Thursday, June 19, 2025  

ਪੰਜਾਬ

ਸਿਵਲ ਸਰਜਨ ਨੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ

June 19, 2025

ਸ੍ਰੀ ਫਤਿਹਗੜ੍ਹ ਸਾਹਿਬ/19 ਜੂਨ: 

(ਰਵਿੰਦਰ ਸਿੰਘ ਢੀਂਡਸਾ)
 
ਜਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤੋਂ ਇਲਾਵਾ "ਟੀਬੀ ਮੁਕਤ ਭਾਰਤ ਅਭਿਆਨ" ਤਹਿਤ ਚਲਾਈ ਗਈ ਵਿਸ਼ੇਸ਼ ਮੁਹਿੰਮ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਜਿਲ੍ਹੇ ਦੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਵਿਸੇ਼ਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਧਿਕਾਰੀਆਂ/ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਜਾਣਕਾਰੀ ਦਿੰਦਿਆਂ ਡਾ.ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਅੰਦਰ ਚਲਾਈ ਗਈ ਟੀਬੀ ਵਿਰੋਧੀ ਮੁਹਿੰਮ ਵਿੱਚ ਜ਼ਿਲਾ ਫਤਿਹਗੜ੍ਹ ਸਾਹਿਬ ਪਹਿਲੇ ਸਥਾਨ ਤੇ ਰਿਹਾ । ਉਹਨਾਂ ਦੱਸਿਆ ਕਿ ਜਿਲਾ ਟੀਬੀ ਅਫਸਰ ਡਾ. ਦਮਨਜੀਤ ਕੌਰ ਦੀ ਅਗਵਾਈ ਵਿੱਚ ਸਮੁੱਚੀ ਟੀਮ ਵੱਲੋਂ ਇਸ ਮੁਹਿੰਮ ਦੌਰਾਨ ਜਿਲ੍ਹਾ ਨਿਵਾਸੀਆਂ ਨੂੰ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆ ਗਈਆ ਸਨ ਜਿਸ ਕਰਕੇ ਸੂਬੇ ਭਰ ਵਿੱਚ ਜ਼ਿਲਾ ਪਹਿਲੇ ਸਥਾਨ ਤੇ ਰਿਹਾ। ਉਨ੍ਹਾਂ ਜਿਲਾ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾਉਣ ਲਈ ਆਏ ਮਰੀਜਾਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਅਤੇ ਮਰੀਜਾਂ ਦੀ ਹਰ ਪੱਖ ਤੋਂ ਹਰ ਸੰਭਵ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਰੀਜਾਂ ਨਾਲ ਚੰਗਾ ਵਿਵਹਾਰ ਰੱਖਿਆ ਜਾਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਦਵਾਇਆ ਜਾਵੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਅਮਰੀਕ ਸਿੰਘ ਚੀਮਾ, ਜ਼ਿਲਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ,ਡੀਪੀਐਮ ਡਾ. ਕਸੀਤਿਜ ਸੀਮਾ, ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਦਲਜੀਤ ਕੌਰ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ /ਕਰਮਚਾਰੀ ਵੀ ਹਾਜ਼ਰ ਸਨ।
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਡੀਬੀਯੂ ਨੇ ਕਰਵਾਇਆ ਨਤੀਜਾ-ਅਧਾਰਿਤ ਸਿੱਖਿਆ ਅਤੇ ਐਨਈਪੀ 2020 ’ਤੇ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ 

ਡੀਬੀਯੂ ਨੇ ਕਰਵਾਇਆ ਨਤੀਜਾ-ਅਧਾਰਿਤ ਸਿੱਖਿਆ ਅਤੇ ਐਨਈਪੀ 2020 ’ਤੇ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ 

ਜ਼ਿਲ੍ਹਾ ਲਿਖਾਰੀ ਸਭਾ, ਫ਼ਤਿਹਗੜ੍ਹ ਸਾਹਿਬ ਦੀ ਹੋਈ ਮਹੀਨਾਵਾਰ ਇਕੱਤਰਤਾ

ਜ਼ਿਲ੍ਹਾ ਲਿਖਾਰੀ ਸਭਾ, ਫ਼ਤਿਹਗੜ੍ਹ ਸਾਹਿਬ ਦੀ ਹੋਈ ਮਹੀਨਾਵਾਰ ਇਕੱਤਰਤਾ

ਚੋਰਾਂ ਨੇ ਬੰਦ ਘਰ ਚੋਂ ਗਹਿਣਿਆ ਸਮੇਤ 30 ਲੱਖ ਦੀ ਨਗਦੀ ਤੇ ਕੀਤਾ ਹੱਥ ਸਾਫ

ਚੋਰਾਂ ਨੇ ਬੰਦ ਘਰ ਚੋਂ ਗਹਿਣਿਆ ਸਮੇਤ 30 ਲੱਖ ਦੀ ਨਗਦੀ ਤੇ ਕੀਤਾ ਹੱਥ ਸਾਫ

528 ਗ੍ਰਾਮ ਹੈਰੋਇਨ ਬਰਾਮਦ ਇਕ ਔਰਤ ਸਮੇਤ ਚਾਰ ਕਾਬੂ

528 ਗ੍ਰਾਮ ਹੈਰੋਇਨ ਬਰਾਮਦ ਇਕ ਔਰਤ ਸਮੇਤ ਚਾਰ ਕਾਬੂ

ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਭਲਾਈ ਮਾਨ ਸਰਕਾਰ ਦੀ ਪਹਿਲੀ ਤਰਜੀਹ: ਡਾ. ਬਲਜੀਤ ਕੌਰ

ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਭਲਾਈ ਮਾਨ ਸਰਕਾਰ ਦੀ ਪਹਿਲੀ ਤਰਜੀਹ: ਡਾ. ਬਲਜੀਤ ਕੌਰ

ਤਪਾ ਪੁਲਿਸ ਨੇ ਸਰਚ ਅਭਿਐਨ ਤਹਿਤ ਤਪਾ ਅਤੇ ਢਿਲਵਾਂ ‘ਚ ਸ਼ੱਕੀ ਘਰਾਂ ਦੀ ਲਈ ਤਲਾਸ਼ੀ,ਨਸ਼ਾ ਤਸਕਰਾਂ ਨੂੰ ਛੱਡਿਆਂ ਨਹੀਂ ਜਾਵੇਗਾ-ਐਸ.ਪੀ ਛਿੱਬਰ

ਤਪਾ ਪੁਲਿਸ ਨੇ ਸਰਚ ਅਭਿਐਨ ਤਹਿਤ ਤਪਾ ਅਤੇ ਢਿਲਵਾਂ ‘ਚ ਸ਼ੱਕੀ ਘਰਾਂ ਦੀ ਲਈ ਤਲਾਸ਼ੀ,ਨਸ਼ਾ ਤਸਕਰਾਂ ਨੂੰ ਛੱਡਿਆਂ ਨਹੀਂ ਜਾਵੇਗਾ-ਐਸ.ਪੀ ਛਿੱਬਰ

ਸਵੱਛ ਸਰਵੇਖਣ ਗ੍ਰਾਮੀਣ ਤਹਿਤ ਜਿ਼ਲ੍ਹੇ ਦੇ 20 ਪਿੰਡਾਂ ਵਿੱਚ ਹੋਵੇਗਾ ਵਿਸ਼ੇਸ਼ ਸਰਵੇਖਣ : ਡਾ. ਸੋਨਾ ਥਿੰਦ

ਸਵੱਛ ਸਰਵੇਖਣ ਗ੍ਰਾਮੀਣ ਤਹਿਤ ਜਿ਼ਲ੍ਹੇ ਦੇ 20 ਪਿੰਡਾਂ ਵਿੱਚ ਹੋਵੇਗਾ ਵਿਸ਼ੇਸ਼ ਸਰਵੇਖਣ : ਡਾ. ਸੋਨਾ ਥਿੰਦ

ਜਿਲੇ ਨੂੰ ਮਿਲਿਆਂ 3 ਅਤਿ ਆਧੁਨਿਕ ਨਵੀਆਂ ਐਬੂਲੈਂਸਾਂ : ਡਾ. ਦਵਿੰਦਰਜੀਤ ਕੌਰ

ਜਿਲੇ ਨੂੰ ਮਿਲਿਆਂ 3 ਅਤਿ ਆਧੁਨਿਕ ਨਵੀਆਂ ਐਬੂਲੈਂਸਾਂ : ਡਾ. ਦਵਿੰਦਰਜੀਤ ਕੌਰ

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪਠਾਨਕੋਟ ਵਿਖੇ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਸੈਂਟਰ ਦੀ ਸ਼ੁਰੂਆਤ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪਠਾਨਕੋਟ ਵਿਖੇ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਸੈਂਟਰ ਦੀ ਸ਼ੁਰੂਆਤ