ਸ੍ਰੀ ਫ਼ਤਹਿਗੜ੍ਹ ਸਾਹਿਬ/25 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵਲੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੀ ਅਗਵਾਈ ਹੇਠ “ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿੱਚ ਉੱਭਰ ਰਹੇ ਰੁਝਾਨਾਂ” ਵਿਸ਼ੇ ’ਤੇ ਇੱਕ ਹਫ਼ਤੇ ਦੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 21 ਤੋਂ 25 ਜੁਲਾਈ 2025 ਤੱਕ ਕਰਵਾਇਆ ਗਿਆ , ਜਿਸ ਦਾ ਸਮਾਪਨ 25 ਜੁਲਾਈ ਨੂੰ ਵੈਲੇਡਿਕਟਰੀ ਸਮਾਰੋਹ ਨਾਲ ਹੋਇਆ। ਇਸ ਐਫ.ਡੀ.ਪੀ. ਰਾਹੀਂ ਵਿਦਵਾਨਾਂ ਨੂੰ ਏ. ਆਈ. ਅਤੇ ਐਮ. ਐਲ ਨਾਲ ਸੰਬੰਧਤ ਨਵੀਆਂ ਤਕਨੀਕਾਂ, ਟੂਲਜ਼ ਅਤੇ ਨਵੀਨਤਮ ਖੋਜਾਂ ਬਾਰੇ ਜਾਣਕਾਰੀ ਅਤੇ ਅਮਲੀ ਅਨੁਭਵ ਪ੍ਰਦਾਨ ਕੀਤਾ ਗਿਆ।ਵੈਲੇਡਿਕਟਰੀ ਸਮਾਰੋਹ ਵਿੱਚ ਅਮਰਦੀਪ. ਸਿੰਘ ਧਾਰਨੀ, ਟਰੱਸਟ ਮੈਂਬਰ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੀਨ ਤਕਨੀਕਾਂ ਨਾਲ ਅੱਪਡੇਟ ਰਹਿਣ ਦੀ ਪ੍ਰੇਰਣਾ ਦਿੱਤੀ।ਡਾ. ਲਖਵੀਰ ਸਿੰਘ, ਪ੍ਰਿੰਸੀਪਲ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਯੋਜਕ ਟੀਮ ਅਤੇ ਅਧਿਆਪਕਾਂ ਨੂੰ ਇਸ ਕਾਮਯਾਬ ਅਤੇ ਉਤਸ਼ਾਹਜਨਕ ਐਫ.ਡੀ.ਪੀ. ਲਈ ਵਧਾਈ ਦਿੱਤੀ। ਉਨ੍ਹਾਂ ਨੇ ਲਗਾਤਾਰ ਸਿੱਖਣ ਅਤੇ ਤਕਨੀਕੀ ਹੁਨਰ ਨਿਖਾਰਣ ਦੀ ਲੋੜ ’ਤੇ ਜ਼ੋਰ ਦਿੱਤਾ।ਡਾ. ਜਤਿੰਦਰ ਸਿੰਘ ਸੈਣੀ, ਵਿਭਾਗ ਮੁਖੀ ਅਤੇ ਐਫ.ਡੀ.ਪੀ. ਕਨਵੀਨਰ ਨੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਨੂੰ ਧੰਨਵਾਦ ਦਿੰਦਿਆਂ ਕਿਹਾ:“ਇਹ ਸਾਡੇ ਲਈ ਗੌਰਵ ਦੀ ਗੱਲ ਹੈ ਕਿ ਅਸੀਂ ਇੰਨਾ ਉਚ ਪੱਧਰੀ ਅਤੇ ਸਾਰਥਕ ਐਫ.ਡੀ.ਪੀ. ਕਰਵਾ ਸਕੇ, ਜਿਸ ਵਿੱਚ ਅਕਾਦਮਿਕ ਅਤੇ ਇੰਡਸਟਰੀ ਨਾਲ ਜੁੜੇ ਉਤਕ੍ਰਿਸ਼ਟ ਵਿਦਵਾਨਾਂ ਨੇ ਹਿੱਸਾ ਲਿਆ। ਪਿਛਲੇ ਪੰਜ ਦਿਨਾਂ ਦੌਰਾਨ ਭਾਗੀਦਾਰਾਂ ਨੇ ਵਿਚਾਰਸ਼ੀਲ ਲੈਕਚਰ, ਵਰਕਸ਼ਾਪਾਂ ਅਤੇ ਚਰਚਾਵਾਂ ਰਾਹੀਂ ਏ. ਆਈ. ਅਤੇ ਐਮ. ਐਲ . ਦੇ ਖੇਤਰ ਵਿੱਚ ਵਧੀਆ ਸਿੱਖਣ ਦਾ ਅਨੁਭਵ ਪ੍ਰਾਪਤ ਕੀਤਾ।”ਉਨ੍ਹਾਂ ਨੇ ਐਫ.ਡੀ.ਪੀ. ਵਿੱਚ ਸ਼ਾਮਿਲ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਅਤੇ ਉਤਸ਼ਾਹ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਨਾਲ ਇਹ ਕਾਰਜਕ੍ਰਮ ਸਫਲ ਹੋਇਆ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਐਫ.ਡੀ.ਪੀ. ਵਿੱਚ ਭਾਸ਼ਣ ਦੇਣ ਵਾਲਿਆਂ ਵਿੱਚ ਇੰ. ਲਕਸ਼ਮਣ (ਅੰਸ਼ ਇਨਫੋਟੈਕ), ਇੰ. ਸਾਹਿਬਗੁਣ ਸਿੰਘ (ਐੱਡ ਗਲੋਬਲ 360 ਇੰਡੀਆ ਪ੍ਰਾਈਵੇਟ ਲਿਮਟਿਡ), ਸ਼ਾਮ ਸੁੰਦਰ (ਸੋਲੀਟੇਅਰ ਇਨਫੋਸਿਸਟਮਸ ਪ੍ਰਾਇਵੇਟ ਲਿਮਿਟੇਡ), ਡਾ. ਸੰਦੀਪ ਸ਼੍ਰੀਵਾਸਤਵ (ਮੀਂਡਰ ਸਾਫਟਵੇਅਰ ਪ੍ਰਾਈਵੇਟ ਲਿਮਟਿਡ), ਮਿ. ਵਿਸ਼ਾਲ ਸਿੰਘ (ਥਿੰਕਨੈਕਸਟ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ), ਆਸ਼ੀਸ਼ ਸਿੰਘ ਚੌਹਾਨ (ਨੈੱਟਸਮਾਰਟਜ਼ ਪ੍ਰਾਈਵੇਟ ਲਿਮਟਿਡ), ਗਗਨਦੀਪ ਸਿੰਘ (ਕੋਡਇਨਸਾਈਟ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ), ਡਾ. ਹਰਪ੍ਰੀਤ ਕੌਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਡਾ. ਇਸ਼ਪ੍ਰੀਤ ਸਿੰਘ (ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ) ਸ਼ਾਮਿਲ ਸਨ।ਐਫ.ਡੀ.ਪੀ. ਦੀ ਕੋਆਰਡੀਨੇਟਰ ਇੰ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ, ਨੇ ਸਾਰੇ ਸਾਧਨਾਂ ਦੀ ਰਚਨਾਤਮਕ ਯੋਜਨਾ ਬਣਾਈ ਅਤੇ ਵੋਟ ਆਫ ਥੈਂਕਸ ਦਿੰਦਿਆਂ ਸਾਰੇ ਰਿਸੋਰਸ ਪਰਸਨਾਂ, ਸਹਿਯੋਗੀ ਟੀਮ, ਸਟਾਫ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।ਸਮਾਰੋਹ ਅੰਤ ਵਿੱਚ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ, ਅਤੇ ਉਨ੍ਹਾਂ ਨੇ ਨਵੀਂ ਪ੍ਰੇਰਣਾ ਨਾਲ ਏ. ਆਈ. ਦੇ ਗਿਆਨ ਨੂੰ ਆਪਣੇ ਅਕਾਦਮਿਕ ਕਾਰਜਾਂ ਵਿੱਚ ਲਾਗੂ ਕਰਨ ਦਾ ਸੰਕਲਪ ਲਿਆ।