ਸਮਾਣਾ 22 ਜੁਲਾਈ (ਸੁਭਾਸ਼ ਪਾਠਕ)
ਟਰੱਕ ਯੂਨੀਅਨ ਦੇ ਸਮੂੰਹ ਅਪਰੇਟਰਾਂ ਡਰਾਈਵਰ ਅਤੇ ਮੈਂਬਰਾਂ ਵਲੋਂ ਪ੍ਰਧਾਨ ਜਸਦੀਪ ਸਿੰਘ ਜੋਲੀ ਦੀ ਪ੍ਰਧਾਨਗੀ ਹੇਠ ਕੇ ਕੇ ਜੋਹਰੀ ਬਲੱਡ ਸੈਂਟਰ ਦੇ ਸਹਿਯੋਗ ਨਾਲ ਟਰੱਕ ਯੂਨੀਅਨ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਬਲੱਡ ਕੈਂਪ ਵਿੱਚ 99 ਯੂਨਿਟ ਖੂਨ ਇੱਕਤਰ ਕੀਤਾ ਗਿਆ। ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਜੌਲੀ ਅਤੇ ਯੂਨੀਅਨ ਦੇ ਮੈਨੇਜਰ ਸ੍ਰੀ ਵਿਨੋਦ ਕੁਮਾਰ ਬੱਬਰ ਵੱਲੋ ਆਏ ਹੋਏ ਮਹਿਮਾਨਾਂ ਅਤੇ ਖੂਨਦਾਨ ਕਰਨ ਵਾਲੇ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ। ਪ੍ਰਧਾਨ ਜੌਲੀ ਅਤੇ ਮੈਨੇਜਰ ਵਿਨੋਦ ਬੱਬਰ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਖੂਨਦਾਨ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਿੰਦਗੀ ਬਚਾ ਸਕੇ ,,ਅੰਤ ਵਿੱਚ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਣ ਮਹਾਂਉਤਸਵ ਦੇ ਚੱਲਦਿਆਂ ਹਰੇਕ ਨੌਜਵਾਨ ਨੂੰ ਇਕ ਰੁੱਖ ਲਗਾਉਣਾ ਚਾਹੀਦਾ ਹੈ।