ਪੰਜਾਬ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ 6 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਕੀਤੀਆਂ ਜਾਰੀ

May 26, 2023

ਚੰਡੀਗੜ੍ਹ, ਮਈ 26 (ਬਿਊਰੋ) : ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਪ੍ਰਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੰਦੀਆਂ ਸੁੱਕਰਵਾਰ ਨੂੰ ਪਿੰਡਾਂ ਦੀ ਗ੍ਰਾਮ ਪੰਚਾਇਤਾ ਨੂੰ ਅਲੱਗ ਅਲੱਗ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ। ਇਹਨਾਂ ਪਿੰਡਾਂ ਵਿੱਚ ਮਹਿਰੋਲੀ ਨੂੰ 2 ਲੱਖ ਰੁਪਏ, ਭਰਤਪੁਰ ਨੂੰ 2 ਲੱਖ ਰੁਪਏ, ਮਛਲੀ ਖੁਰਦ 2 ਲੱਖ ਰੁਪਏ, ਮਗਰ 2 ਲੱਖ ਰੁਪਏ, ਪਲਹੇੜੀ 2 ਲੱਖ ਰੁਪਏ ਅਤੇ ਸਿੰਗਾਰੀਵਾਲਾ 2 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਦਿੱਤੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਪਿੰਡਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਹੋਰ ਉੱਚਾ ਹੋ ਸਕੇ। ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੇ ਚੈੱਕ ਮਿਲਣ ਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਡਾ. ਜਤਿੰਦਰ ਸਿੰਘ, ਕੁਲਵਿੰਦਰ ਸਿੰਘ, ਰਾਜਪਾਲ ਕੌਰ, ਵਰਿੰਦਰ ਸਿੰਘ ਅਤੇ ਜਸਬੀਰ ਕੌਰ ਹਾਜ਼ਰੀਨ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਨਮੋਲ ਗਗਨ ਮਾਨ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੀਐਸਐਫ ਨੇ ਪੰਜਾਬ ਵਿੱਚ ਸਰਹੱਦ ਨੇੜੇ ਪਾਕਿ ਡਰੋਨ ਦੁਆਰਾ ਸੁੱਟੀ ਗਈ 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ

ਬੀਐਸਐਫ ਨੇ ਪੰਜਾਬ ਵਿੱਚ ਸਰਹੱਦ ਨੇੜੇ ਪਾਕਿ ਡਰੋਨ ਦੁਆਰਾ ਸੁੱਟੀ ਗਈ 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ

ਬੇਲਾ ਕਾਲਜ ਆਫ਼ ਫਾਰਮੇਸੀ ਨੇ ਭਾਰਤ ਵਿੱਚ N9R6 ਰੈਂਕ 69 ਵੇਂਸਥਾਨ 'ਤੇ ਰੱਖਿਆ ਹੈ

ਬੇਲਾ ਕਾਲਜ ਆਫ਼ ਫਾਰਮੇਸੀ ਨੇ ਭਾਰਤ ਵਿੱਚ N9R6 ਰੈਂਕ 69 ਵੇਂਸਥਾਨ 'ਤੇ ਰੱਖਿਆ ਹੈ

ਵਿਦੇਸ਼ਾਂ ਵਿੱਚ ਮਹਿਲਾਵਾਂ ਦਾ ਸ਼ੋਸ਼ਣ ਰੋਕਣ ਲਈ ਪੰਜਾਬ ਸਰਕਾਰ ਉਲੀਕੇਗੀ ਨੀਤੀ : ਡਾ.ਬਲਜੀਤ ਕੌਰ

ਵਿਦੇਸ਼ਾਂ ਵਿੱਚ ਮਹਿਲਾਵਾਂ ਦਾ ਸ਼ੋਸ਼ਣ ਰੋਕਣ ਲਈ ਪੰਜਾਬ ਸਰਕਾਰ ਉਲੀਕੇਗੀ ਨੀਤੀ : ਡਾ.ਬਲਜੀਤ ਕੌਰ

ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਵਾਂਗੇ: ਧਾਲੀਵਾਲ

ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਵਾਂਗੇ: ਧਾਲੀਵਾਲ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ  ਸਟੇਟ ਲੈਵਲ 'ਮੈਗਾ ਜੌਬ ਫੇਅਰ’'

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ ਸਟੇਟ ਲੈਵਲ 'ਮੈਗਾ ਜੌਬ ਫੇਅਰ’'

ਪੁਰਾਤਨ ਪੰਜਾਬ ਦੇ ਮੂਲ ਅਨਾਜ ਦੀ ਵਰਤੋਂ ਅਤੇ ਮਹੱਤਤਾ ਬਾਰੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ

ਪੁਰਾਤਨ ਪੰਜਾਬ ਦੇ ਮੂਲ ਅਨਾਜ ਦੀ ਵਰਤੋਂ ਅਤੇ ਮਹੱਤਤਾ ਬਾਰੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ

ਕਰੰਟ ਲੱਗਣ ਕਾਰਨ ਪਿੰਡ ਚੋਲਟੀ ਖੇੜ੍ਹੀ ਦੇ 19 ਸਾਲਾ ਨੌਜਵਾਨ ਦੀ ਹੋਈ ਮੌਤ

ਕਰੰਟ ਲੱਗਣ ਕਾਰਨ ਪਿੰਡ ਚੋਲਟੀ ਖੇੜ੍ਹੀ ਦੇ 19 ਸਾਲਾ ਨੌਜਵਾਨ ਦੀ ਹੋਈ ਮੌਤ

BSF, ਪੰਜਾਬ ਪੁਲਿਸ ਨੇ ਪਾਕਿ ਡਰੋਨ ਰਾਹੀਂ ਸੁੱਟੇ ਨਸ਼ੀਲੇ ਪਦਾਰਥ ਬਰਾਮਦ ਕੀਤੇ

BSF, ਪੰਜਾਬ ਪੁਲਿਸ ਨੇ ਪਾਕਿ ਡਰੋਨ ਰਾਹੀਂ ਸੁੱਟੇ ਨਸ਼ੀਲੇ ਪਦਾਰਥ ਬਰਾਮਦ ਕੀਤੇ

ਰਿਆਸਤ-ਏ-ਰਾਣਾ ਅਤੇ ਰਾਣਾ ਹੈਰੀਟੇਜ ਨੇ ਹਰਿਆਵਲ ਪਹਿਲ ਨਾਲ ਮਨਾਇਆ ਵਾਤਾਵਰਨ ਦਿਵਸ

ਰਿਆਸਤ-ਏ-ਰਾਣਾ ਅਤੇ ਰਾਣਾ ਹੈਰੀਟੇਜ ਨੇ ਹਰਿਆਵਲ ਪਹਿਲ ਨਾਲ ਮਨਾਇਆ ਵਾਤਾਵਰਨ ਦਿਵਸ

ਪੰਜਾਬ ਸਰਕਾਰ ਔਰਤਾਂ ਦਾ ਵਿਦੇਸ਼ਾਂ ਵਿੱਚ ਸ਼ੋਸ਼ਣ ਰੋਕਣ ਲਈ ਉਲੀਕੇਗੀ ਨਵੀਂ ਨੀਤੀ : ਵਿਧਾਇਕ ਰਾਏ

ਪੰਜਾਬ ਸਰਕਾਰ ਔਰਤਾਂ ਦਾ ਵਿਦੇਸ਼ਾਂ ਵਿੱਚ ਸ਼ੋਸ਼ਣ ਰੋਕਣ ਲਈ ਉਲੀਕੇਗੀ ਨਵੀਂ ਨੀਤੀ : ਵਿਧਾਇਕ ਰਾਏ