Thursday, November 06, 2025  

ਰਾਜਨੀਤੀ

ਬਾਦਲ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨਾ ਬੰਦ ਕਰਨ ਅਤੇ ਆਪਣੀ ਸਰਕਾਰ ਦੀਆਂ ਗ਼ਲਤੀਆਂ ਨੂੰ ਸਵੀਕਾਰ ਕਰਨ- ਗਰਗ

June 19, 2025

ਚੰਡੀਗੜ੍ਹ, 19 ਜੂਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਬਿਜਲੀ ਦਰਾਂ ਅਤੇ ਉਦਯੋਗਿਕ ਨੀਤੀਆਂ ਸਬੰਧੀ ਕੀਤੇ ਗਏ ਗੁੰਮਰਾਹਕੁੰਨ ਦਾਅਵਿਆਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ। ਗਰਗ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਮਾੜੇ ਟਰੈਕ ਰਿਕਾਰਡ ਨੂੰ ਉਜਾਗਰ ਕੀਤਾ ਅਤੇ ਇਸ ਦੀ ਤੁਲਨਾ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੇ ਪਰਿਵਰਤਨਸ਼ੀਲ ਸ਼ਾਸਨ ਨਾਲ ਕੀਤੀ।

ਗਰਗ ਨੇ ਕਿਹਾ, "ਜਿਸ ਡੇਅ ਟੈਰਿਫ਼ ਬਾਰੇ ਬਾਦਲ ਅਫ਼ਸੋਸ ਕਰ ਰਹੇ ਹਨ, ਉਹ 2017 ਵਿੱਚ ਕਾਂਗਰਸ ਸਰਕਾਰ ਦੌਰਾਨ ਲਾਗੂ ਕੀਤਾ ਗਿਆ ਸੀ, ਨਾ ਕਿ 'ਆਪ' ਸਰਕਾਰ ਦੌਰਾਨ। ਅਕਾਲੀ-ਭਾਜਪਾ ਸਰਕਾਰ ਭ੍ਰਿਸ਼ਟਾਚਾਰ, ਅਕੁਸ਼ਲਤਾ ਅਤੇ ਕਰਜ਼ੇ ਦੀ ਵਿਰਾਸਤ ਛੱਡ ਕੇ ਗਈ ਹੈ। ਸਾਨੂੰ ਇਹ ਗੜਬੜ ਵਿਰਾਸਤ ਵਿੱਚ ਮਿਲੀ ਹੈ ਅਤੇ ਅਸੀਂ ਇਸ ਨੂੰ ਸਾਫ਼ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਾਂ।"

ਗਰਗ ਦੇ ਅਨੁਸਾਰ, ਅਕਾਲੀ-ਭਾਜਪਾ ਸਰਕਾਰ ਦੌਰਾਨ, ਉਦਯੋਗਾਂ ਤੋਂ ਪ੍ਰਤੀ ਯੂਨਿਟ 8.75 ਰੁਪਏ (ਲੇਵੀ ਸਮੇਤ) ਵਸੂਲੇ ਜਾਂਦੇ ਸਨ, ਉਨ੍ਹਾਂ ਨੂੰ ਵਾਰ-ਵਾਰ ਬਿਜਲੀ ਕੱਟਾਂ ਅਤੇ ਵਿਆਪਕ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਉਲਟ, 'ਆਪ' ਸਰਕਾਰ ਨੇ ਸਸਤੀ ਬਿਜਲੀ, ਬਿਨਾਂ ਬਿਜਲੀ ਕੱਟ, ਪਾਰਦਰਸ਼ੀ ਸ਼ਾਸਨ, ਕਿਸਾਨਾਂ ਲਈ ਮੁਫ਼ਤ ਬਿਜਲੀ, ਸਕੂਲ, ਹਸਪਤਾਲ ਅਤੇ ਰੁਜ਼ਗਾਰ ਨੂੰ ਤਰਜੀਹ ਦਿੱਤੀ ਹੈ। ਗਰਗ ਨੇ ਕਿਹਾ, “90% ਤੋਂ ਵੱਧ ਛੋਟੇ ਉਦਯੋਗ ਹੁਣ ਸਬਸਿਡੀ ਵਾਲੀ ਬਿਜਲੀ ਪ੍ਰਾਪਤ ਕਰ ਰਹੇ ਹਨ। ਬਿਜਲੀ ਕੱਟ ਬਹੁਤ ਘੱਟ ਹੁੰਦੇ ਹਨ ਅਤੇ ਹਮੇਸ਼ਾ ਪਹਿਲਾਂ ਹੀ ਐਲਾਨ ਕੀਤੇ ਜਾਂਦੇ ਹਨ। ਕਿਸਾਨਾਂ ਲਈ ਮੁਫ਼ਤ ਅਤੇ ਨਿਰਵਿਘਨ ਬਿਜਲੀ ਯਕੀਨੀ ਬਣਾਈ ਗਈ ਹੈ, ਜਿਸ ਨਾਲ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਨੂੰ ਲਾਭ ਪਹੁੰਚ ਰਿਹਾ ਹੈ।

ਗਰਗ ਨੇ ਬਾਦਲ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀਆਂ ਅਸਫਲਤਾਵਾਂ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ, ਜਿਸ ਵਿੱਚ ਭ੍ਰਿਸ਼ਟਾਚਾਰ ਅਤੇ ਮਨਮਾਨੀ ਨੀਤੀਆਂ ਰਾਹੀਂ ਕਾਰੋਬਾਰਾਂ ਨੂੰ ਨਿਯਮਤ ਤੌਰ 'ਤੇ ਪਰੇਸ਼ਾਨ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ "ਸਾਡੀ ਸਰਕਾਰ ਨੇ ਪਾਰਦਰਸ਼ਤਾ, ਜਵਾਬਦੇਹੀ ਅਤੇ ਡਿਲਿਵਰੀ ਦੇ ਯੁੱਗ ਦੀ ਸ਼ੁਰੂਆਤ ਕੀਤੀ ਹੈ। ਅਸੀਂ ਸਰਕਾਰੀ ਸਕੂਲਾਂ ਨੂੰ ਬਦਲਿਆ ਹੈ, ਸ਼ਾਸਨ ਨੂੰ ਮਜ਼ਬੂਤ ਕੀਤਾ ਹੈ ਅਤੇ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ਵਿੱਚ ਮਿਲੇ ਕਰਜ਼ੇ ਦੀ ਅਦਾਇਗੀ ਕਰ ਰਹੇ ਹਾਂ।"

ਗਰਗ ਨੇ ਕਿਹਾ ਕਿ 'ਆਪ' ਸਰਕਾਰ ਉਦਯੋਗਾਂ ਦੇ ਵਧਣ-ਫੁੱਲਣ ਲਈ ਮਾਹੌਲ ਬਣਾਉਣ ਲਈ ਵਚਨਬੱਧ ਹੈ। ਨਿਰਵਿਘਨ ਬਿਜਲੀ ਸਪਲਾਈ ਅਤੇ ਪਾਰਦਰਸ਼ੀ ਨੀਤੀਆਂ ਨੂੰ ਤਰਜੀਹ ਦੇ ਕੇ, ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਾਂ ਹੀ ਮਜ਼ਬੂਤ ਵਿਕਾਸ ਦੀ ਨੀਂਹ ਰੱਖ ਦਿੱਤੀ ਹੈ।

ਗਰਗ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ,ਉਹ ਇਨੀਂ ਆਸਾਨੀ ਨਾਲ ਝੂਠ ਦਾ ਸ਼ਿਕਾਰ ਨਹੀਂ ਹੁੰਦੇ। ਅਕਾਲੀ ਦਲ ਆਪਣੇ ਵਾਅਦਿਆਂ ਕਾਰਨ ਸੁਰਖ਼ੀਆਂ ਵਿੱਚ ਰਿਹਾ, ਅਸੀਂ ਉਨ੍ਹਾਂ ਨੂੰ ਪੂਰਾ ਕਰਕੇ ਇਤਿਹਾਸ ਰਚ ਰਹੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਬਾਦਲ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨਾ ਬੰਦ ਕਰਨ ਅਤੇ ਆਪਣੀ ਪਾਰਟੀ ਦੀਆਂ ਨਕਾਮੀਆਂ 'ਤੇ ਧਿਆਨ ਕੇਂਦਰਿਤ ਕਰਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

2009-2017 ਦੀ ਮਿਆਦ ਦੌਰਾਨ ਬੰਗਾਲ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੋਟਰ ਸੂਚੀਆਂ ਵਿੱਚ 21.8 ਪ੍ਰਤੀਸ਼ਤ ਦਾ ਵਾਧਾ: ਚੋਣ ਕਮਿਸ਼ਨ ਦਾ ਡਾਟਾ

2009-2017 ਦੀ ਮਿਆਦ ਦੌਰਾਨ ਬੰਗਾਲ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੋਟਰ ਸੂਚੀਆਂ ਵਿੱਚ 21.8 ਪ੍ਰਤੀਸ਼ਤ ਦਾ ਵਾਧਾ: ਚੋਣ ਕਮਿਸ਼ਨ ਦਾ ਡਾਟਾ

ਕੋਈ ਵੀ ਮੁਆਫ਼ੀ ਵੜਿੰਗ ਦੇ ਜਾਤੀ ਹੰਕਾਰ ਨੂੰ ਮਿਟਾ ਨਹੀਂ ਸਕਦੀ, ਪੰਜਾਬ ਗੁਰੂਆਂ ਅਤੇ ਸਮਾਨਤਾ ਦੀ ਧਰਤੀ ਹੈ, ਵੜਿੰਗ ਵਰਗੇ ਲੋਕਾਂ ਦਾ ਰਾਜਨੀਤੀ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ -ਸੰਧੂ

ਕੋਈ ਵੀ ਮੁਆਫ਼ੀ ਵੜਿੰਗ ਦੇ ਜਾਤੀ ਹੰਕਾਰ ਨੂੰ ਮਿਟਾ ਨਹੀਂ ਸਕਦੀ, ਪੰਜਾਬ ਗੁਰੂਆਂ ਅਤੇ ਸਮਾਨਤਾ ਦੀ ਧਰਤੀ ਹੈ, ਵੜਿੰਗ ਵਰਗੇ ਲੋਕਾਂ ਦਾ ਰਾਜਨੀਤੀ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ -ਸੰਧੂ

ਬਿਹਾਰ ਚੋਣਾਂ: ਪਹਿਲੇ ਪੜਾਅ ਲਈ ਪ੍ਰਚਾਰ ਅੱਜ ਖਤਮ ਹੋ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ 6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰ ਹੈ

ਬਿਹਾਰ ਚੋਣਾਂ: ਪਹਿਲੇ ਪੜਾਅ ਲਈ ਪ੍ਰਚਾਰ ਅੱਜ ਖਤਮ ਹੋ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ 6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ

ਪਿੰਡ ਬੀੜ ਰਾਜਾ ਤੇਜਾ ਸਿੰਘ ਵਿਖੇ 'ਆਪ' ਦੀ 'ਲੋਕ ਮਿਲਣੀ' ਵਿੱਚ ਲੋਕਾਂ ਦਾ ਭਾਰੀ ਇੱਕਠ

ਪਿੰਡ ਬੀੜ ਰਾਜਾ ਤੇਜਾ ਸਿੰਘ ਵਿਖੇ 'ਆਪ' ਦੀ 'ਲੋਕ ਮਿਲਣੀ' ਵਿੱਚ ਲੋਕਾਂ ਦਾ ਭਾਰੀ ਇੱਕਠ

ਆਪ ਉਮੀਦਵਾਰ ਹਰਮੀਤ ਸੰਧੂ ਨੇਕੀਤਾ ਸਵਾਗਤ

ਆਪ ਉਮੀਦਵਾਰ ਹਰਮੀਤ ਸੰਧੂ ਨੇਕੀਤਾ ਸਵਾਗਤ

*ਪੂਰਾ ਪਿੰਡ ਝਾਮਕੇ ਆਪ ਦੇ ਨਾਲ,ਲੋਕਾਂ ਦਾ ਸਾਥ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ-ਸੰਧੂ*

*ਪੂਰਾ ਪਿੰਡ ਝਾਮਕੇ ਆਪ ਦੇ ਨਾਲ,ਲੋਕਾਂ ਦਾ ਸਾਥ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ-ਸੰਧੂ*

*ਹਰਮੀਤ ਸੰਧੂ ਨੂੰ ਪਿੰਡ ਬਘੇਲੇ ਸਿੰਘ ਵਾਲਾ ਝਬਾਲ 'ਚ ਮਿਲਿਆ ਵੱਡਾ ਸਮਰਥਨ, 'ਆਪ' ਦੀ ਜਿੱਤ 'ਤੇ ਜਤਾਇਆ ਭਰੋਸਾ*

*ਹਰਮੀਤ ਸੰਧੂ ਨੂੰ ਪਿੰਡ ਬਘੇਲੇ ਸਿੰਘ ਵਾਲਾ ਝਬਾਲ 'ਚ ਮਿਲਿਆ ਵੱਡਾ ਸਮਰਥਨ, 'ਆਪ' ਦੀ ਜਿੱਤ 'ਤੇ ਜਤਾਇਆ ਭਰੋਸਾ*

ਕੁਝ ਲੋਕ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐਲ-ਜੀ), ਸਿਨਹਾ ਰਾਜ ਦੀ ਬਹਾਲੀ 'ਤੇ

ਕੁਝ ਲੋਕ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐਲ-ਜੀ), ਸਿਨਹਾ ਰਾਜ ਦੀ ਬਹਾਲੀ 'ਤੇ

ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨਾਲ 'ਵਿਗਾੜਿਆ' ਵਾਇਰਲ ਵੀਡੀਓ ਦੀ ਨਿੰਦਾ ਕੀਤੀ, ਕਾਰਵਾਈ ਦੀ ਮੰਗ ਕੀਤੀ

ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨਾਲ 'ਵਿਗਾੜਿਆ' ਵਾਇਰਲ ਵੀਡੀਓ ਦੀ ਨਿੰਦਾ ਕੀਤੀ, ਕਾਰਵਾਈ ਦੀ ਮੰਗ ਕੀਤੀ