- 28 ਵਰਿ੍ਹਆਂ ’ਚ ਪਹਿਲੀ ਵਾਰ ਕੋਈ ਰਾਜਪਾਲ ਅਗਨੀ ਪੀੜਤਾਂ ਦਾ ਦੁੱਖ ਵੰਡਾਉਣ ਪੁੱਜ ਰਿਹਾ
- ਸਿਵਲ ਹਸਪਤਾਲ ਡੱਬਵਾਲੀ ਤੇ ਫਲ ਉਤਕਿ੍ਰਸ਼ਟਤਾ ਕੇਂਦਰ ਮਾਂਗੇਆਨਾ ਵਹੀ ਜਾਂਣਗੇ।
ਡੱਬਵਾਲੀ, 26 ਮਈ (ਇਕਬਾਲ ਸਿੰਘ ਸ਼ਾਂਤ) : ਹਰਿਆਣੇ ਦੇ ਰਾਜਪਾਲ ਬੰਡਾਰੂ ਦੱਤਾਤਰੇ 28 ਮਈ ਨੂੰ ਡੱਬਵਾਲੀ ਅਗਨੀਕਾਂਡ ਸਮਾਰਕ ’ਤੇ ਹਾਦਸੇ ਦੇ 442 ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜਣਗੇ। ਪਿਛਲੇ 28 ਸਾਲਾਂ ਵਿੱਚ ਸ੍ਰੀ ਦੱਤਾਤਰੇ ਸੂਬੇ ਦੇ ਪਹਿਲੇ ਅਜਿਹੇ ਰਾਜਪਾਲ ਹੋਣਗੇ, ਜੋ ਕਿ 23 ਦਸੰਬਰ 1995 ਨੂੰ ਵਾਪਰੇ ਦੁਨੀਆਂ ਦੇ ਹੌਲਨਾਕ ਅਗਨੀਕਾਂਡ ਦੇ ਪੀੜਤਾਂ ਦਾ ਦੁੱਖ ਵੰਡਾਉਣ ਪੁੱਜਣਗੇ। ਰਾਜਪਾਲ 27 ਮਈ ਤੋਂ ਜ਼ਿਲ੍ਹਾ ਜਿਲਾ ਸਿਰਸਾ ਦੇ ਦੋ ਰੋਜ਼ਾ ਦੌਰੇ ’ਤੇ ਆ ਰਹੇ ਹਨ। ਡੱਬਵਾਲੀ ਸ਼ਹਿਰ ’ਚ ਉਹ ਸਭ ਤੋਂ ਪਹਿਲਾਂ ਅਗਨੀਕਾਂਡ ਸਮਾਰਕ ’ਤੇ ਜਾਣਗੇ। ਪਤਾ ਲੱਗਿਆ ਹੈ ਕਿ ਇੱਥੇ ਉਹ ਦੱਸ ਮਿੰਟ ਦੇ ਠਹਿਰਾਅ ’ਚ ਅਗਨੀਕਾਂਡ ਦੇ ਪੀੜਤਾਂ ਦੇ ਨਾਲ ਮੁਲਾਕਾਤ ਕਰਣਗੇ। ਪੀੜਤ ਉਨ੍ਹਾਂ ਦੇ ਸਨਮੁੱਖ ਸਮਾਰਕ ਨੂੰ ਰਾਜਕੀ ਸਮਾਰਕ ਘੋਸ਼ਿਤ ਕੀਤੇ ਜਾਣ ਦੀ ਮੰਗ ਰੱਖਣਗੇ। ਉਂਝ ਇਸ ਕਾਰਜ ਲਈ ਸੂਬਾ ਸਰਕਾਰ ਦੇ ਪੱਧਰ ’ਤੇ ਦਸਤਾਵੇਜੀ ਪ੍ਰਕਿਰਿਆ ਵੀ ਚੱਲ ਰਹੀ ਹੈ। ਇਸਦੇ ਇਲਾਵਾ ਰਾਜਪਾਲ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਵੀ ਕਰਣਗੇ, ਦੌਰੇ ਦੇ ਅਖੀਰਲੇ ਪੜਾਅ ’ਚ ਉਹ ਪਿੰਡ ਮਾਂਗੇਆਣਾ ਦੇ ਇੰਡੋ-ਇਜਰਾਈਲ ਫਲ ਉਤਕਿ੍ਰਸ਼ਟਤਾ ਕੇਂਦਰ ਵਿਖੇ ਜਾਣਗੇ। ਰਾਜਪਾਲ ਦੇ ਦੌਰੇ ਮੱਦੇਨਜਰ ਉਕਤ ਦੌਰੇ ਦੀ ਸੂਚਨਾ ਮਿਲਣ ਦੇ ਉਪਰੰਤ ਅਗਨੀਕਾਂਡ ਸਮਾਰਕ, ਸਿਵਲ ਹਸਪਤਾਲ ਅਤੇ ਇਨ੍ਹਾਂ ਦੇ ਆਲੇ-ਦੁਆਲੇ ਸਫਾਈ ਲਈ ਨਗਰ ਪਰਿਸ਼ਦ ਦੀ ਸਫਾਈ ਸ਼ਾਖਾ ਸਰਗਰਮ ਹੋ ਗਈ ਹੈ। ਅੱਜ ਦੇਰ ਸ਼ਾਮ ਨਗਰ ਪਰਿਸ਼ਦ ਦੇ ਈ.ਓ. ਸੁਰਿੰਦਰ ਕੁਮਾਰ ਅਤੇ ਜੇ.ਈ. ਸੁਸ਼ੀਲ ਕੁਮਾਰ ਨੇ ਸਮਾਰਕ ਦਾ ਦੌਰਾ ਕਰਕੇ ਅਗਨੀ ਪੀੜੀਤ ਸੰਘ ਦੇ ਜਨ. ਸਕੱਤਰ ਵਿਨੋਦ ਬਾਂਸਲ ਨਾਲ ਤਿਆਰੀਆਂ ਬਾਰੇ ਚਰਚਾ ਕੀਤੀ। ਜਨਰਲ ਸਕੱਤਰ ਵਿਨੋਦ ਬਾਂਸਲ ਅਤੇ ਰਾਜੀਵ ਵਡੇਰਾ ਨੇ ਸਮਾਰਕ ’ਤੇ ਰਾਜਪਾਲ ਦੀ ਆਮਦ ਨੂੰ ਅਗਨੀ ਪੀੜਤਾਂ ਲਈ ਸੰਤੁਸ਼ਟੀਜਨਕ ਦੱਸਿਆ।