ਸ੍ਰੀ ਫ਼ਤਹਿਗੜ੍ਹ ਸਾਹਿਬ/10 ਜੁਲਾਈ:
(ਰਵਿੰਦਰ ਸਿੰਘ ਢੀਂਡਸ)
ਗੁਰੂ ਪੂਰਨਿਮਾ ਦੇ ਮੌਕੇ 'ਤੇ ਭਾਜਪਾ ਦੇ ਮੂਲੇਪੁਰ ਮੰਡਲ ਪ੍ਰਧਾਨ ਸੁਭਾਸ਼ ਪੰਡਿਤ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਧਾਰਮਿਕ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਭਾਜਪਾ ਦੇ ਜਨਰਲ ਸਕੱਤਰ ਹਰੀਸ਼ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਪੂਰਨਿਮਾ ਦੇ ਇਸ ਸ਼ੁਭ ਦਿਹਾੜੇ ਮੌਕੇ ਸੁਭਾਸ਼ ਪੰਡਿਤ ਦੀ ਅਗਵਾਈ ਵਿੱਚ ਮਹੰਤ ਬਾਬਾ ਬ੍ਰਹਮਾਨੰਦ ਗਿਰੀ ਜੀ ਮੂਲੇਪੁਰ ਵਾਲਿਆ ਦਾ ਅਤੇ ਪਿੰਡ ਰਿਉਣਾ ਭੋਲਾ ਦੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ, ਰਾਮ ਜੋਸ਼ੀ,ਜਸਵਿੰਦਰ ਸਿੰਘ ਝਿੰਜਰਾ, ਦਲਵਿੰਦਰ ਸਿੰਘ, ਸੋਨੂੰ,ਹਰਬੰਸ ਸਿੰਘ, ਨਸੀਬ ਚੰਦ ਅਤੇ ਨਿਰੰਜਣ ਸਿੰਘਾ ਆਦਿ ਵੀ ਹਾਜ਼ਰ ਸਨ।