Thursday, November 06, 2025  

ਰਾਜਨੀਤੀ

ਵਿਦਿਆਰਥੀਆਂ ਨੂੰ ਇੱਕ ਮਜ਼ਬੂਤ ਅਕਾਦਮਿਕ ਅਧਾਰ ਦੇਣ ਲਈ ਅਧਿਆਪਕਾਂ ਨੂੰ ਬਿਨਾਂ ਕਿਸੇ ਦਬਾਅ ਦੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ - ਬੈਂਸ

July 12, 2025

ਚੰਡੀਗੜ੍ਹ 12 ਜੁਲਾਈ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਵੱਲੋਂ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਨਜ਼ਰਅੰਦਾਜ਼ ਕਰਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇਤਿਹਾਸਕ ਕਦਮ ਚੁੱਕੇ ਹਨ।

ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਮਾੜੀ ਸੀ। ਬੱਚੇ ਚੱਟਾਈਆਂ 'ਤੇ ਬੈਠਣ ਲਈ ਮਜਬੂਰ ਸਨ, ਪਰ 2022 ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ, ਅਸੀਂ ਸਰਕਾਰੀ ਸਕੂਲਾਂ ਨੂੰ ਸੁਧਾਰਿਆ। ਅਸੀਂ ਨਵੇਂ ਕਲਾਸਰੂਮ ਬਣਾਏ, ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ, ਸੁਰੱਖਿਆ ਗਾਰਡ, ਕੈਂਪਸ ਮੈਨੇਜਰ, ਆਵਾਜਾਈ ਸੇਵਾਵਾਂ, ਵਰਦੀਆਂ ਅਤੇ ਕਿਤਾਬਾਂ ਦੀ ਸਮੇਂ ਸਿਰ ਸਪਲਾਈ ਸ਼ੁਰੂ ਕੀਤੀ ਅਤੇ ਸਕੂਲ ਆਫ਼ ਐਮੀਨੈਂਸ ਵਰਗੇ ਕਈ ਸੁਧਾਰ ਕੀਤੇ। ਅਸੀਂ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਲਈ ਵਿਦੇਸ਼ ਭੇਜਿਆ ਅਤੇ ਵਿਦਿਆਰਥੀਆਂ ਲਈ ਐਕਸਪੋਜ਼ਰ ਵਿਜ਼ਿਟ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ।

ਮੰਤਰੀ ਬੈਂਸ ਨੇ ਅੱਗੇ ਕਿਹਾ ਕਿ ਸਰਕਾਰ ਫਾਊਂਡੇਸ਼ਨ ਲਰਨਿੰਗ ਨੂੰ ਤਰਜੀਹ ਦੇ ਰਹੀ ਹੈ। ਬੱਚਿਆਂ ਨੂੰ ਇੱਕ ਮਜ਼ਬੂਤ ਵਿਦਿਅਕ ਅਧਾਰ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਬਿਨਾਂ ਕਿਸੇ ਦਬਾਅ ਦੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਦਾ ਉਦੇਸ਼ ਹੈ ਕਿ ਹਰ ਬੱਚਾ ਆਤਮਵਿਸ਼ਵਾਸ ਅਤੇ ਗੁਣਵੱਤਾ ਨਾਲ ਅੱਗੇ ਵਧੇ।

ਉਨ੍ਹਾਂ ਅੱਗੇ ਕਿਹਾ ਕਿ 'ਮਿਸ਼ਨ ਸਮਰਥ' ਤਹਿਤ ਉਨ੍ਹਾਂ ਬੱਚਿਆਂ ਦੀ ਪਛਾਣ ਕੀਤੀ ਗਈ ਜੋ ਆਪਣੀ ਜਮਾਤ ਦੇ ਅਨੁਸਾਰ ਪੜ੍ਹਨ-ਲਿਖਣ ਜਾਂ ਗਣਿਤ ਵਿੱਚ ਕਮਜ਼ੋਰ ਸਨ। ਇਹ ਮਿਸ਼ਨ ਸਫਲਤਾਪੂਰਵਕ ਲਾਗੂ ਕੀਤਾ ਗਿਆ। ਜਿਸ ਦੇ ਨਤੀਜੇ ਭਾਰਤ ਸਰਕਾਰ ਦੇ ਰਾਸ਼ਟਰੀ ਮੁਲਾਂਕਣ ਸਰਵੇਖਣ ਵਿੱਚ ਦੇਖੇ ਗਏ, ਜਿਸ ਵਿੱਚ ਪੰਜਾਬ ਨੇ ਪੂਰੇ ਦੇਸ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਬੈਂਸ ਨੇ ਕਿਹਾ ਕਿ ਪੰਜਾਬ ਨੇ ਨਾ ਸਿਰਫ਼ ਪਹਿਲਾ ਸਥਾਨ ਹਾਸਲ ਕੀਤਾ ਸਗੋਂ ਆਪਣੇ ਪਿਛਲੇ ਸਾਰੇ ਰਿਕਾਰਡ ਵੀ ਤੋੜ ਦਿੱਤੇ। ਖਾਸ ਕਰਕੇ, ਤੀਜੀ ਜਮਾਤ ਦੇ ਵਿਦਿਆਰਥੀਆਂ ਨੇ 100 ਵਿੱਚੋਂ 80 ਦਾ ਇਤਿਹਾਸਕ ਸਕੋਰ ਪ੍ਰਾਪਤ ਕੀਤਾ, ਜਦੋਂ ਕਿ ਰਾਸ਼ਟਰੀ ਔਸਤ ਸਿਰਫ 60-65 ਦੇ ਵਿਚਕਾਰ ਸੀ।

ਰਾਸ਼ਟਰੀ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਅਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਦੇ ਵਿਦਿਅਕ ਅਦਾਰਿਆਂ ਨੂੰ ਵੀ ਪਛਾੜ ਦਿੱਤਾ ਹੈ। ਸਰਵੇਖਣ ਦੌਰਾਨ ਭਾਰਤ ਸਰਕਾਰ ਦੁਆਰਾ ਸਕੂਲਾਂ ਦੀ ਚੋਣ ਕੀਤੀ ਗਈ ਸੀ, ਫਿਰ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਬਾਲ (ਚਾਈਲਡ) ਮਨੋਵਿਗਿਆਨ ਅਨੁਸਾਰ ਜਦੋਂ ਕੋਈ ਬੱਚਾ ਆਪਣੀ ਮਾਤ ਭਾਸ਼ਾ ਵਿੱਚ ਮੁਹਾਰਤ ਰੱਖਦਾ ਹੈ, ਤਾਂ ਉਹ ਦੂਜੇ ਵਿਸ਼ਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਹੁੰਦਾ ਹੈ। ਇਸ ਸੋਚ ਦੇ ਤਹਿਤ, ਪੰਜਾਬੀ ਭਾਸ਼ਾ ਵਿੱਚ ਪੜ੍ਹਨ, ਸਿੱਖਣ ਅਤੇ ਲਿਖਣ 'ਤੇ ਜ਼ੋਰ ਦਿੱਤਾ ਗਿਆ, ਜਿਸਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਬੈਂਸ ਨੇ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਨਾਲ ਸਬੰਧਤ ਨਕਾਰਾਤਮਕ ਖ਼ਬਰਾਂ ਸੁਰਖੀਆਂ ਵਿੱਚ ਹੁੰਦੀਆਂ ਸਨ, ਪਰ ਅੱਜ ਉਹੀ ਵਿਭਾਗ ਦੇਸ਼ ਭਰ ਵਿੱਚ ਇੱਕ ਉਦਾਹਰਣ ਬਣ ਗਿਆ ਹੈ। ਉਨ੍ਹਾਂ ਇਸ ਬਦਲਾਅ ਦਾ ਸਿਹਰਾ ਇੱਕ ਲੱਖ ਤੋਂ ਵੱਧ ਸਰਕਾਰੀ ਅਧਿਆਪਕਾਂ, ਗੈਰ-ਅਧਿਆਪਨ ਸਟਾਫ਼, ਮਿਡ-ਡੇਅ ਮੀਲ ਵਰਕਰਾਂ, ਸੁਰੱਖਿਆ ਗਾਰਡਾਂ ਅਤੇ ਪੰਜਾਬ ਦੇ ਸਾਬਕਾ ਅਤੇ ਮੌਜੂਦਾ ਅਧਿਕਾਰੀਆਂ ਨੂੰ ਦਿੱਤਾ।

ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਲਗਾਤਾਰ ਜਾਰੀ ਹੈ। ਸੂਬੇ ਦੇ 20,000 ਸਕੂਲਾਂ ਨੂੰ ਸੁਧਾਰਨ ਦਾ ਟੀਚਾ ਅਜੇ ਵੀ ਬਾਕੀ ਹੈ। 'ਆਪ' ਸਰਕਾਰ ਦੀ ਇਹ ਸਫਲਤਾ ਇੱਕ ਵੱਡੀ ਪ੍ਰਾਪਤੀ ਹੈ ਜੋ ਭਾਰਤ ਸਰਕਾਰ ਦੇ ਸਰਵੇਖਣ ਵਿੱਚ ਦਰਜ ਹੈ। ਇਹ ਪ੍ਰਾਪਤੀ ਹਰ ਪੰਜਾਬੀ ਅਤੇ ਦੇਸ਼ ਦੇ ਨਾਗਰਿਕ ਤੱਕ ਪਹੁੰਚਣੀ ਚਾਹੀਦੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੋਈ ਵੀ ਮੁਆਫ਼ੀ ਵੜਿੰਗ ਦੇ ਜਾਤੀ ਹੰਕਾਰ ਨੂੰ ਮਿਟਾ ਨਹੀਂ ਸਕਦੀ, ਪੰਜਾਬ ਗੁਰੂਆਂ ਅਤੇ ਸਮਾਨਤਾ ਦੀ ਧਰਤੀ ਹੈ, ਵੜਿੰਗ ਵਰਗੇ ਲੋਕਾਂ ਦਾ ਰਾਜਨੀਤੀ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ -ਸੰਧੂ

ਕੋਈ ਵੀ ਮੁਆਫ਼ੀ ਵੜਿੰਗ ਦੇ ਜਾਤੀ ਹੰਕਾਰ ਨੂੰ ਮਿਟਾ ਨਹੀਂ ਸਕਦੀ, ਪੰਜਾਬ ਗੁਰੂਆਂ ਅਤੇ ਸਮਾਨਤਾ ਦੀ ਧਰਤੀ ਹੈ, ਵੜਿੰਗ ਵਰਗੇ ਲੋਕਾਂ ਦਾ ਰਾਜਨੀਤੀ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ -ਸੰਧੂ

ਬਿਹਾਰ ਚੋਣਾਂ: ਪਹਿਲੇ ਪੜਾਅ ਲਈ ਪ੍ਰਚਾਰ ਅੱਜ ਖਤਮ ਹੋ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ 6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰ ਹੈ

ਬਿਹਾਰ ਚੋਣਾਂ: ਪਹਿਲੇ ਪੜਾਅ ਲਈ ਪ੍ਰਚਾਰ ਅੱਜ ਖਤਮ ਹੋ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ 6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ

ਪਿੰਡ ਬੀੜ ਰਾਜਾ ਤੇਜਾ ਸਿੰਘ ਵਿਖੇ 'ਆਪ' ਦੀ 'ਲੋਕ ਮਿਲਣੀ' ਵਿੱਚ ਲੋਕਾਂ ਦਾ ਭਾਰੀ ਇੱਕਠ

ਪਿੰਡ ਬੀੜ ਰਾਜਾ ਤੇਜਾ ਸਿੰਘ ਵਿਖੇ 'ਆਪ' ਦੀ 'ਲੋਕ ਮਿਲਣੀ' ਵਿੱਚ ਲੋਕਾਂ ਦਾ ਭਾਰੀ ਇੱਕਠ

ਆਪ ਉਮੀਦਵਾਰ ਹਰਮੀਤ ਸੰਧੂ ਨੇਕੀਤਾ ਸਵਾਗਤ

ਆਪ ਉਮੀਦਵਾਰ ਹਰਮੀਤ ਸੰਧੂ ਨੇਕੀਤਾ ਸਵਾਗਤ

*ਪੂਰਾ ਪਿੰਡ ਝਾਮਕੇ ਆਪ ਦੇ ਨਾਲ,ਲੋਕਾਂ ਦਾ ਸਾਥ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ-ਸੰਧੂ*

*ਪੂਰਾ ਪਿੰਡ ਝਾਮਕੇ ਆਪ ਦੇ ਨਾਲ,ਲੋਕਾਂ ਦਾ ਸਾਥ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ-ਸੰਧੂ*

*ਹਰਮੀਤ ਸੰਧੂ ਨੂੰ ਪਿੰਡ ਬਘੇਲੇ ਸਿੰਘ ਵਾਲਾ ਝਬਾਲ 'ਚ ਮਿਲਿਆ ਵੱਡਾ ਸਮਰਥਨ, 'ਆਪ' ਦੀ ਜਿੱਤ 'ਤੇ ਜਤਾਇਆ ਭਰੋਸਾ*

*ਹਰਮੀਤ ਸੰਧੂ ਨੂੰ ਪਿੰਡ ਬਘੇਲੇ ਸਿੰਘ ਵਾਲਾ ਝਬਾਲ 'ਚ ਮਿਲਿਆ ਵੱਡਾ ਸਮਰਥਨ, 'ਆਪ' ਦੀ ਜਿੱਤ 'ਤੇ ਜਤਾਇਆ ਭਰੋਸਾ*

ਕੁਝ ਲੋਕ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐਲ-ਜੀ), ਸਿਨਹਾ ਰਾਜ ਦੀ ਬਹਾਲੀ 'ਤੇ

ਕੁਝ ਲੋਕ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐਲ-ਜੀ), ਸਿਨਹਾ ਰਾਜ ਦੀ ਬਹਾਲੀ 'ਤੇ

ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨਾਲ 'ਵਿਗਾੜਿਆ' ਵਾਇਰਲ ਵੀਡੀਓ ਦੀ ਨਿੰਦਾ ਕੀਤੀ, ਕਾਰਵਾਈ ਦੀ ਮੰਗ ਕੀਤੀ

ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨਾਲ 'ਵਿਗਾੜਿਆ' ਵਾਇਰਲ ਵੀਡੀਓ ਦੀ ਨਿੰਦਾ ਕੀਤੀ, ਕਾਰਵਾਈ ਦੀ ਮੰਗ ਕੀਤੀ

ਬੰਗਾਲ ਵਿੱਚ SIR: ECI ਨੇ ਵਿਧਾਨ ਸਭਾ-ਵਾਰ ਸੰਯੁਕਤ ਨਿਗਰਾਨੀ ਕਮੇਟੀ ਦੇ ਪ੍ਰਸਤਾਵ ਦੀ ਸਮੀਖਿਆ ਕੀਤੀ

ਬੰਗਾਲ ਵਿੱਚ SIR: ECI ਨੇ ਵਿਧਾਨ ਸਭਾ-ਵਾਰ ਸੰਯੁਕਤ ਨਿਗਰਾਨੀ ਕਮੇਟੀ ਦੇ ਪ੍ਰਸਤਾਵ ਦੀ ਸਮੀਖਿਆ ਕੀਤੀ