ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵੱਲੋਂ ਐ.ਡੀ.ਵੀ.ਆਈ. ਗਰੁੱਪ ਆਫ ਕੰਪਨੀਜ਼, ਬੈਂਗਲੋਰ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ 2025 ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਡਰਾਈਵ ਵਿੱਚ ਬੀ.ਟੈਕ, ਐੱਮ.ਸੀ.ਏ, ਬੀ.ਸੀ.ਏ ਆਦਿ ਕੋਰਸਾਂ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਪਲੇਸਮੈਂਟ ਡਰਾਈਵ ਦੀ ਸ਼ੁਰੂਆਤ ਤੋਂ ਪਹਿਲਾਂ, ਐ.ਡੀ.ਵੀ.ਆਈ. ਗਰੁੱਪ ਦੇ ਚੇਅਰਮੈਨ ਡਾ. ਬੀ. ਐਸ. ਮਨੁਸੂਦਨ ਅਤੇ ਪ੍ਰੋਡਕਟ ਮੈਨੇਜਰ ਸੁਸ਼ਰੀ ਲਲਿਤਾ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਅਤੇ ਕੰਪਿਊਟਰ ਸਾਇੰਸ ਵਿਭਾਗ ਦੀ ਮੁਖੀ ਅਤੇ ਡੀਨ ਰਿਸਰਚ ਡਾ. ਨਵਦੀਪ ਕੌਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਉਭਰ ਰਹੀਆਂ ਸੰਭਾਵਨਾਵਾਂ, ਉਦਯੋਗ ਦੀਆਂ ਉਮੀਦਾਂ ਅਤੇ ਨਵੀਂ ਤਕਨੀਕਾਂ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਤਿਆਰ ਹੋਣ ਦੀ ਲੋੜ ਹੈ, 'ਤੇ ਵਿਚਾਰ ਕੀਤਾ। ਇਹ ਗੱਲਬਾਤ ਇੰਡਸਟਰੀ ਅਤੇ ਅਕਾਦਮਿਕ ਜਗਤ ਵਿਚਕਾਰ ਹੋਰ ਵਧੀਆ ਸਾਂਝ ਬਣਾਉਣ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਬਿਹਤਰ ਤਰੀਕੇ ਨਾਲ ਤਿਆਰ ਕਰਨ ਦੀ ਲੋੜ 'ਤੇ ਕੇਂਦਰਿਤ ਸੀ।ਭਰਤੀ ਦੀ ਪ੍ਰਕਿਰਿਆ ਵਿੱਚ ਲਿਖਤੀ ਟੈਸਟ, ਟੈਕਨੀਕਲ ਇੰਟਰਵਿਊ ਅਤੇ ਐਚ ਆਰ ਇੰਟਰਵਿਊ ਸ਼ਾਮਲ ਸਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਤਕਨੀਕੀ ਸਮਝ, ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਸੰਚਾਰ ਕੌਸ਼ਲ ਦੀ ਜਾਂਚ ਕੀਤੀ ਗਈ।