Saturday, July 12, 2025  

ਰਾਜਨੀਤੀ

ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੇ ਤੌਰ 'ਤੇ ਅਸ਼ਵਨੀ ਸ਼ਰਮਾ 13 ਜੁਲਾਈ ਨੂੰ ਸੰਭਾਲਣਗੇ ਕਾਰਜਭਾਰ, ਪ੍ਰਦੇਸ਼ ਦਫ਼ਤਰ 'ਚ ਹੋਵੇਗਾ ਭਵਿਆ ਸਵਾਗਤ; ਲੀਗਲ ਸੈਲ 'ਚ ਵੀ ਉਤਸ਼ਾਹ ਦੀ ਲਹਿਰ।

July 11, 2025

11,ਜੁਲਾਈ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪਠਾਨਕੋਟ ਤੋਂ ਵਿਧਾਇਕ ਸ਼੍ਰੀ ਅਸ਼ਵਨੀ ਸ਼ਰਮਾ ਨੂੰ ਹਾਲ ਹੀ ਵਿੱਚ ਭਾਜਪਾ ਪੰਜਾਬ ਦਾ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਆਉਣ ਵਾਲੇ 13 ਜੁਲਾਈ, ਐਤਵਾਰ ਸਵੇਰੇ 11 ਵਜੇ, ਚੰਡੀਗੜ੍ਹ ਵਿਖੇ ਭਾਜਪਾ ਦੇ ਪ੍ਰਦੇਸ਼ ਦਫ਼ਤਰ ਵਿੱਚ ਆਪਣਾ ਅਧਿਕਾਰਿਕ ਤੌਰ 'ਤੇ ਕਾਰਜਭਾਰ ਸੰਭਾਲਣਗੇ।
ਇਸ ਇਤਿਹਾਸਕ ਮੌਕੇ ਉੱਤੇ ਸੂਬੇ ਭਰ ਤੋਂ ਭਾਜਪਾ ਦੇ ਕਰਯਕਰਤਾ ਚੰਡੀਗੜ੍ਹ ਪਹੁੰਚ ਰਹੇ ਹਨ। ਪਾਰਟੀ ਵਿਚਕਾਰ ਖ਼ਾਸ ਜੋਸ਼ ਹੈ ਅਤੇ ਇਹ ਸਮਾਗਮ ਸੰਗਠਨ ਦੀ ਏਕਤਾ ਅਤੇ ਉਰਜਾ ਦਾ ਪ੍ਰਤੀਕ ਬਣ ਕੇ ਉਭਰੇਗਾ।
ਭਾਜਪਾ ਦੀ ਲੀਗਲ ਸੈਲ ਵਿਚ ਵੀ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੀਗਲ ਸੈਲ ਨਾਲ ਜੁੜੇ ਵਕੀਲਾਂ ਵਿਚ ਇਹ ਨਿਯੁਕਤੀ ਨੂੰ ਲੈ ਕੇ ਖ਼ੁਸ਼ੀ ਦੀ ਲਹਿਰ ਹੈ। ਇਸ ਸੰਬੰਧ ਵਿਚ ਭਾਜਪਾ ਲੀਗਲ ਸੈਲ ਪੰਜਾਬ ਦੇ ਸੰਯੋਜਕ ਸ਼੍ਰੀ ਐਨ. ਕੇ. ਵਰਮਾ ਨੇ ਦੱਸਿਆ ਕਿ ਸ਼੍ਰੀ ਅਸ਼ਵਨੀ ਸ਼ਰਮਾ ਦੇ ਸਵਾਗਤ ਲਈ ਪੰਜਾਬ ਭਰ ਤੋਂ ਵਕੀਲ ਵੱਡੀ ਗਿਣਤੀ ਚ ਭਾਜਪਾ ਪ੍ਰਦੇਸ਼ ਦਫ਼ਤਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਗਠਨ ਪ੍ਰਤੀ ਵਕੀਲ ਭਾਈਚਾਰੇ ਦੀ ਨਿਸ਼ਠਾ ਅਤੇ ਸਰਗਰਮ ਭਾਗੀਦਾਰੀ ਦਾ ਸੰਕੇਤ ਹੈ।
ਸ਼੍ਰੀ ਵਰਮਾ ਨੇ ਕਿਹਾ ਕਿ ਵਕੀਲ ਭਾਈਚਾਰੇ ਨੂੰ ਸ਼੍ਰੀ ਸ਼ਰਮਾ ਤੋਂ ਵੱਡੀਆਂ ਉਮੀਦਾਂ ਹਨ। ਉਨ੍ਹਾਂ ਦੇ ਨੇਤ੍ਰਤਵ ਹੇਠ ਲੀਗਲ ਸੈਲ ਨੂੰ ਵੀ ਨਵੀਂ ਦਿਸ਼ਾ ਅਤੇ ਰਫ਼ਤਾਰ ਮਿਲੇਗੀ।
ਭਾਜਪਾ ਨੇਤ੍ਰਤਵ ਨੇ ਸਾਰੇ ਕਾਰਯਕਰਤਾਵਾਂ ਅਤੇ ਅਹੁਦੇਦਾਰਾਂ ਨੂੰ ਐਤਵਾਰ ਨੂੰ ਸਮੇਂ ਸਿਰ ਪਹੁੰਚਣ ਅਤੇ ਸ਼ਿਸ਼ਟਤਾ ਨਾਲ ਸਵਾਗਤ ਸਮਾਰੋਹ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਜਪਾ ਜ਼ਮੀਨ, ਜੰਗਲ, ਪਾਣੀ ਲੁੱਟ ਰਹੀ ਹੈ: ਰਾਹੁਲ ਗਾਂਧੀ ਓਡੀਸ਼ਾ ਵਿੱਚ 'ਸੰਵਿਧਾਨ ਬਚਾਓ' ਰੈਲੀ ਵਿੱਚ

ਭਾਜਪਾ ਜ਼ਮੀਨ, ਜੰਗਲ, ਪਾਣੀ ਲੁੱਟ ਰਹੀ ਹੈ: ਰਾਹੁਲ ਗਾਂਧੀ ਓਡੀਸ਼ਾ ਵਿੱਚ 'ਸੰਵਿਧਾਨ ਬਚਾਓ' ਰੈਲੀ ਵਿੱਚ

ਭਾਜਪਾ ਗੈਂਗਸਟਰਾਂ ਨੂੰ ਬਚਾ ਰਹੀ ਹੈ, ਗੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਪੰਜਾਬ ਮੰਤਰੀ

ਭਾਜਪਾ ਗੈਂਗਸਟਰਾਂ ਨੂੰ ਬਚਾ ਰਹੀ ਹੈ, ਗੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਪੰਜਾਬ ਮੰਤਰੀ

ਕੇਂਦਰ ਨੂੰ ਜੰਮੂ-ਕਸ਼ਮੀਰ ਵਿੱਚ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ: ਮਮਤਾ ਬੈਨਰਜੀ

ਕੇਂਦਰ ਨੂੰ ਜੰਮੂ-ਕਸ਼ਮੀਰ ਵਿੱਚ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ: ਮਮਤਾ ਬੈਨਰਜੀ

ਪਹਿਲਗਾਮ ਅੱਤਵਾਦੀ ਹਮਲਾ ਬੀਤੇ ਦੀ ਗੱਲ, ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟਾ ਵਾਪਸ ਉੱਭਰ ਰਿਹਾ ਹੈ: ਉਮਰ ਅਬਦੁੱਲਾ

ਪਹਿਲਗਾਮ ਅੱਤਵਾਦੀ ਹਮਲਾ ਬੀਤੇ ਦੀ ਗੱਲ, ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟਾ ਵਾਪਸ ਉੱਭਰ ਰਿਹਾ ਹੈ: ਉਮਰ ਅਬਦੁੱਲਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਹੋਣਹਾਰ ਵਿਦਿਆਰਥੀਆਂ ਲਈ ਇਲੈਕਟ੍ਰਿਕ ਸਕੂਟੀਆਂ, ਪੂਰੇ ਡਾਕਟਰੀ ਸਿੱਖਿਆ ਖਰਚ ਦਾ ਵਾਅਦਾ ਕੀਤਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਹੋਣਹਾਰ ਵਿਦਿਆਰਥੀਆਂ ਲਈ ਇਲੈਕਟ੍ਰਿਕ ਸਕੂਟੀਆਂ, ਪੂਰੇ ਡਾਕਟਰੀ ਸਿੱਖਿਆ ਖਰਚ ਦਾ ਵਾਅਦਾ ਕੀਤਾ

13 ਜੁਲਾਈ ਨੂੰ 5 ਦਸੰਬਰ ਨੂੰ ਜਨਤਕ ਛੁੱਟੀਆਂ ਬਹਾਲ ਕਰੋ: ਉਮਰ ਅਬਦੁੱਲਾ ਸਰਕਾਰ ਉਪ ਰਾਜਪਾਲ ਨੂੰ

13 ਜੁਲਾਈ ਨੂੰ 5 ਦਸੰਬਰ ਨੂੰ ਜਨਤਕ ਛੁੱਟੀਆਂ ਬਹਾਲ ਕਰੋ: ਉਮਰ ਅਬਦੁੱਲਾ ਸਰਕਾਰ ਉਪ ਰਾਜਪਾਲ ਨੂੰ

‘ਉਨ੍ਹਾਂ ਵਿੱਚੋਂ ਕੋਈ ਵੀ ਵੋਟਰ ਨਹੀਂ ਹੈ’, ਈਸੀਆਈ ਨੇ ਬਿਹਾਰ ਵਿੱਚ ਐਸਆਈਆਰ ਅਭਿਆਸ ਵਿਰੁੱਧ ਜਨਹਿੱਤ ਪਟੀਸ਼ਨਾਂ ‘ਤੇ ਇਤਰਾਜ਼ ਜਤਾਇਆ

‘ਉਨ੍ਹਾਂ ਵਿੱਚੋਂ ਕੋਈ ਵੀ ਵੋਟਰ ਨਹੀਂ ਹੈ’, ਈਸੀਆਈ ਨੇ ਬਿਹਾਰ ਵਿੱਚ ਐਸਆਈਆਰ ਅਭਿਆਸ ਵਿਰੁੱਧ ਜਨਹਿੱਤ ਪਟੀਸ਼ਨਾਂ ‘ਤੇ ਇਤਰਾਜ਼ ਜਤਾਇਆ

ਕੋਈ ਸੱਤਾ-ਵੰਡ ਨਹੀਂ, ਮੈਂ ਪੂਰੇ ਕਾਰਜਕਾਲ ਲਈ ਮੁੱਖ ਮੰਤਰੀ ਹਾਂ: ਲੀਡਰਸ਼ਿਪ ਵਿਵਾਦ ਵਿਚਕਾਰ ਦਿੱਲੀ ਵਿੱਚ ਮੁੱਖ ਮੰਤਰੀ ਸਿੱਧਰਮਈਆ

ਕੋਈ ਸੱਤਾ-ਵੰਡ ਨਹੀਂ, ਮੈਂ ਪੂਰੇ ਕਾਰਜਕਾਲ ਲਈ ਮੁੱਖ ਮੰਤਰੀ ਹਾਂ: ਲੀਡਰਸ਼ਿਪ ਵਿਵਾਦ ਵਿਚਕਾਰ ਦਿੱਲੀ ਵਿੱਚ ਮੁੱਖ ਮੰਤਰੀ ਸਿੱਧਰਮਈਆ

ਯੋਗੀ ਸਰਕਾਰ ਨੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ: ਇੱਕ ਦਿਨ ਵਿੱਚ 37 ਕਰੋੜ ਤੋਂ ਵੱਧ ਪੌਦੇ ਲਗਾਏ

ਯੋਗੀ ਸਰਕਾਰ ਨੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ: ਇੱਕ ਦਿਨ ਵਿੱਚ 37 ਕਰੋੜ ਤੋਂ ਵੱਧ ਪੌਦੇ ਲਗਾਏ

ਜਿਵੇਂ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਹਿੰਦੇ ਹਨ ਕਿ ਸਰਕਾਰ ਬਿਹਾਰ ਚੋਣਾਂ 'ਚੋਰੀ' ਕਰਨ ਦੀ ਕੋਸ਼ਿਸ਼ ਕਰ ਰਹੀ ਹੈ

ਜਿਵੇਂ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਹਿੰਦੇ ਹਨ ਕਿ ਸਰਕਾਰ ਬਿਹਾਰ ਚੋਣਾਂ 'ਚੋਰੀ' ਕਰਨ ਦੀ ਕੋਸ਼ਿਸ਼ ਕਰ ਰਹੀ ਹੈ