ਸ੍ਰੀ ਫ਼ਤਹਿਗੜ੍ਹ ਸਾਹਿਬ/ 3 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਸਹਿਯੋਗ ਨਾਲ ਐਮ.ਬੀ.ਏ. ਅਤੇ ਬੀ.ਬੀ.ਏ. ਦੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਐਡਵਾਂਸਡ ਐਕਸਲ ਅਤੇ ਪਾਵਰ ਬੀ.ਆਈ. 'ਤੇ 2.5 ਮਹੀਨੇ ਦਾ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਇਹ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਆਈ.ਬੀ.ਐਮ. ਦੇ ਅਧਿਕਾਰਤ ਸਿਖਲਾਈ ਭਾਈਵਾਲ ਨਾਮਵਰ ਕੰਪਨੀ ਅਨੁਦੀਪ ਫਾਊਂਡੇਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਆਈ.ਬੀ.ਐਮ. ਦੀ ਸੀ.ਐਸ.ਆਰ. ਪਹਿਲ ਕਦਮੀ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਆਨਲਾਈਨ ਪ੍ਰੋਗਰਾਮ ਵਿੱਚ ਅਨੁਦੀਪ ਫਾਉਂਡੇਸ਼ਨ ਅਤੇ ਆਈ.ਬੀ.ਐਮ. ਤੋਂ ਪ੍ਰਮਾਣਿਤ ਟ੍ਰੇਨਰਾਂ ਵੱਲੋਂ ਹਰ ਰੋਜ਼ ਦੋ ਘੰਟਿਆਂ ਦੀ ਇੰਟਰੈਕਟਿਵ ਕਲਾਸ ਦੌਰਾਨ ਵਿਦਿਆਰਥੀਆਂ ਨੂੰ ਡਾਟਾ ਹੈਂਡਲਿੰਗ, ਵਿਜੁਅਲਾਈਜ਼ੇਸ਼ਨ ਅਤੇ ਐਨਾਲਿਟਿਕਸ ਵਰਗੇ ਪ੍ਰੈਕਟਿਕਲ ਹੁਨਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।