Monday, August 18, 2025  

ਪੰਜਾਬ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

August 18, 2025

ਸ੍ਰੀ ਫਤਿਹਗੜ੍ਹ ਸਾਹਿਬ /18 ਅਗਸਤ:
(ਰਵਿੰਦਰ ਸਿੰਘ ਢੀਂਡਸਾ)
 
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ 18 ਅਗਸਤ ਤੋਂ 23 ਅਗਸਤ ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆ ਅਤੇ ਗਰਭਵਤੀ ਔਰਤਾਂ ਨੂੰ ਇਸ ਮੁਹਿੰਮ ਤਹਿਤ ਕਵਰ ਕੀਤਾ ਜਾਵੇਗਾ । ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਹਫਤਾ ਭਰ ਚੱਲਣ ਵਾਲੀ ਇਸ ਮੁਹਿੰਮ ਦੀ ਅਗਵਾਈ ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਵੱਲੋਂ ਕੀਤੀ ਜਾਵੇਗੀ ਜੋ ਜ਼ਿਲਾ ਭਰ ਵਿੱਚ ਗਠਿਤ ਕੀਤੀਆਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਚੈਕਿੰਗ ਵੀ ਕਰਨਗੇ। ਉਹਨਾ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੁਹਿੰਮ ਤੋਂ ਪਹਿਲਾਂ ਘਰ ਘਰ ਜਾਕੇ ਡਰਾਪ ਆਊਟ ਅਤੇ ਲੈਫਟ ਆਊਟ ਬੱਚਿਆਂ ਤੇ ਗਰਭਵਤੀ ਔਰਤਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਸਨ ਅਤੇ ਐਕਸ਼ਨ ਪਲਾਨ ਬਣਾਈ ਗਈ ਤਾਂ ਜ਼ੋ ਕੋਈ ਵੀ ਬੱਚਾ ਜਾਂ ਗਰਭਵਤੀ ਔਰਤ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ। ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਉੱਚ ਜੋਖਮ ਵਾਲੇ ਖੇਤਰਾਂ, ਘਰਾਂ ਵਿੱਚ ਨਵ ਜਨਮੇ ਬੱਚੇ, ਝੁਗੀਆਂ ਝੋਪੜੀਆਂ, ਖਸਰਾ ਅਤੇ ਵੀਪੀਡੀ ਦੇ ਫੈਲਣ ਵਾਲੇ ਖੇਤਰ, ਅਨਾਥ ਆਸ਼ਰਮ, ਆਦਿ ਥਾਵਾਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਹਨਾ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਾਮੁਰਾਦ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਟੀਕਾਕਰਨ ਜਰੂਰ ਕਰਵਾਉਣ ਅਤੇ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ  

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ