Tuesday, November 04, 2025  

ਪੰਜਾਬ

ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲ ਵਿਖੇ ਮਨਾਇਆ "ਓ. ਆਰ. ਐੱਸ.ਦਿਵਸ"

July 29, 2025
ਸ੍ਰੀ ਫਤਹਿਗੜ੍ਹ ਸਾਹਿਬ/29 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
 
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਖੇ ਓ. ਆਰ. ਐਸ. (ਓਰਲ.ਰੀਹਾਈਡਰੇਸ਼ਨ ਸਲੂਸ਼ਨ) ਦਿਵਸ ਮਨਾਇਆ ਗਿਆ ਅਤੇ ਐਮਰਜੈਂਸੀ ਵਿੱਚ ਓ.ਆਰ.ਐਸ. ਕਾਰਨਰ ਸਥਾਪਿਤ ਕੀਤਾ ਗਿਆ । ਇਸ ਕਾਰਨਰ ਦਾ ਨਿਰੀਖਣ ਕਰਨ ਮੌਕੇ ਜ਼ਿਲਾ ਸਿਹਤ ਅਫਸਰ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਦਸਤ ਲੱਗਣ ਨਾਲ ਬੱਚਿਆਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਜੋ ਕਿ ਮੌਤ ਦਾ ਵੱਡਾ ਕਾਰਨ ਬਣਦੀ ਹੈ ਪਰ ਓ.ਆਰ.ਐੱਸ. ਦੀ ਵਰਤੋਂ ਨਾਲ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਲਈ ਦਸਤ ਲੱਗਣ ਦੀ ਹਾਲਤ ਵਿੱਚ ਬੱਚੇ ਨੂੰ ਤੁਰੰਤ ਓਆਰਐਸ ਦਾ ਘੋਲ (ਜੀਵਨ ਰੱਖਿਆਕ ਘੋਲ) ਅਤੇ ਬੱਚੇ ਦੀ ਉਮਰ ਮੁਤਾਬਕ 14 ਦਿਨ ਲਈ ਜਿੰਕ ਦੀਆਂ ਗੋਲੀਆਂ ਦੇਣੀਆਂ ਸ਼ੁਰੂ ਕੀਤੀਆਂ ਜਾਣ । ਉਨ੍ਹਾਂ ਕਿਹਾ ਕਿ ਇਹ ਓ.ਆਰ.ਐੱਸ. ਦੇ ਪੈਕੇਟ ਅਤੇ ਜਿੰਕ ਦੀਆਂ ਗੋਲੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਮਿਲਦੇ ਹਨ। ਐਸ.ਐਮ.ਓ. ਡਾਕਟਰ ਕੇਡੀ ਸਿੰਘ ਨੇ ਬੱਚਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਘਰ ਵਿਚ ਓ.ਆਰ.ਐੱਸ. ਦਾ ਘੋਲ ਤਿਆਰ ਕਰਨ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ । ਜਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ ਨੇ ਦਸਤਾਂ ਦੌਰਾਨ ਬੱਚੇ ਨੂੰ ਜੀਵਨ ਰੱਖਿਆਕ ਘੋਲ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜਿਲਾ ਐਪੀਡਿਮਾਲੋਜਿਸਟ ਡਾ. ਸੰਪੰਨ ਅਤਰੀ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ , ਡਿਪਟੀ ਐਮਈਆਈਓ ਅਮਨਪ੍ਰੀਤ ਸਿੰਘ, ਚੀਫ ਫਾਰਮੇਸੀ ਅਫਸਰ ਸੰਦੀਪ ਸਿੰਘ, ਨਰਸਿੰਗ ਸਿਸਟਰ ਪਰਵਿੰਦਰ ਕੌਰ, ਫਾਸਿਲਟੀ ਮੈਨੇਜਰ ਕੁਲਵਿੰਦਰ ਕੌਰ, ਰਾਕੇਸ਼ ਕੁਮਾਰ ਇਸ ਤੋਂ ਇਲਾਵਾ ਨਰਸਿੰਗ ਵਿਦਿਆਰਥੀ,ਮਾਵਾਂ ਅਤੇ ਬੱਚੇ ਵੀ ਹਾਜ਼ਰ ਸਨ ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੋਸਟਰ ਜਾਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੋਸਟਰ ਜਾਰੀ

ਦੇਸ਼ ਭਗਤ ਗਲੋਬਲ ਸਕੂਲ ਵਿੱਚ ਮਨਾਇਆ ਗਿਆ ਹੈਲੋਵੀਨ

ਦੇਸ਼ ਭਗਤ ਗਲੋਬਲ ਸਕੂਲ ਵਿੱਚ ਮਨਾਇਆ ਗਿਆ ਹੈਲੋਵੀਨ

'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ: 1187 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੀਟ/ਜੇ.ਈ.ਈ 'ਚ ਸਫ਼ਲ: ਹਰਮੀਤ ਸੰਧੂ

'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ: 1187 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੀਟ/ਜੇ.ਈ.ਈ 'ਚ ਸਫ਼ਲ: ਹਰਮੀਤ ਸੰਧੂ

'ਆਪ' ਸਰਕਾਰ ਦੀ ਈਡੀਪੀ ਰਣਨੀਤੀ ਸਫ਼ਲ, ਤਸਕਰਾਂ 'ਤੇ ਸਖ਼ਤੀ ਦੇ ਨਾਲ ਨੌਜਵਾਨਾਂ ਨੂੰ ਇਲਾਜ ਲਈ ਵੀ ਕੀਤਾ ਰਾਜ਼ੀ: ਹਰਮੀਤ ਸੰਧੂ

'ਆਪ' ਸਰਕਾਰ ਦੀ ਈਡੀਪੀ ਰਣਨੀਤੀ ਸਫ਼ਲ, ਤਸਕਰਾਂ 'ਤੇ ਸਖ਼ਤੀ ਦੇ ਨਾਲ ਨੌਜਵਾਨਾਂ ਨੂੰ ਇਲਾਜ ਲਈ ਵੀ ਕੀਤਾ ਰਾਜ਼ੀ: ਹਰਮੀਤ ਸੰਧੂ

ਮਾਨ ਸਰਕਾਰ ਦੇ ਪ੍ਰਬੰਧਾਂ ਨੇ ਪਿਛਲੀਆਂ ਸਰਕਾਰਾਂ ਨੂੰ ਪਾਈ ਮਾਤ, ਪਹਿਲੀ ਵਾਰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: 'ਆਪ' ਉਮੀਦਵਾਰ ਸੰਧੂ

ਮਾਨ ਸਰਕਾਰ ਦੇ ਪ੍ਰਬੰਧਾਂ ਨੇ ਪਿਛਲੀਆਂ ਸਰਕਾਰਾਂ ਨੂੰ ਪਾਈ ਮਾਤ, ਪਹਿਲੀ ਵਾਰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: 'ਆਪ' ਉਮੀਦਵਾਰ ਸੰਧੂ

ਮਾਨ ਸਰਕਾਰ ਦੇ 6 ਮੈਗਾ-ਪ੍ਰੋਜੈਕਟ ਬਦਲਣਗੇ ਪੰਜਾਬ ਦੀ ਨੁਹਾਰ, ਸੂਬਾ ਬਣੇਗਾ ਉੱਤਰ ਭਾਰਤ ਦਾ ਟੂਰਿਜ਼ਮ ਹੱਬ: ਹਰਮੀਤ ਸੰਧੂ

ਮਾਨ ਸਰਕਾਰ ਦੇ 6 ਮੈਗਾ-ਪ੍ਰੋਜੈਕਟ ਬਦਲਣਗੇ ਪੰਜਾਬ ਦੀ ਨੁਹਾਰ, ਸੂਬਾ ਬਣੇਗਾ ਉੱਤਰ ਭਾਰਤ ਦਾ ਟੂਰਿਜ਼ਮ ਹੱਬ: ਹਰਮੀਤ ਸੰਧੂ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ