ਕੁਰਨੂਲ, 3 ਅਕਤੂਬਰ
ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਦੁਸਹਿਰਾ ਜਸ਼ਨ ਦੌਰਾਨ ਲਾਠੀ ਨਾਲ ਰਵਾਇਤੀ ਲੜਾਈ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।
ਹਰ ਸਾਲ ਦੀ ਤਰ੍ਹਾਂ, ਵੀਰਵਾਰ ਦੇਰ ਰਾਤ ਹੋਲਾਗੌਂਡਾ 'ਮੰਡਲ' (ਬਲਾਕ) ਦੇ ਦੇਵਰਾਗੱਟੂ ਪਿੰਡ ਵਿੱਚ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਦੇਵਰਾਗੱਟੂ ਬੰਨੀ ਉਤਸਵ ਦੌਰਾਨ ਦੋ ਸਮੂਹਾਂ ਨੇ ਇੱਕ ਦੂਜੇ 'ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ।
ਅਠਾਰਾਂ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਅਡੋਨੀ ਅਤੇ ਅਲੂਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਅਤੇ ਉਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਨ੍ਹਾਂ ਦਾ ਇਲਾਜ ਅਧਿਕਾਰੀਆਂ ਦੁਆਰਾ ਸਥਾਪਤ ਇੱਕ ਅਸਥਾਈ ਹਸਪਤਾਲ ਵਿੱਚ ਕੀਤਾ ਗਿਆ।