ਘਨੌਰ, 30 ਮਈ (ਓਮਕਾਰ) : ਪਿੰਡ ਲਾਛੜੂ ਕਲਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਜਨੀਤ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡਾਕਟਰ ਸੁਯੋਗਤਾ ਦੀ ਨਿਗਰਾਨੀ ਹੇਠ ਤਿੰਨ ਰੋਜ਼ਾ ਨੈਸ਼ਨਲ ਪੋਲੀਓ ਰੋਕੂ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ। ਜਿਸ ਵਿੱਚ 250 ਦੇ ਕਰੀਬ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਨਾਮੁਰਾਦ ਬੀਮਾਰੀ ਤੋਂ ਬਚਾਉਣ ਲਈ ਪੋਲੀਓ ਰੋਕੂ ਦਵਾਈ ਪਿਲਾਈ ਗਈ। ਇਸ ਮੌਕੇ ਸਿਹਤ ਮੁਲਾਜ਼ਮਾ ਸਤਨਾਮ ਸਿੰਘ ਤੇ ਰਾਜਬੀਰ ਕੌਰ ਵੱਲੋਂ ਦੱਸਿਆ ਕਿ ਪੋਲੀਓ ਇੱਕ ਬਹੁਤ ਹੀ ਨਾਮੁਰਾਦ ਬੀਮਾਰੀ ਹੈ ਇਹ ਬੀਮਾਰੀ ਜਦੋਂ ਕਿਸੇ ਵਿਅਕਤੀ ਨੂੰ ਹੋ ਜਾਂਦੀ ਹੈ ਤਾਂ ਇਹ ਸਦਾ ਲਈ ਤੁੰਦਰੁਸਤ ਵਿਅਕਤੀ ਨੂੰ ਅਪਾਹਜ ਬਣਾ ਦਿੰਦੀ ਹੈ ਇਸ ਲਈ ਇਸ ਦਾ ਇੱਕੋ ਇਲਾਜ ਹੈ ਪੋਲੀਓ ਦੀ ਦਵਾਈ ਦੀਆਂ ਦੋ ਬੂੰਦਾਂ ਇਸ ਲਈ ਹਰ ਮਾਂ-ਬਾਪ ਨੂੰ ਆਪਣਿਆਂ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਦੋ ਬੂੰਦਾਂ ਆਪਣੀ ਮੁਢਲੀ ਜ਼ਿੰਮੇਵਾਰੀ ਸਮਝ ਕੇ ਪਿਲਾਉਣੀਆ ਚਾਹੀਦੀਆ ਹਨ। ਇਸ ਮੌਕੇ ਆਸਾ ਵਰਕਰ ਨਰਿੰਦਰ ਕੌਰ ਤੇ ਆਂਗਨਵਾੜੀ ਵਰਕਰ ਸੀਮਾ ਵੀ ਹਾਜ਼ਰ ਸਨ।