Wednesday, August 27, 2025  

ਪੰਜਾਬ

ਸਿਹਤ ਕੇਂਦਰਾਂ ਤੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਕੋਈ ਕਮੀ ਨਾ ਛੱਡੀ ਜਾਵੇ : ਡਾ. ਦਵਿੰਦਰਜੀਤ ਕੌਰ 

July 10, 2025

ਸ੍ਰੀ ਫਤਿਹਗੜ੍ਹ ਸਾਹਿਬ/10 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
 
ਵਿਸ਼ੇਸ਼ ਸਿਹਤ ਸਕੱਤਰ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾ ਨਾਲ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਵੀਡੀਓ ਕਾਨਫਰੰਸ ਜਰੀਏ ਸਮੀਖਿਆ ਮੀਟਿੰਗ ਕੀਤੀ ਗਈ ।ਉਹਨਾਂ ਇਸ ਮੀਟਿੰਗ ਵਿੱਚ ਆਮ ਆਦਮੀ ਕਲੀਨਿਕਾ ਵਿੱਚ ਮੈਨ ਪਾਵਰ, ਦਵਾਈਆਂ ਦੀ ਉਪਲਬਧਤਾ, ਲੋੜੀਂਦਾ ਸਾਜੋ ਸਮਾਨ ਅਤੇ ਕਰਾਸ ਚੈਕਿੰਗ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ। ਉਨਾ ਆਮ ਲੋਕਾਂ ਨੂੰ ਇੰਡੀਅਨ ਪਬਲਿਕ ਹੈਲਥ ਸਟੈਂਡਰਡ ਅਨੁਸਾਰ ਸਿਹਤ ਸੇਵਾਵਾਂ ਉਪਲਬਧ ਕਰਵਾਉਣ, ਟੀਬੀ ਮੁਕਤ ਭਾਰਤ ਅਭਿਆਨ ਤੇ ਜੋਰ ਦੇਣ, ਜਿਲਿਆਂ ਵਿੱਚ ਬਣ ਰਹੇ ਕਰਿਟੀਕਲ ਕੇਅਰ ਬਲਾਕ ਦਾ ਕੰਮ ਮਿਥੇ ਸਮੇਂ ਵਿੱਚ ਪੂਰਾ ਕਰਾਉਣ, ਨੈਸ਼ਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਤਹਿਤ ਆਉਣ ਵਾਲੀਆਂ ਬਿਮਾਰੀਆਂ ਪ੍ਰਤੀ ਵਿਸ਼ੇਸ਼ ਤਵੱਜੋ ਦੇਣ ਆਦਿ ਵਿਸਿਆਂ ਤੇ ਵੀ ਗੱਲਬਾਤ ਕੀਤੀ। ਮੀਟਿੰਗ ਦੀ ਸਮਾਪਤੀ ਉਪਰੰਤ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰਾ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਤੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਮੀ ਨਾ ਛੱਡੀ ਜਾਵੇ । ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ , ਜਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ, ਜ਼ਿਲ੍ਹਾ ਟੀਬੀ ਨੋਡਲ ਅਫਸਰ ਡਾ. ਦਮਨਜੀਤ ਕੌਰ, ਡੀਪੀਐਮ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਵਿੱਕੀ ਵਰਮਾ ਆਦਿ ਵੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪਠਾਨਕੋਟ ਦੇ ਸੁਜਾਨਪੁਰ ਵਿੱਚ ਰਾਵੀ ਨਦੀ ਦੇ ਪਾਣੀ ਵਿੱਚ ਵਾਧੇ ਤੋਂ ਬਾਅਦ ਹੜ੍ਹ ਵਰਗੀ ਸਥਿਤੀ

ਪਠਾਨਕੋਟ ਦੇ ਸੁਜਾਨਪੁਰ ਵਿੱਚ ਰਾਵੀ ਨਦੀ ਦੇ ਪਾਣੀ ਵਿੱਚ ਵਾਧੇ ਤੋਂ ਬਾਅਦ ਹੜ੍ਹ ਵਰਗੀ ਸਥਿਤੀ

ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ 288 ਬੱਚੇ ਕੀਤੇ ਕਵਰ : ਡਾ. ਦਵਿੰਦਰਜੀਤ ਕੌਰ

ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ 288 ਬੱਚੇ ਕੀਤੇ ਕਵਰ : ਡਾ. ਦਵਿੰਦਰਜੀਤ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਰੈਗਿੰਗ-ਮੁਕਤ ਕੈਂਪਸ ਸੰਬੰਧੀ ਕਰਵਾਇਆ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਰੈਗਿੰਗ-ਮੁਕਤ ਕੈਂਪਸ ਸੰਬੰਧੀ ਕਰਵਾਇਆ ਭਾਸ਼ਣ 

ਸਿਆਸੀ ਪਾਰਟੀਆਂ ਆਪਣੇ ਬੂਥ ਲੈਵਲ ਏਜੰਟ ਜ਼ਰੂਰ ਨਿਯੁਕਤ ਕਰਨ : ਵਧੀਕ ਜ਼ਿਲ੍ਹਾ ਚੋਣ ਅਫਸਰ

ਸਿਆਸੀ ਪਾਰਟੀਆਂ ਆਪਣੇ ਬੂਥ ਲੈਵਲ ਏਜੰਟ ਜ਼ਰੂਰ ਨਿਯੁਕਤ ਕਰਨ : ਵਧੀਕ ਜ਼ਿਲ੍ਹਾ ਚੋਣ ਅਫਸਰ

ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿਗੜੀ, ਸੱਤ ਜ਼ਿਲ੍ਹਿਆਂ ਦੇ ਸਕੂਲ ਬੰਦ

ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿਗੜੀ, ਸੱਤ ਜ਼ਿਲ੍ਹਿਆਂ ਦੇ ਸਕੂਲ ਬੰਦ

ਲਗਾਤਾਰ ਹੋ ਰਹੀ ਬਰਸਾਤ ਨੂੰ ਮੁੱਖ ਰੱਖਦੇ ਹੋਏ 26 ਅਗਸਤ ਨੂੰ ਸਿੱਖਿਆ ਅਦਾਰੇ ਰਹਿਣਗੇ ਬੰਦ

ਲਗਾਤਾਰ ਹੋ ਰਹੀ ਬਰਸਾਤ ਨੂੰ ਮੁੱਖ ਰੱਖਦੇ ਹੋਏ 26 ਅਗਸਤ ਨੂੰ ਸਿੱਖਿਆ ਅਦਾਰੇ ਰਹਿਣਗੇ ਬੰਦ

ਸਿਵਲ ਸਰਜਨ ਨੇ

ਸਿਵਲ ਸਰਜਨ ਨੇ "ਕੌਮੀ ਅੱਖਾਂ ਦਾਨ ਪੰਦਰਵਾੜੇ" ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ 

ਦੇਸ਼ ਭਗਤ ਗਲੋਬਲ ਸਕੂਲ ਵਿੱਚ ਜਸਮੀਤ ਸਿੰਘ ਹੈੱਡ ਬੁਆਏ ਅਤੇ ਜਸ਼ਨਦੀਪ ਕੌਰ ਹੈੱਡ ਗਰਲ ਬਣੇ  

ਦੇਸ਼ ਭਗਤ ਗਲੋਬਲ ਸਕੂਲ ਵਿੱਚ ਜਸਮੀਤ ਸਿੰਘ ਹੈੱਡ ਬੁਆਏ ਅਤੇ ਜਸ਼ਨਦੀਪ ਕੌਰ ਹੈੱਡ ਗਰਲ ਬਣੇ  

ਪੰਜਾਬ ਪੁਲਿਸ ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ; ਚਾਰ ਹੈਂਡ ਗ੍ਰਨੇਡ, ਦੋ ਕਿਲੋ RDX-ਅਧਾਰਿਤ IED ਜ਼ਬਤ

ਪੰਜਾਬ ਪੁਲਿਸ ਨੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ; ਚਾਰ ਹੈਂਡ ਗ੍ਰਨੇਡ, ਦੋ ਕਿਲੋ RDX-ਅਧਾਰਿਤ IED ਜ਼ਬਤ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਵਿਖੇ ਮਨਾਇਆ ਗਿਆ ਐਂਟੀ ਰੈਗਿੰਗ ਸਪਤਾਹ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਵਿਖੇ ਮਨਾਇਆ ਗਿਆ ਐਂਟੀ ਰੈਗਿੰਗ ਸਪਤਾਹ