ਚੰਡੀਗੜ੍ਹ –,11 ਸਤੰਬਰ
ਫਲਿਪਕਾਰਟ ਵੱਲੋਂ ਚਲਾਇਆ ਜਾ ਰਿਹਾ ਅਗੇਤੀ ਯੂਪੀਆਈ ਪਲੇਟਫਾਰਮ ਸੁਪਰ.ਮਨੀ ਨੇ ਲੈਜੈਂਡਰੀ ਕ੍ਰਿਕਟਰ ਜੌਂਟੀ ਰੋਡਜ਼ ਨਾਲ ਨਵੀਂ ਡਿਜ਼ਿਟਲ ਵਿਗਿਆਪਨ ਫਿਲਮ ਲਾਂਚ ਕੀਤੀ ਹੈ। ਕੰਪਨੀ ਨੇ ਜੌਂਟੀ ਰੋਡਜ਼ ਨੂੰ ਆਪਣਾ ‘ਕੈਸ਼ਬੈਕ ਕੈਚਰ’ ਬਣਾਇਆ ਹੈ। ਆਪਣੇ ਤੇਜ਼ ਰਿਫਲੈਕਸ, ਫੁਰਤੀ ਅਤੇ ਮੈਦਾਨ ‘ਤੇ ਸ਼ਾਨਦਾਰ ਪ੍ਰਦਰਸ਼ਨ ਲਈ ਮਸ਼ਹੂਰ ਜੌਂਟੀ ਰੋਡਜ਼ ਨੂੰ ਇੱਕ ਅਜੇਹੇ ਚਤੁਰ ਖਰੀਦਦਾਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਜੋ ਫੁਰਤੀਲਾ, ਸਚੇਤ ਅਤੇ ਦਿਖਾਵੇ ਤੋਂ ਦੂਰ ਹੈ।
ਸੁਪਰ.ਮਨੀ ਦੇ ਸਹਿ-ਸੰਸਥਾਪਕ ਪ੍ਰੇਮਾਂਸ਼ੁ ਸਿੰਘ ਨੇ ਕਿਹਾ ਕਿ, ਸੁਪਰ.ਮਨੀ ‘ਚ ਸਾਡਾ ਮੰਨਣਾ ਹੈ ਕਿ ਰਿਵਾਰਡਸ ਨੂੰ ਸ਼ਰਤਾਂ ਨਾਲ ਜਟਿਲ ਨਹੀਂ ਬਣਾਉਣਾ ਚਾਹੀਦਾ, ਸਗੋਂ ਉਹ ਸਧਾਰਣ, ਨਿਯਮਿਤ ਅਤੇ ਅਸਲ ਅਰਥਾਂ ਵਿੱਚ ਕੀਮਤੀ ਹੋਣੇ ਚਾਹੀਦੇ ਹਨ। ਸਾਡਾ ਮਿਸ਼ਨ ਇਹ ਰਿਹਾ ਹੈ ਕਿ ਹਰ ਖਰਚ ‘ਤੇ ਯੂਜ਼ਰਜ਼ ਨੂੰ ਸਿੱਧੇ ਅਤੇ ਭਰੋਸੇਮੰਦ ਕੈਸ਼ਬੈਕ ਨਾਲ ਕੁਝ ਪ੍ਰਾਪਤ ਕਰਨ ਦੀ ਖੁਸ਼ੀ ਮਿਲੇ।”