ਪਠਾਨਕੋਟ, 18 ਜੁਲਾਈ (ਰਮਨ ਕਾਲੀਆ)
ਅੱਜ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਘਰੋਟਾ ਅੰਦਰ 40 ਲੱਖ 40 ਹਜਾਰ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸਕੂਲ ਆਫ ਹੈਪੀਨੈਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਨਿਰਮਾਣ ਕਾਰਜ ਦੀ ਸੁਰੂਆਤ ਕਰਵਾਈ ਗਈ। ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਪੂਜਾ ਅਰਚਨਾ ਤੋਂ ਬਾਅਦ ਸਕੂਲ ਆਫ ਹੈਪੀਨੈਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਸਕੂਲ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕਰਵਾਇਆ ਗਿਆ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਠਾਕੁਰ ਮਨੋਹਰ ਸਿੰਘ ਚੇਅਰਮੈਨ ਮਾਰਕਿੱਟ ਕਮੇਟੀ ਨਰੋਟ ਜੈਮਲ ਸਿੰਘ, ਕਮਲਜੀਤ ਕੌਰ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਸੰਜੀਵ ਕੁਮਾਰ ਸਰਪੰਚ ਘਰੋਟਾ, ਪੰਕਜ ਅਰੋੜਾ ਬੀ.ਪੀ.ਈ.ਓ., ਪਿ੍ਰੰਸੀਪਲ ਪੰਕਜ ਮਹਾਜਨ, ਸੀ.ਐਚ.ਟੀ. ਗੁਲਸਨ ਸਿਆਲ, ਸੰਜੀਵ ਮਹਿਰਾ ਪੰਚਾਇਤ ਮੈਂਬਰ, ਲਾਡੀ ਸਰਮਾ ਪੰਚਾਇਤ ਮੈਂਬਰ, ਦੇਵਦੱਤ ਪੰਚਾਇਤ ਮੈਂਬਰ, ਗੁਰਮੀਤ ਕੌਰ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਅੰਦਰ ਭਾਰੀ ਬਦਲਾਅ ਲਿਆਂਦਾ ਗਿਆ ਹੈ।
ਇਸ ਅਧੀਨ ਅੱਜ ਸਿੱਖਿਆ ਦੇ ਖੇਤਰ ਅੰਦਰ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਘਰੋਟਾ ਅੰਦਰ ਸਕੂਲ ਆਫ ਹੈਪੀਨੈਸ ਦੇ ਨਿਰਮਾਣ ਕਾਰਜ ਦੀ ਅੱਜ ਸੁਰੂਆਤ ਕਰਵਾਈ ਗਈ ਹੈ ਅਤੇ ਕਰੀਬ 40 ਲੱਖ 40 ਹਜਾਰ ਰੁਪਏ ਖਰਚ ਕਰਕੇ ਸਕੂਲ ਆਫ ਹੈਪੀਨੈਸ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਵਿੱਚ ਡਿਜੀਟਲ ਰੂਮ ਬਣਾਏ ਜਾਣਗੇ ਡਾਈਨਿੰਗ ਹਾਲ ਵੀ ਬਣਾਇਆ ਜਾਵੇਗਾ ਅਤੇ ਸਮਾਰਟ ਰੂਮਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ ਭੋਆ ਅੰਦਰ ਅੱਜ ਪੰਜਵੇਂ ਸਕੂਲ ਦਾ ਘਰੋਟਾ ਵਿਖੇ ਨਿਰਮਾਣ ਕਾਰਜ ਸੁਰੂ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾ 4 ਵੱਖ ਵੱਖ ਪਿੰਡਾਂ ਅੰਦਰ ਸਕੂਲ ਆਫ ਹੈਪੀਨੈਸ ਦੇ ਨਿਰਮਾਣ ਕਾਰਜ ਚਲ ਰਹੇ ਹਨ।
ਉਨ੍ਹਾਂ ਕਿਹਾ ਕਿ ਪਿੰਡ ਘਰੋਟਾ ਅੰਦਰ ਸਰਕਾਰ ਵੱਲੋਂ ਜੋ ਤੋਹਫਾ ਦਿੱਤਾ ਗਿਆ ਹੈ ਸਕੂਲ ਆਫ ਹੈਪੀਨੈਸ ਇੱਥੇ ਇੱਕ ਬਹੁਤ ਹੀ ਵਧੀਆ ਕੰਪਿਊਟਰ ਲੈਬ ਬਣਾਈ ਜਾਣੀ ਹੈ ਜਿਸ ਤੇ ਕਰੀਬ 12 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਇਸ ਤੋਂ ਇਲਾਵਾ ਸਮਾਰਟ ਕਲਾਸ ਰੂਮ ਜਿਸ ਤੇ ਕਰੀਬ 10 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਅੰਦਰ ਵਧੀਆ ਪਖਾਨਿਆ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਸਕੂਲ ਦਾ ਐਂਟਰੀ ਗੇਟ ਦਾ ਵੀ ਨਿਰਮਾਣ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਖੁਸੀ ਦੀ ਗੱਲ ਹੈ ਕਿ ਸਿੱਖਿਆ ਦੇ ਖੇਤਰ ਅੰਦਰ ਭਾਰੀ ਬਦਲਾਅ ਆਇਆ ਹੈ ਕਦੀ ਪੰਜਾਬ ਸਿੱਖਿਆ ਦੇ ਖੇਤਰ ਅੰਦਰ 14-15 ਵੇਂ ਨੰਬਰ ਤੇ ਸੀ ਅਤੇ ਅੱਜ ਪੰਜਾਬ ਸਿੱਖਿਆ ਦੇ ਖੇਤਰ ਅੰਦਰ ਮੈਰਿਟ ਸਥਾਨ ਪ੍ਰਾਪਤ ਕਰਕੇ ਅਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਸਿੱਖਿਆ ਦੇ ਖੇਤਰ ਅੰਦਰ ਜੋ ਕ੍ਰਾਂਤੀ ਲਿਆਂਦੀ ਗਈ ਹੈ ਉਸ ਦਾ ਹੀ ਨਤੀਜਾ ਹੈ ਕਿ ਅੱਜ ਬੱਚੇ ਸਿੱਖਿਆ ਦੇ ਖੇਤਰ ਅੰਦਰ ਖੇਡਾਂ ਦੇ ਖੇਤਰ ਅੰਦਰ ਮੱਲਾਂ ਮਾਰ ਰਹੇ ਹਨ ਅਤੇ ਅਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਆਫ ਹੈਪੀਨੈਸ ਦੇ ਨਿਰਮਾਣ ਦੇ ਉਹ ਸਾਰੇ ਘਰੋਟਾ ਵਾਸੀਆਂ ਨੂੰ ਵਧਾਈ ਦਿੰਦੇ ਹਨ।