਲੋਕਾਂ ਨੇ ਆਪ ਦੇ ਹੱਕ ਵਿੱਚ ਨਾਅਰੇ ਲਗਾਏ ਅਤੇ ਲੋਕਾਂ ਨੂੰ ਆਪ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਲੁਧਿਆਣਾ ਪੱਛਮੀ ਦੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਉਤਸ਼ਾਹੀ ਸਮਰਥਕ ਇਕੱਠੇ ਹੋਏ ਅਤੇ 'ਆਪ' ਦੀ ਅਗਵਾਈ ਅਤੇ ਪਾਰਦਰਸ਼ੀ ਅਤੇ ਲੋਕ-ਕੇਂਦ੍ਰਿਤ ਸ਼ਾਸਨ ਦੇ ਵਾਅਦੇ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ।

ਲੁਧਿਆਣਾ ਪੱਛਮੀ ਲਈ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲੋਕਾਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ। ਅਰੋੜਾ ਨੇ ਕਿਹਾ "ਤੁਹਾਡਾ ਪਿਆਰ ਅਤੇ ਵਿਸ਼ਵਾਸ ਮੈਨੂੰ ਲੁਧਿਆਣਾ ਪੱਛਮੀ ਦੇ ਵਿਕਾਸ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਅਰੋੜਾ ਨੇ ਚੋਣ ਪ੍ਰਕਿਰਿਆ ਵਿੱਚ ਜਨਤਕ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਕਿਹਾ 19 ਜੂਨ ਨੂੰ, ਮੈਂ ਹਲਕੇ ਦੇ ਹਰੇਕ ਵਿਅਕਤੀ ਨੂੰ ਵੋਟ ਪਾਉਣ ਅਤੇ ਲੁਧਿਆਣਾ ਦੀ ਤਰੱਕੀ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹਾਂ।

ਇਕੱਠ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੋਟਰਾਂ ਨੂੰ ਜ਼ੋਰਦਾਰ ਅਪੀਲ ਕੀਤੀ। ਸਿਸੋਦੀਆ ਨੇ ਕਿਹਾ "ਆਪ' ਲੁਧਿਆਣਾ ਪੱਛਮੀ ਨੂੰ ਇੱਕ ਮਾਡਲ ਹਲਕੇ ਵਿੱਚ ਬਦਲਣ ਲਈ ਵਚਨਬੱਧ ਹੈ।19 ਜੂਨ ਨੂੰ ਸੰਜੀਵ ਅਰੋੜਾ ਨੂੰ ਵੋਟ ਪਾ ਕੇ, ਤੁਸੀਂ ਆਪਣੇ ਹਲਕੇ ਲਈ ਤਰੱਕੀ ਅਤੇ ਸਾਫ਼-ਸੁਥਰਾ ਸ਼ਾਸਨ ਯਕੀਨੀ ਬਣਾਓ।"

ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ 23 ਜੂਨ ਤੋਂ ਬਾਅਦ ਲੁਧਿਆਣਾ ਪੱਛਮੀ ਵਿੱਚ ਬੇਮਿਸਾਲ ਵਿਕਾਸ ਹੋਵੇਗਾ, ਸਾਰੇ ਪੈਡਿੰਗ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ, "ਬੁਨਿਆਦੀ ਢਾਂਚੇ ਤੋਂ ਲੈ ਕੇ ਬੁਨਿਆਦੀ ਸਹੂਲਤਾਂ ਤੱਕ, ਲੁਧਿਆਣਾ ਪੱਛਮੀ ਦੀ ਹਰ ਜ਼ਰੂਰਤ 'ਆਪ' ਦੀ ਅਗਵਾਈ ਹੇਠ ਪੂਰੀ ਕੀਤੀ ਜਾਵੇਗੀ।"

ਰੋਡ ਸ਼ੋਅ ਵਿੱਚ ਲੀਡਰਸ਼ਿਪ ਅਤੇ ਸਮਰਥਕਾਂ ਨੇ ਲੁਧਿਆਣਾ ਪੱਛਮੀ ਵਿੱਚ 'ਆਪ' ਦੀ ਜਿੱਤ 'ਤੇ ਭਰੋਸਾ ਪ੍ਰਗਟ ਕੀਤਾ। ਪਾਰਟੀ ਨੇ ਵੋਟਰਾਂ ਨੂੰ 19 ਜੂਨ ਨੂੰ ਵੱਡੀ ਗਿਣਤੀ ਵਿੱਚ ਬਾਹਰ ਆਉਣ ਅਤੇ ਲੁਧਿਆਣਾ ਪੱਛਮੀ ਦੇ ਵਿਕਾਸ ਲਈ ਵੋਟ ਪਾਉਣ ਦੀ ਅਪੀਲ ਕੀਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ 301 ਸਹਾਇਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ 301 ਸਹਾਇਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ

'ਆਪ' ਗੋਆ ਨੇ ਜ਼ਿਲ੍ਹਾ ਪੰਚਾਇਤ ਚੋਣਾਂ ਦੀ ਤਿਆਰੀ ਕੀਤੀ, ਕੇਡਰ ਨੂੰ ਹੁਲਾਰਾ ਦੇਣ ਲਈ ਤਾਲੁਕਾ ਇੰਚਾਰਜ ਨਿਯੁਕਤ ਕੀਤੇ

'ਆਪ' ਗੋਆ ਨੇ ਜ਼ਿਲ੍ਹਾ ਪੰਚਾਇਤ ਚੋਣਾਂ ਦੀ ਤਿਆਰੀ ਕੀਤੀ, ਕੇਡਰ ਨੂੰ ਹੁਲਾਰਾ ਦੇਣ ਲਈ ਤਾਲੁਕਾ ਇੰਚਾਰਜ ਨਿਯੁਕਤ ਕੀਤੇ

'ਫੋਟੋ-ਅਪ ਲਈ ਇਹ ਪੰਜਾਬ ਹੈ, ਹੜ੍ਹ ਸਹਾਇਤਾ ਲਈ ਇਹ ਹਿਮਾਚਲ': ਭਾਜਪਾ ਨੇ ਕਾਂਗਰਸ ਦੀ ਨਿੰਦਾ ਕੀਤੀ

'ਫੋਟੋ-ਅਪ ਲਈ ਇਹ ਪੰਜਾਬ ਹੈ, ਹੜ੍ਹ ਸਹਾਇਤਾ ਲਈ ਇਹ ਹਿਮਾਚਲ': ਭਾਜਪਾ ਨੇ ਕਾਂਗਰਸ ਦੀ ਨਿੰਦਾ ਕੀਤੀ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੰਟਰਨਸ਼ਿਪ ਨਿਯੁਕਤੀ ਪੱਤਰ ਵੰਡੇ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੰਟਰਨਸ਼ਿਪ ਨਿਯੁਕਤੀ ਪੱਤਰ ਵੰਡੇ

ਚੋਣ ਕਮਿਸ਼ਨ ਨੇ ਚੋਣਾਂ ਦੇ ਸੀਜ਼ਨ ਤੋਂ ਪਹਿਲਾਂ ਮੀਡੀਆ ਅਤੇ ਸੰਚਾਰ ਅਧਿਕਾਰੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਸ਼ੁਰੂ ਕੀਤੀ

ਚੋਣ ਕਮਿਸ਼ਨ ਨੇ ਚੋਣਾਂ ਦੇ ਸੀਜ਼ਨ ਤੋਂ ਪਹਿਲਾਂ ਮੀਡੀਆ ਅਤੇ ਸੰਚਾਰ ਅਧਿਕਾਰੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਸ਼ੁਰੂ ਕੀਤੀ

ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਸਿਹਤ ਸੰਭਾਲ ਖੇਤਰ ਨੂੰ 124.83 ਕਰੋੜ ਰੁਪਏ ਅਲਾਟ ਕੀਤੇ

ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਸਿਹਤ ਸੰਭਾਲ ਖੇਤਰ ਨੂੰ 124.83 ਕਰੋੜ ਰੁਪਏ ਅਲਾਟ ਕੀਤੇ

ਸੀਪੀ ਰਾਧਾਕ੍ਰਿਸ਼ਨਨ ਨੇ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਸੀਪੀ ਰਾਧਾਕ੍ਰਿਸ਼ਨਨ ਨੇ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਮਹਾਰਾਸ਼ਟਰ ਦਾ ਵਾਧੂ ਚਾਰਜ ਸੰਭਾਲਣਗੇ

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਮਹਾਰਾਸ਼ਟਰ ਦਾ ਵਾਧੂ ਚਾਰਜ ਸੰਭਾਲਣਗੇ

ਵਿਦੇਸ਼ਾਂ ਵਿੱਚ ਉਦਯੋਗਾਂ ਨੂੰ ਜ਼ਰੂਰੀ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿੱਚ ਮਹਾਰਾਸ਼ਟਰ ਮੋਹਰੀ: ਮੁੱਖ ਮੰਤਰੀ ਫੜਨਵੀਸ

ਵਿਦੇਸ਼ਾਂ ਵਿੱਚ ਉਦਯੋਗਾਂ ਨੂੰ ਜ਼ਰੂਰੀ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿੱਚ ਮਹਾਰਾਸ਼ਟਰ ਮੋਹਰੀ: ਮੁੱਖ ਮੰਤਰੀ ਫੜਨਵੀਸ

ਜਤਿੰਦਰ ਸਿੰਘ ਨੇ ਸੈਂਟਰਲ ਸਿਵਲ ਸਰਵਿਸਿਜ਼ ਯੂਨੀਫਾਈਡ ਪੈਨਸ਼ਨ ਸਕੀਮ ਨਿਯਮ 2025, FAQ ਫਿਲਮ ਰਿਲੀਜ਼ ਕੀਤੀ

ਜਤਿੰਦਰ ਸਿੰਘ ਨੇ ਸੈਂਟਰਲ ਸਿਵਲ ਸਰਵਿਸਿਜ਼ ਯੂਨੀਫਾਈਡ ਪੈਨਸ਼ਨ ਸਕੀਮ ਨਿਯਮ 2025, FAQ ਫਿਲਮ ਰਿਲੀਜ਼ ਕੀਤੀ