Friday, July 19, 2024  

ਲੇਖ

‘‘ਠੋਕੇ ਰਾਮਗੜ੍ਹੀਏ ਭਏ’’ ਦੇ ਤਤਕਾਲੀ ਅਤੇ ਤਵਾਰੀਖ਼ੀ ਸਰੋਕਾਰ

May 07, 2023

ਸਤਕਾਰ, ਮਿਸਤਰੀ ਅਤੇ ਕਾਰੀਗਰ ਸ਼ਬਦ ਅੰਗਰੇਜ਼ੀ ਭਾਸ਼ਾ ਕੋਸ਼ ਵਿਚ ਸਮਾਨਾਰਥੀ ਅਰਥਾਂ ਦੇ ਧਾਰਨੀ ਹਨ, ਜਿਵੇ ਕ੍ਰਾਫਟਸਮੈਨ, ਆਰਟੀਸਨ, ਅਤੇ ਮੇਸਨ ਪਰੰਤੂ ਦਸਤਕਾਰ ਲਈ ਮੈਨੁਅਲ ਵਰਕਰ ਤੇ ਹੈਂਡੀਕ੍ਰਾਫਟਸਮੈਨ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਦੇ ਲੋਕ-ਧੰਦਿਆਂ ਨਾਲ ਜੁੜੀਆਂ ਜਾਤੀਆਂ ਕੁੱਝ ਅਜਿਹੀਆਂ ਹਨ, ਜਿਨ੍ਹਾਂ ਕੋਲ ਸਿਰੰ ਹਸਤ-ਕਲਾ ਹੈ ਅਤੇ ਕੁੱਝ ਅਜਿਹੀਆਂ ਹਨ, ਜਿਨ੍ਹਾਂ ਕੋਲ ਹਸਤ-ਕਲਾ ਦੇ ਨਾਲ ਸੰਦਾਂ ਦੀ ਵਰਤੋਂ ਦਾ ਵੀ ਹੁਨਰ (ਟੈਕਨੀਕਲ ਸਕਿਲ ਹੈ। ਕਾਰੀਗਰ ਇਸ ਸ਼੍ਰੇਣੀ ਦੇ ਸ਼ਿਲਪੀ ਹਨ, ਜੋ ਜਾਤੀ ਵਜੋਂ ਤਰਖਾਣ, ਲੁਹਾਰ ਅਤੇ ਰਾਜ-ਮਿਸਤਰੀ ਦੇ ਤੌਰ ’ਤੇ ਪੰਜਾਬੀ ਸਮਾਜ ਦਾ ਅੰਗ ਹਨ। ਲੁਹਾਰ (ਬਲੈਕਸਮਿਥ) ਸਿਰਫ਼ ਲੋਹੇ ਦੀ ਢਲਾਈ ਦਾ ਵਿਸ਼ੇਸ਼ਅੱਗ ਰਿਹਾ, ਤਰਖਾਣ (ਕਾਰਪੇਂਟਰ) ਲੱਕੜ ਦੀ ਚੀਰਾਈ ਦਾ ਅਤੇ ਰਾਜ-ਮਿਸਤਰੀ (ਮੇਸਨ) ਇੱਟਾਂ ਦੀ ਚਿਣਾਈ ਦਾ। ਤਰਖਾਣਾ-ਕੰਮ ਵਿਚ ਠੋਕਣ-ਠੁਕਾਈ ਦੀ ਕ੍ਰਿਆ (ਵਰਬ) ਦਾ ਆਮ ਇਸਤੇਮਾਲ ਹੁੰਦਾ ਸੀ, ਜਿਸ ਕਰਕੇ ਤਰਖਾਣ ਲਈ ਠੋਕਾ ਸ਼ਬਦ ਰੂੜ੍ਹੀਗਤ ਹੋ ਗਿਆ। ਇਤਿਹਾਸਕ ਪਦਾਰਥਵਾਦ ਦੇ ਫਲਸੰੇ ਵਿਚ ਉਂਜ ਵੀ ਔਜ਼ਾਰਾਂ ਦੀ ਕਾਢ ਅਤੇ ਵਰਤੋਂ ਦਾ ਵਿਸ਼ੇਸ਼ ਮਹੱਤਵ ਮੰਨਿਆਂ ਜਾਂਦਾ ਹੈ। ਜਿਸ ਕਰਕੇ ਤਰਖਾਣ, ਲੁਹਾਰ, ਰਾਜ ਮਿਸਤਰੀ ਜਾਤੀ ਜ਼ਿਹਨੀ ਤੌਰ ’ਤੇ ਵਧ ਤੀਖਣ ਤੇ ਜਿਸਮਾਨੀ ਤੌਰ ’ਤੇ ਮਜ਼ਬੂਤ ਡੀਲ ਡੌਲ ਦੀ ਮਾਲਕ ਰਹੀ ਹੈ।
ਉਪਰੋਕਤ ਠੋਕਾ-ਠੋਕਰ ਨਾਮੀ ਭਾਈਚਾਰਾ ਪੰਜਾਬੀ ਸਮਾਜ ਵਿਚ ਕਿਸ ਤਰ੍ਹਾਂ ਰਾਮਗੜ੍ਹੀਏ ਹੋਣ ਦਾ ਲਕਬ ਪ੍ਰਾਪਤ ਕਰਦਾ ਹੈ, ਇਸਦੇ ਕਈ ਤਤਕਾਲੀ ਤੇ ਤਵਾਰੀਖ਼ੀ ਸਰੋਕਾਰ ਹਨ। ਇਨ੍ਹਾਂ ਸਰੋਕਾਰਾਂ ਦੀ ਨਮੂਦਾਰੀ ਤੋਂ ਪਹਿਲਾਂ ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਰਤਨ ਸਿੰਘ ਭੰਗੂ ਦੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੀਆਂ ਚੰਦ ਕਾਵਿ-ਸਤਰਾਂ ਦਾ ਹਵਾਲਾ ਦੇਣਾ ਇੱਥੇ ਬਾਪ੍ਰਸੰਗ ਹੈ :
ਰਾਮ ਰੌਣੀ ਰਾਮਗੜ੍ਹ ਭਇਓ, ਤਿਸ ਦਿਨ ਤੇ ਮਸ਼ਹੂਰ।
ਠੋਕੇ ਰਾਮਗੜ੍ਹੀਏ ਭਏ, ਲੜੇ ਜੋ ਵਖ਼ਤ ਜ਼ਰੂਰ।
ਸੋ, ਠੋਕੇ$ਠੋਕਰ ਅਰਥਾਤ ਤਰਖਾਣ ਕਿਸ ਤਰ੍ਹਾਂ ਰਾਮਗੜ੍ਹੀਏ ਅਖਵਾਉਣ ਲੱਗੇ, ਇਸ ਵਰਤਾਰੇ ਦੀ ਬੜੀ ਦਿਲਚਸਪ ਇਤਿਹਾਸਕ ਦਾਸਤਾਂ ਹੈ।
ਪੰਜਾਬ ਦੀ ਤਾਰੀਖ਼ ਵਿਚ ਅਠਾਰ੍ਹਵੀਂ ਸਦੀ ਸਿੱਖ-ਸੰਘਰਸ਼ ਲਈ ਸਖ਼ਤਾਈ ਤੇ ਚੜ੍ਹਾਈ ਦੇ ਦੌਰ ਦੀ ਪ੍ਰਤੀਕ ਹੈ। ਇਸ ਦੌਰ ਨੂੰ ਮੁਗ਼ਲਾਂ ਦੇ ਪਤਨ ਤੇ ਸਿੱਖਾਂ ਦੇ ਸੰਗਠਨ ਦੀ ਗੁਲਬੀਨ ਵੀ ਕਿਹਾ ਜਾ ਸਕਦਾ ਹੈ। ਇਸ ਸੰਗਠਨ ਨੇ ਸਿੱਖਾਂ ਨੂੰ ਮਿਸਲਾਂ ਖੜ੍ਹੀਆਂ ਕਰਨ ਦੀ ਤਾਕਤ ਮੁਹੱਈਆ ਕੀਤੀ। ਇਹ ਤਾਕਤ ਫਿਰ ਹੀ ਹਾਸਲ ਹੋਈ, ਜਦੋਂ ਮੁਗ਼ਲ-ਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਸਿੱਖਾਂ ਵਿਚੋਂ ਨੀਤੀਵਾਨ ਅਤੇ ਨਾਇਕ ਪੈਦਾ ਹੋਏ। ਇਨ੍ਹਾਂ ਨਾਇਕਾਂ ਵਿਚ ਜੱਸਾ ਸਿੰਘ ਰਾਮਗੜ੍ਹੀਆ ਸਿਰਕੱਢ ਜਰਨੈਲ ਸੀ। ਉਹ 5 ਮਈ .723 ਈ. ਨੂੰ ਲਾਹੌਰ ਦੇ ਨੇੜੇ ਇਛੋਗਿੱਲ ਵਿਖੇ ਜਨਮਿਆ ਅਤੇ .803 ਵਿਚ ਪ੍ਰਲੋਕ ਸਿਧਾਰਿਆ। ਦਰਅਸਲ, ਜੱਸਾ ਸਿੰਘ ਦੇ ਵੱਡੇ-ਵਡੇਰੇ ਗੁਰੂ ਘਰ ਦੇ ਨੇੜਲਿਆਂ ਵਿਚੋਂ ਸਨ। ਜੱਸਾ ਸਿੰਘ ਦਾ ਦਾਦਾ ਹਰਦਾਸ ਸਿੰਘ ਪਿੰਡ ਸੁਰ ਸਿੰਘ (ਤਤਕਾਲੀ ਜ਼ਿਲਾ ਲਾਹੌਰ ਅਤੇ ਵਰਤਮਾਨ ਜ਼ਿਲਾ ਤਰਨਤਾਰਨ) ਦਾ ਵਸਨੀਕ ਸੀ। ਉਸਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛੱਕਿਆ ਤੇ ਉਨ੍ਹਾਂ ਨੂੰ ਸਮਰਪਿਤ ਹੋ ਗਿਆ। ਗੁਰੂ ਜੀ ਤੋਂ ਬਾਅਦ ਉਹ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਹਰ ਲੜਾਈ ਦਾ ਹਿੱਸਾ ਬਣਿਆ ਤੇ .7.6 ਈ. ਵਿਚ ਸ਼ਹੀਦ ਹੋ ਗਿਆ। ਹਰਦਾਸ ਸਿੰਘ ਦੇ ਪੁੱਤਰ ਗਿਆਨੀ ਭਗਵਾਨ ਸਿੰਘ ਉੱਤੇ ਆਪਣੇ ਪੰਜ ਬੇਟਿਆਂ ਦੀ ਪਰਵਰਸ਼ ਦਾ ਬੋਝ ਸੀ, ਦੂਜੇ ਪਾਸੇ ਲਾਹੌਰ ਦੇ ਸੂਬੇਦਾਰ ਦੀਆਂ ਸਖ਼ਤਾਈਆਂ ਤੋਂ ਬਚਦਾ ਇੱਧਰ-ਉੱਧਰ ਹੁੰਦਾ ਰਿਹਾ। ਆਖ਼ਰ ਕਿਨਾਰਾਕਸ਼ੀ ਕਰਦਿਆਂ ਸੁਰ ਸਿੰਘ ਤੋਂ ਪਰਵਾਸ ਲੈ ਕੇ ਇਛੋਗਿੱਲ ਆ ਡੇਰੇ ਲਾਏ। ਪਰੰਤੂ ਸਿੱਖੀ ਪਿਛੋਕੜ ਨੇ ਗਿਆਨੀ ਭਗਵਾਨ ਸਿੰਘ ਨੂੰ ਆਪਣੇ ਬੱਚੇ ਦਾਦੇ ਦੇ ਰਾਹ ਤੋਰਨ ਲਈ ਪ੍ਰੇਰਿਤ ਕੀਤਾ। ਗੁਰਦਿਆਲ ਸਿੰਘ ਪੰਜਗੜ੍ਹ ਤੋਂ ਜੱਸਾ ਸਿੰਘ ਨੂੰ ਅੰਮ੍ਰਿਤਧਾਰੀ ਬਣਾਇਆ।
.738 ਈ. ਨੂੰ ਨਾਦਰ ਸ਼ਾਹ ਨੇ ਪੰਜਾਬ ਉੱਤੇ ਹਮਲਾ ਕੀਤਾ ਤਾਂ ਜ਼ਕਰੀਆ ਖਾਂ ਦੀ ਸਹਾਇਤਾ ਕਰਨ ਲਈ ਸਿੱਖ ਨੇਤਾਵਾਂ ਨੇ ਫਿਰਾਖ਼ਦਿਲੀ ਵਿਖਾਈ। ਹੋਰਨਾਂ ਸਿੰਘਾਂ ਵਾਂਗ ਗਿਆਨੀ ਭਗਵਾਨ ਸਿੰਘ ਤੇ ਜੇਠਾ ਪੁੱਤ ਜੱਸਾ ਸਿੰਘ ਵੀ ਇਨ੍ਹਾਂ ਵਿਚ ਸ਼ਾਮਲ ਹੋ ਗਏ। ਵਜ਼ੀਰਾਬਾਦ (ਗੁਜਰਾਂਵਾਲਾ) ਵਿਖੇ ਦੋਵਾਂ ਪਿਉ-ਪੁੱਤਰਾਂ ਨੇ ਬੇਨਜ਼ੀਰ ਬੀਰਤਾ ਵਿਖਾਈ, ਜਿਸਦਾ ਜ਼ਕਰੀਆ ਖਾਂ ’ਤੇ ਚੰਗਾ ਪ੍ਰਭਾਵ ਪਿਆ। ਭਗਵਾਨ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ। ਜੱਸਾ ਸਿੰਘ ਨੂੰ ਇਨਾਮ ਵਜੋਂ ਕਈ ਪਿੰਡਾਂ ਦੀਆਂ ਜਾਗੀਰਾਂ ਦਿੱਤੀਆਂ ਗਈਆਂ। ਭਰਾ ਇਨ੍ਹਾਂ ਜਾਗੀਰਾਂ ਨੂੰ ਸੰਭਾਲਦੇ ਰਹੇ। ਪਿੰਡਾਂ ਦੀ ਰਾਖੀ ਕਰਦੇ ਰਹੇ।
ਜ਼ਕਰੀਆ ਖਾਂ .745 ਈ. ’ਚ ਚਲਾਣਾ ਕਰ ਜਾਂਦਾ ਹੈ। ਮੁਗ਼ਲ ਉੁਤਰਾਧਿਕਾਰੀਆਂ ਵਿਚ ਜਿਸ ਤਰ੍ਹਾਂ ਰਾਜ-ਗੱਦੀ ਲਈ ਘਰੇਲੂ ਯੁੱਧਾਂ ਦਾ ਸਿਲਸਿਲਾ ਚਲਦਾ ਰਿਹਾ ਹੈ, ਇਉਂ ਹੀ ਸ਼ਾਹ ਨਵਾਜ ਤੇ ਯਹਯਾ ਖਾਂ ਨੇ ਪੰਜਾਬ ਦੇ ਹਾਕਮ ਬਣਨ ਲਈ ਇਕ ਦੂਜੇ ਵੱਲ ਤਲਵਾਰਾਂ ਖਿੱਚ ਲਈਆਂ। ਨਾਦਰ ਸ਼ਾਹ ਨੂੰ ਸ਼ਿਕੱਸਤ ਦੇਣ ਤੋਂ ਬਾਅਦ ਜ਼ਕਰੀਆ ਖਾਂ ਤੇ ਯਹਯਾ ਖਾਂ ਪਿਉ-ਪੁੱਤ ਖੁਸ਼ ਸਨ ਤੇ ਉਨ੍ਹਾਂ ਸਿੱਖਾਂ ਨੂੰ ਫਿਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਰ ਪਿਉ ਦੀ ਦੇਹੰਾਤ ਪਿਛੋਂ ਦੋਵੇਂ ਭਰਾ ਰਾਜ-ਸੱਤਾ ਲਈ ਹੁਣ ਖ਼ੁਦ ਗੁੱਥਮ-ਗੁੱਥਾ ਸਨ। ਇਸ ਮੌਕੇ ਦਾ ਸਦ-ਉਪਯੋਗ ਕਰਦੇ ਹੋਇਆਂ ਸਿੱਖਾਂ ਨੇ ਆਪਣੀ ਤਾਕਤ ਵਧਾਉਣੀ ਸ਼ੁਰੂ ਕੀਤੀ। ਸਾਹਸ ਤੇ ਸ਼ਕਤੀ ਦਾ ਮੁਜੱਸਮਾ ਜੱਸਾ ਸਿੰਘ ਝੱਟ ਨੰਦ ਸਿੰਘ ਸਿੰਘਾਣੀਏ ਰਾਹੀਂ ਦਲ ਖ਼ਾਲਸਾ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਕਥਿਤ ਮਾਹੌਲ ਵਿੱਚੋਂ ਪ੍ਰਾਪਤ ਹੋਈ ਜਥੇਬੰਦਕ ਤਾਕਤ ਤੋਂ ਉਤਸ਼ਾਹਿਤ ਹੋ ਕੇ ਸਿੱਖ ਆਗੂਆਂ ਨੇ ਆਨੰਦਪੁਰ ਸਾਹਿਬ ਦਾ ਹੋਲਾ-ਮੁਹੱਲਾ ਤੇ ਅੰਮ੍ਰਿਤਸਰ ਸਾਹਿਬ ਦੀ ਵਿਸਾਖੀ ਦੇ ਤਿਉਹਾਰ ਖ਼ੂਬ ਮਨਾਏ। ਆਤਮ-ਸੁਰੱਖਿਆ ਲਈ ਸ਼ਹਿਰਾਂ ’ਚ ਕਿਲ੍ਹਿਆਂ ਦੀ ਤਾਮੀਰਦਾਰੀ ਦਾ ਫੈਸਲਾ ਲਿਆ ਗਿਆ। ਪਲੇਠੇ ਕਿਲ੍ਹੇ ਦੇ ਸਥਾਨ ਬਾਰੇ ਵਾਦ-ਵਿਵਾਦ ਉੱਠਿਆ ਪਰ ਸੁੱਖਾ ਸਿੰਘ ਮਾੜੀ ਕੰਬੋਕੇ ਦੀ ਦਖ਼ਲਅੰਦਾਜ਼ੀ ਨਾਲ ਸਿੱਖੀ ਦੇ ਗੜ੍ਹ ਅੰਮ੍ਰਿਤਸਰ ਵਿਖੇ ਹੀ ਕਿਲ੍ਹਾ ਉਸਾਰਨ ਦਾ ਗੁਰਮਤਾ ਪਾਸ ਹੋਇਆ। ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਕਿਲ੍ਹੇ ਦਾ ਨਾਂ ਰਾਮ ਰੌਣੀ ਰੱਖਿਆ ਗਿਆ। ਕਿਲ੍ਹੇ ਦੀ ਉਸਾਰੀ ਲਈ ਤਰਖਾਣ ਬਰਾਦਰੀ ਨੂੰ ਸੇਵਾ ਸੌਂਪੀ ਗਈ। ਸੁੱਖਾ ਸਿੰਘ ਮਾੜੀ ਕੰਬੋ ਕੇ ਖ਼ੁਦ ਤਰਖਾਣ ਸੀ, ਜੋ .752 ਈ. ’ਚ ਅਹਿਮਦਸ਼ਾਹ ਅਬਦਾਲੀ ਨਾਲ ਲੜਦਾ ਸ਼ਹੀਦ ਹੋ ਗਿਆ ਸੀ।
ਵਾਸਤਵ ਵਿਚ, ਨਾਦਰ ਸ਼ਾਹ ਤੋਂ ਮਗਰੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਅੰਗਾਨਸਥਾਨ ਦਾ ਬਾਦਸ਼ਾਹ ਬਣਦਾ ਹੈ ਤਾਂ ਉਹ ਮਾਰਚ, .748 ਵਿਚ ਪੰਜਾਬ ਉਤੇ ਪਹਿਲੀ ਵਾਰ ਧਾਵਾ ਬੋਲਦਾ ਹੈ। ਉਸਨੂੰ ਦਿੱਲੀ ਦੇ ਵਜ਼ੀਰ ਕਮਰ-ਉਦ-ਦੀਨ ਤੇ ਪੁੱਤਰ ਮੁਈਨ-ਉਲ-ਮੁਲਕ ਨੇ ਚੰਗੀ ਟੱਕਰ ਦਿੱਤੀ ਅਤੇ ਮਨੂੰਪੁਰ ਦੇ ਸਥਾਨ ’ਤੇ ਹਰਾ ਦਿੱਤਾ ਪਰ ਵਜ਼ੀਰ ਕਮਰ-ਉਦ-ਦੀਨ ਸ਼ਹੀਦ ਹੋ ਗਿਆ। ‘ਮਨੂੰਪੁਰ ਦਾ ਯੋਧਾ’ ਤੇ ‘ਮੀਰ ਮਨੂੰ’ ਦੇ ਨਾਂ ਨਾਲ ਮਸ਼ਹੂਰ ਹੋਏ ਮੁਈਨ-ਉਲ-ਮੁਲਕ ਨੂੰ ਤਤਕਾਲੀ ਬਾਦਸ਼ਾਹ ਬਹਾਦਰ ਸ਼ਾਹ ਨੇ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਨੂੰ ਭਜਾਉਣ ਵਿਚ ਜੱਸਾ ਸਿੰਘ ਦੀ ਸੂਰਬੀਰਤਾ ਤੇ ਯੁੱਧ-ਕਲਾ ਦੀ ਮੁਹਾਰਤ ਦਾ ਵੀ ਵੱਡਾ ਯੋਗਦਾਨ ਸੀ। ਜਿਸ ਕਰਕੇ ਉਸਨੇ ਦਲ-ਖਾਲਸਾ ਵਿਚ ਮਾਨਯੋਗ ਪੈਰ-ਧਰਾਈ ਕਰ ਲਈ ਸੀ।
ਇਸ ਵੇਲੇ ਕੇਂਦਰੀ ਪੰਜਾਬ ’ਚ ਸਿੱਖਾਂ ਦਾ ਬੋਲਬਾਲਾ ਨਿਰੰਤਰ ਚੰਗੀ ਰਫ਼ਤਾਰ ਫੜ ਰਿਹਾ ਸੀ। ਰਾਮ ਰੌਣੀ ਦੀ ਕੱਚੀ ਉਸਾਰੀ ਤੋਂ ਬਾਅਦ ਸਿੱਖ ਜਰਨੈਲ ਰਾਜਨੀਤਕ ਖੇਤਰ ਵਿਚ ਵੀ ਸਰਗਰਮ ਹੋ ਗਏ ਸਨ। ਇਸ ਸਰਗਰਮੀ ਨੇ ਮੁਈਨ-ਉਲ-ਮੁਲਕ ਉਰੰ ਮੀਰ ਮਨੂੰ ਨੂੰ ਚਿੰਤਿਤ ਕਰ ਦਿੱਤਾ। ਸਿੱਖਾਂ ਦੀ ਉਸ ਜਥੇਬੰਦਕ ਸ਼ਕਤੀ ਨੇ ਉਸਨੂੰ ਭੈਭੀਤ ਕੀਤਾ। ਮੁਗ਼ਲ ਰਾਜ ਦੀ ਸਥਾਪਤੀ ਨੂੰ ਇਹ ਇਕ ਵੰਗਾਰ ਸੀ। ਉਸਨੇ ਜ਼ਕਰੀਆ ਖਾਂ ਤੇ ਯਹਯਾ ਖਾਂ ਵਾਲੇ ਜ਼ਾਲਮਾਨਾ ਤੌਰ-ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ :
šਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਇ,
ਜਿਉਂ-ਜਿਉਂ ਮਨੂੰ ਵੱਡਦਾ, ਅਸੀਂ ਦੂਨ ਸਵਾਇ ਹੋਇ।
ਇਹ ਲੋਕ-ਕਾਵਿ ਸਤਰਾਂ ਮਨੂੰ ਦੇ ਜ਼ੁਲਮਾਂ ਅਤੇ ਸਿੱਖਾਂ ਦੇ ਦ੍ਰਿੜ੍ਹ ਇਰਾਦਿਆਂ ਦੀ ਸ਼ਾਹਦੀ ਭਰਦੀਆਂ ਹਨ। ਸਿੱਖ ਘੁਲਾਟੀਏ ਘਰ-ਬਾਰ ਛੱਡ ਕੇ ਪਹਾੜਾਂ-ਜੰਗਲਾਂ ’ਚ ਰੂਪੋਸ਼ ਹੋ ਗਏ। ਘੋੜਿਆਂ ਦੀਆਂ ਪਿੱਠਾਂ ਦੀਆਂ ਕਾਠੀਆਂ ਉਤੇ ਨੀਂਦ ਪੂਰੀ ਕਰਨ ਲੱਗ ਪਏ। ਆਤਮ-ਰੱਖਿਆ ਕਰਦੇ ਸਿੱਖ-ਯੋਧੇ ਭਾਰੀ ਗਿਣਤੀ ਵਿਚ ਜਲੰਧਰ-ਦੁਆਬੇ ਵੱਲ ਹਿਜਰਤ ਕਰ ਗਏ। ਇੱਥੋਂ ਦੇ ਤਤਕਾਲੀ ਫੌਜਦਾਰ ਅਦੀਨਾ ਬੇਗ ਨੂੰ ਸਿੱਖਾਂ ਦਾ ਨੇਸਤੋਨਾਬੂਦ ਕਰਨ ਦੇ ਫੁਰਮਾਨ ਜਾਰੀ ਹੋਏ ਪਰੰਤੂ ਅਦੀਨਾ ਬੇਗ ਸਿੱਖਾਂ ਨੂੰ ਕਮਜ਼ੋਰ ਕਰਕੇ ਲਾਹੌਰ ਦੇ ਸੂਬੇਦਾਰ ਮੀਰ ਮਨੂੰ ਨੂੰ ਤਕੜਾ ਨਾ ਕਰਨ ਦੀ ਆਪਣੀ ਰਾਜਨੀਤਕ ਚਾਲ ਵਿਚ ਸੀ। ਇਸ ਮਕਸਦ ਨਾਲ ਉਸਨੇ ਸਿੱਖ ਲੀਡਰਸ਼ਿਪ ਕੋਲ ਆਪਣੇ ਹਰਕਾਰੇ ਭੇਜੇ। ਪ੍ਰਮੁੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਅਦੀਨਾ ਬੇਗ ਦੀ ਇਸ ਤਜਵੀਜ਼ ਨਾਲ ਮੁਤÇੰਕ ਨਾ ਹੋਇਆ। ਜੱਸਾ ਸਿੰਘ ਇਛੋਗਿੱਲੀਆ ਮੁਗ਼ਲ ਜਰਨੈਲਾਂ ਨਾਲ ਅਜਿਹੀ ਲੈਣ-ਦੇਣ ਵਾਲੀ ਰਾਜਨੀਤੀ ਤੋਂ ਪਹਿਲਾਂ ਹੀ ਜਾਣੂ ਸੀ, ਜਿਸ ਕਰਕੇ ਉਸਨੇ ਅਦੀਨਾ ਬੇਗ ਦੀ ਤਜਵੀਜ਼ ਨੂੰ ਸਹਿਮਤੀ ਦੇ ਦਿੱਤੀ। ਅਦੀਨਾ ਬੇਗ ਨੌਰੰਗਾਬਾਦ ਦੀ ਲੜਾਈ ਸਮੇਂ ਜੱਸਾ ਸਿੰਘ ਦੀ ਬੀਰਤਾ ਵੇਖ ਚੁੱਕਾ ਸੀ ਤੇ ਉਸਦੀ ਯੁੱਧ-ਕਲਾ ਤੋਂ ਮੁਤਾਸਰ ਵੀ ਸੀ। šਮੈਂ ਖ਼ਿਆਲ ਹੂੰ ਕਿਸੀ ਔਰ ਕਾ, ਮੁਝੇ ਸੋਚਤਾ ਕੋਈ ਔਰ ਹੈ, ਮੁਤਾਬਕ ਅਦੀਨਾ ਬੇਗ ਆਪਣੀ ਗਰਜ਼ ਲਈ ਜੱਸਾ ਸਿੰਘ ਦਾ ਸਾਥ ਲੋਚਦਾ ਸੀ ਪਰ ਜੱਸਾ ਸਿੰਘ ਦੇ ਖਿਆਲ ਵਿਚ ਖਾਲਸਾ ਪੰਥ ਦੀ ਬੁਲੰਦੀ ਸੀ। ਉਹ ਅਦੀਨਾ ਬੇਗ ਦੀ ਫੌਜ ਵਿਚ ਰਹਿ ਕੇ ਮੁਗ਼ਲਾਂ ਦੇ ਇਰਾਦਿਆਂ, ਮਨਸੂਬਿਆਂ ਤੇ ਫੌਜੀ ਰਣਨੀਤੀ ਤੋਂ ਨੇੜੀਓਂ ਵਾਕਿਫ਼ ਹੋਣਾ ਚਾਹੁੰਦਾ ਸੀ।
ਦਰਅਸਲ, ਝੰਗ ਜ਼ਿਲੇ ਦਾ ਦੀਵਾਨ ਕੌੜਾ ਮੱਲ ਇਸ ਫੈਸਲੇ ਲਈ ਜੱਸਾ ਸਿੰਘ ਦਾ ਰੋਲ-ਮਾਡਲ ਸੀ। ਉਹ ਗੁਰੂ ਨਾਨਕ ਦੇਵ ਜੀ ਦਾ ਨਾਮ-ਲੇਵਾ ਸੀ। ਉਸਨੇ ਜ਼ਕਰੀਆ ਖਾਂ ਸਮੇਂ ਲਾਹੌਰ ਆ ਕੇ ਉਸਦੀ ਮੁਲਾਜ਼ਮਤ ਕੀਤੀ ਤੇ ਮੀਰ ਮਨੂੰ ਨੇ ਉਸਦੀ ਲਿਆਕਤ ਨੂੰ ਤਸਲੀਮ ਕਰਦਿਆਂ ਆਖ਼ਰ ਨਾਇਬ ਸੂਬੇਦਾਰ ਵੀ ਬਣਾਇਆ। ਥੋੜੇ੍ਹ ਸਮੇਂ ਉਸਨੇ ਸਿੱਖ ਲੀਡਰਾਂ ਤੇ ਮੁਗ਼ਲ ਬਾਦਸ਼ਾਹ ਵਿਚਕਾਰ ਕਈ ਵਾਰ ਸਾਲਸ ਹੋਣ ਦੀ ਭੂਮਿਕਾ ਨਿਭਾਈ ਸੀ। ਰਾਮ ਰੌਣੀ ਦੀ ਪਹਿਲੀ ਘੇਰਾਬੰਦੀ ਸਮੇਂ ਉਸਨੇ ਅਜਿਹਾ ਰੋਲ ਅਦਾ ਕੀਤਾ ਕਿ ਘੇਰਾਬੰਦੀ ਹਟਾਉਣ ਦੇ ਨਾਲ ਕਿਲੇ੍ਹ ਦੇ ਨਾਂ ਜਾਗੀਰ ਲਗਾਉਣ ਲਈ ਵੀ ਮੀਰ ਮਨੂੰ ਨੂੰ ਮਨਾਇਆ। ਜਿਸ ਕਰਕੇ ਦੀਵਾਨ ਦਾ ਨਾਂ ਸਿੱਖਾਂ ਨੇ ਮਿੱਠਾ ਮੱਲ ਰੱਖ ਦਿੱਤਾ।
‘ਖਾਲਸਾ ਰਾਜ ਦੇ ਉਸਰਈਏ’ ਦੇ ਲੇਖਕ ਬਾਬਾ ਪ੍ਰੇਮ ਸਿੰਘ ਹੇਤੀ ਦਾ ਮੱਤ ਹੈ ਕਿ ਜੱਸਾ ਸਿੰਘ ਦਲ-ਖਾਲਸਾ ਦੀ ਸਹਿਮਤੀ ਨਾਲ ਅਦੀਨਾ ਬੇਗ ਦੀ ਫੌਜ ਦਾ ਸਾਥੀ ਬਣਿਆ ਸੀ। ਉਸ ਦੀਆਂ ਫੌਜੀ-ਸੇਵਾਵਾਂ ਬਦਲੇ ਉਸਨੂੰ ਤਤਕਾਲੀ ਕਾਨੂੰਨ ਮੁਤਾਬਕ ਜਾਗੀਰ ਵੀ ਦਿੱਤੀ ਗਈ। ਪਰ ਅਦੀਨਾ ਬੇਗ ਕੁੱਝ ਅਰਸਾ ਹੀ ਮੀਰ ਮਨੂੰ ਤੇ ਸਿੱਖਾਂ ਵਿਚ ਬਰਾਬਰ ਦਾ ਸਮਤੋਲ ਬਣਾ ਕੇ ਰੱਖ ਸਕਿਆ। ਅਖ਼ੀਰ ਵਿਚ ਮੀਰ ਮਨੂੰ ਦੇ ਸਖ਼ਤ ਹੁਕਮਾਂ ਉੱਤੇ ਅਦੀਨਾ ਬੇਗ ਵੀ ਸਿੱਖਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਮਜਬੂਰ ਹੋ ਗਿਆ। ਸਿੱਟੇ ਵਜੋਂ, ਸਰਕਰਦਾ ਸਿੱਖ ਆਗੂ ਜਲੰਧਰ ਦੁਆਬ ਨੂੰ ਛੱਡ ਕੇ ਰਾਮ ਰੌਣੀ ਦੀ ਸੁਰੱਖਿਆ ਲਈ ਅੰਮ੍ਰਿਤਸਰ ਪਹੁੰਚ ਗਏ। ਕਿਲੇ੍ਹ ਅੰਦਰ ਹੀ ਆਪਣੀ ਮੋਰਚਾਬੰਦੀ ਕਰ ਲਈ। ਬਾਹਰੋਂ ਸਹਾਇਤਾ ਵੀ ਮੁਹੱਈਆ ਹੁੰਦੀ ਰਹੀ। ਸਿੰਘ-ਸੰਘਰਸ਼ ਖਤਮ ਕਰਨ ਲਈ ਮੀਰ ਮਨੂੰ ਨੇ ਲਾਹੌਰੋਂ ਗਸ਼ਤੀ ਫੌਜ ਭੇਜੀ ਤੇ ਅਦੀਨਾ ਬੇਗ ਨੂੰ ਫੌਜੀ ਦਸਤੇ ਦੇਣ ਦੇ ਫੁਰਮਾਨ ਜਾਰੀ ਕੀਤੇ। ਜਿਹੜੇ ਦਸਤੇ ਅਦੀਨਾ ਬੇਗ ਨੇ ਤੋਰੇ, ਉਨ੍ਹਾਂ ਵਿਚ ਜੱਸਾ ਸਿੰਘ ਦੇ ਜਵਾਨ ਵੀ ਮੌਜੂਦ ਸਨ। ਇਸ ਸਾਰੀ ਸਾਂਝੀ ਫੌਜ ਨੇ ਰਾਮ ਰੌਣੀ ਘੇਰ ਲਈ। ਰਾਸ਼ਨ-ਪਾਣੀ ਮੁੱਕ ਗਿਆ। ਸਿੱਖ-ਲੜਾਕੇ ਅੰਦਰ ਹੀ ਭੁੱਖੇ-ਭਾਣੇ ਸ਼ਹੀਦ ਹੋਣ ਲੱਗੇ। ਜੱਸਾ ਸਿੰਘ ਇਛੋਗਿੱਲੀਆ ਨੇ ਮੌਕਾ ਸੰਭਾਲਿਆ ਤੇ ਸਿੱਖ-ਭਾਈਆਂ ਦੀ ਇਮਦਾਦ ਦਾ ਰੂਹਾਨੀ ਖ਼ਿਆਲ ਆਇਆ। ਖਾਲਸਾ-ਪੰਥ ਤੋਂ ਲੰਮੇ ਸਮੇਂ ਦੀ ਦੂਰੀ ਇਸ ਇਮਦਾਦ ਲਈ ਅੜਿੱਕਾ ਬਣ ਰਹੀ ਸੀ। ‘ਤਾਰੀਖ਼-ਏ-ਸਿੱਖਾਂ’ ਦਾ ਲੇਖਕ ਮੁਨਸ਼ੀ ਖ਼ੁਸ਼ਵਕਤ ਰਾਏ ਲਿਖਦਾ ਹੈ ਕਿ ਰਾਮ ਰੌਣੀ ਦਾ ਘੇਰਾ ਚਾਰ ਮਹੀਨੇ (ਅਕਤੂਬਰ .748 - ਜਨਵਰੀ .749) ਪਿਆ ਰਿਹਾ। ਹਰ ਰੋਜ਼ ਝੜਪਾਂ ਵੀ ਹੁੰਦੀਆਂ ਸਨ। ਇਸ ਮੁੱਠਭੇੜ ਵਿਚ 200 ਸਿੱਖ ਸ਼ਹੀਦ ਹੋ ਗਏ। ਬਾਕੀ ਰਹਿੰਦਿਆਂ ਨੇ ਜੱਸਾ ਸਿੰਘ ਨੂੰ ਚਿੱਠੀ ਭੇਜੀ, šਇਸ ਭੀੜ ਵੇਲੇ ਮੁਗ਼ਲਾਂ ਦਾ ਪੱਖ ਲੈ ਕੇ ਤੂੰ ਹੀ ਸਾਡੀ ਤਬਾਹੀ ਦਾ ਸਾਮਾਨ ਬਣ ਰਿਹਾ ਹੈਂ। ਜੇਕਰ ਹੁਣ ਵੀ ਤੂੰ ਸਾਡੀ ਬਾਤ ਨਾ ਪੁੱਛੀ ਤਾਂ ਤੂੰ ਕਦੇ ਵੀ ਸਿੱਖ-ਪੰਥ ਵਿਚ ਸ਼ਾਮਲ ਨਹੀਂ ਹੋ ਸਕੇਂਗਾ।
ਰਤਨ ਸਿੰਘ ਭੰਗੂ ‘ਪ੍ਰਾਚੀਨ ਪੰਥ-ਪ੍ਰਕਾਸ਼’ ਵਿਚ ਕਹਿੰਦਾ ਹੈ, šਜੱਸਾ ਸਿੰਘ ਨੇ ਆਪ ਵੀ ਸਮੇਂ ਦੀ ਲੋੜ ਨੂੰ ਅਨੁਭਵ ਕੀਤਾ ਤਾਂ ਇਸਦੇ ਸਿੱਖੀ ਖੂਨ ਨੇ ਜੋਸ਼ ਮਾਰਿਆ। ਪਰੰਤੂ ਜੱਸਾ ਸਿੰਘ ਆਹਲੁਵਾਲੀਆ ਦੇ ਅਗਵਾਈ ਵਾਲੇ ਦਲ ਖਾਲਸਾ ਨੇ ਅਦੀਨਾ ਬੇਗ ਦੀਆਂ ਫੌਜਾਂ ਵਿਚ ਰਲਣ ਕਰਕੇ ਜੱਸਾ ਸਿੰਘ ਇਛੋਗਿੱਲੀਆ ਨੂੰ ਦਲ ਵਿਚੋਂ ਛੇਕ ਦਿੱਤਾ ਸੀ। ਇਸ ਲਈ ਉਹ ਕਿਲ੍ਹੇ ਵਿਚ ਪ੍ਰਵੇਸ਼ ਕਰਨ ਦੀ ਅਵੱਗਿਆ ਨਹੀਂ ਸੀ ਕਰ ਸਕਦਾ। ਅੰਤ ਉਸਨੇ ਇਕ ਚਿੱਠੀ ਆਪਣੇ ਤੀਰ ਨਾਲ ਬੰਨ੍ਹ ਕੇ ਕਿਲੇ੍ਹ ਵਿਚ ਘੱਲੀ, ਜਿਸ ਵਿਚ ਉਸਨੇ ਕਿਲੇ੍ਹ ਵਿਚ ਘਿਰੇ ਆਪਣੇ ਸਿੱਖ-ਭਾਰਾਵਾਂ ਦੀ ਮੱਦਦ ਕਰਨ ਦੀ ਬੜੀ ਤੀਬਰ ਇੱਛਾ ਜ਼ਾਹਿਰ ਕੀਤੀ। ਅੰਦਰ ਘਿਰੇ ਹੋਏ ਸਿੱਖ ਜੁਝਾਰੂਆਂ ਨੇ ਵੀ ਉਸ ਨੂੰ ਇਸੇ ਤਰ੍ਹਾਂ ਪਿਆਰ ਭਰੇ ਸ਼ਬਦਾਂ ਵਿਚ ਮੋੜਵਾਂ ਉੱਤਰ ਦਿੱਤਾ ਅਤੇ ਇਹ ਵੀ ਲਿਖਿਆ ਸੀ ਕਿ ਇਸ ਨਾਜ਼ੁਕ ਸਮੇਂ ਸਾਰੇ ਮੱਤਭੇਦ ਭੁਲਾ ਕੇ ਇੱਕਮੁਠਤਾ ਨਾਲ ਦੁਸ਼ਮਣਾਂ ਦਾ ਟਾਕਰਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦਾ ਨਿੱਘਾ ਹੁੰਗਾਰਾ ਮਿਲਣ ਉੱਤੇ ਜੱਸਾ ਸਿੰਘ ਨੇ ਇਕ ਰਾਤ ਮੌਕਾ ਤਾੜ ਕੇ ਅਦੀਨਾ ਬੇਗ ਦੀਆਂ ਫੌਜਾਂ ’ਚੋਂ ਨਿਕਲਕੇ ਕਿਲ੍ਹੇ ਵਿਚ ਜਾ ਭਰਾਵਾਂ ਨੂੰ ਗਲਵੱਕੜੀਆਂ ਪਾਈਆਂ। ਹਾਰਦਿਕ ਖ਼ੈਰ-ਮਕਦਮ ਹੋਇਆ।
ਕਿਲ੍ਹੇ ਅੰਦਰ ਵੜਦਿਆਂ ਹੀ ਜੱਸਾ ਸਿੰਘ ਨੇ ਕਮਾਨ ਸੰਭਾਲ ਲਈ। ਮੁਗ਼ਲ-ਫੌਜਾਂ ਦਾ ਜਿਵੇਂ ਕੰਡ ਟੁੱਟ ਗਈ ਹੋਵੇ। ਜੱਸਾ ਸਿੰਘ ਨੇ ਆਪਣੀ ਰਾਜਨੀਤਕ ਸੂਝ-ਬੂਝ ਮੁਤਾਬਕ ਕਿਲੇ੍ਹ ਦੇ ਘੇਰੇ ਦੀ ਔਕੜ ਦੇ ਹੱਲ ਲਈ ਆਪਣਾ ਅਸਰ-ਰਸੂਖ਼ ਵਰਤਣਾ ਸ਼ੁਰੂ ਕੀਤਾ। ਦੀਵਾਨ ਕੌੜਾ ਮੱਲ ਕੋਲ ਸੁਨੇਹੇ ਭੇਜ ਕੇ ਮੀਰ ਮਨੂੰ ਤੱਕ ਘੇਰਾਬੰਦੀ ਚੁੱਕਣ ਲਈ ਪਹੁੰਚ ਕਰਨ ਦੀ ਬੇਨਤੀ ਕੀਤੀ। ਦੀਵਾਨ ਜੀ ਨੇ ਮੀਰ ਮਨੂੰ ਨੂੰ ਸਮਝਾਇਆ ਕਿ ਇਕ ਪਾਸੇ ਮੁਲਤਾਨ ਦੇ ਬਾਗ਼ੀ ਜਰਨੈਲ ਸ਼ਾਹ ਨਵਾਜ਼ ਖਾਂ ਦੀ ਪ੍ਰਸ਼ਾਸਨਿਕ ਸਮੱਸਿਆ ਹੈ ਤੇ ਦੂਜੇ ਪਾਸੇ ਅਬਦਾਲੀ ਦੇ ਪੁਨਰ ਹਮਲੇ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ। ਦੋਵੇਂ ਦੁਸ਼ਮਣਾਂ ਵਿਰੁੱਧ ਸਿੱਖਾਂ ਤੋਂ ਸਹਾਇਤਾ ਲੈਣੀ ਰਾਜਨੀਤਕ ਸਿਆਣਪ ਹੈ। ਸਿੱਟੇ ਵਜੋਂ ਘੇਰਾ ਚੁੱਕ ਲਿਆ ਗਿਆ। ਜੱਸਾ ਸਿੰਘ ਦੀ ਇਸ ਨੀਤੀ ਨਾਲ ਸਿਰੰ ਕਿਲ੍ਹਾ ਹੀ ਨਹੀਂ ਬਚਿਆ, ਸਗੋਂ ਸਿੱਖਾਂ ਨੂੰ ਪੱਟੀ ਦੀ ਜਾਗੀਰ ਦਾ ਚੌਥਾ ਹਿੱਸਾ ਵੀ ਦਿੱਤਾ ਗਿਆ। ਜਿਸ ਕਰਕੇ ਰਾਮ ਰੌਣੀ ਦਾ ਪੱਕੀਆਂ ਇੱਟਾਂ ਨਾਲ ਨਿਰਮਾਣ ਕੀਤਾ ਗਿਆ।
ਜੱਸਾ ਸਿੰਘ ਦੀ ਪੰਥਕ ਸ਼ਰਧਾ ਤੇ ਸੇਵਾ ਦੇ ਮੱਦੇਨਜ਼ਰ ਉਸਦੀ ਦਲ ਖਾਲਸਾ ਵਿਚ ਸ਼ਾਨੋ-ਸ਼ੌਕਤ ਨਾਲ ਬਹਾਲੀ ਕੀਤੀ ਗਈ। ਰਾਮ ਰੌਣੀ ਦਾ ਨਾਂ ਰਾਮਗੜ੍ਹ ਰੱਖ ਕੇ ਜੱਸਾ ਸਿੰਘ ਨੂੰ ਉਸਦਾ ਕਿਲੇ੍ਹਦਾਰ ਬਣਾਇਆ ਤੇ ‘ਰਾਮਗੜ੍ਹੀਆ’ ਪਦਵੀ ਨਾਲ ਨਿਵਾਜਿਆ ਗਿਆ। ਗਿਆਨੀ ਗਿਆਨ ਸਿੰਘ ਤੇ ਭਾਈ ਕਾਨ੍ਹ ਸਿੰਘ ਨਾਭਾ ਇਸ ਤੱਥ ਦੀ ਪ੍ਰੋੜਤਾ ਕਰਦੇ ਹਨ। ਬਾਰਾਂ ਮਿਸਲਾਂ ’ਚੋਂ ਰਾਮਗੜ੍ਹੀਆ ਮਿਸਲ ‘ਸ਼ਕਤੀਮਾਨ’ ਜੱਸਾ ਸਿੰਘ ਦੀ ਸ਼ਖ਼ਸੀਅਤ ਦਾ ਤਲਿੱਸਮ ਸੀ। ਜਿਸ ਕਰਕੇ ਠੋਕੇ$ਠੋਕਰ ਅਰਥਾਤ ਤਰਖਾਣ ਇੱਕ ਸਾਂਝੇ ਸਤਿਕਾਰਤ ਰਾਮਗੜ੍ਹੀਆ ਦੇ ਸੰਬੋਧਨ ਨਾਲ ਬੁਲਾਏ ਜਾਣ ਲੱਗੇ।

-ਡਾ. ਲਾਭ ਸਿੰਘ ਖੀਵਾ
-ਮੋਬਾ: 94.7.-78487

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ