ਪਿੰਡ ਲੈਹਲੀ ਦੇ ਜੰਮਪਲ ਤੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਗੁਰਦੀਪ ਸਿੰਘ ਪੋਪਾ ਦਾ ਪਿੰਡ ਪੁੱਜਣ ਉੱਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਲੈਹਲੀ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਲੈਹਲੀ, ਕਪਤਾਨ ਸਿੰਘ, ਬਲਜਿੰਦਰ ਸਿੰਘ, ਦਸਮੇਸ਼ ਸਵੀਟਸ਼ ਲੈਹਲੀ ਦੇ ਗੁਰਜੰਟ ਸਿੰਘ, ਰਵਿੰਦਰ ਸਿੰਘ ਬਾਬਲਾ, ਲਾਲਾ ਬਾਜਵਾ, ਕੁਲਵਿੰਦਰ ਸਿੰਘ, ਸੋਨੂੰ ਨਰੂਲਾ,ਹਰਫੂਲ ਸਿੰਘ, ਲਖਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਬਾਜਵਾ ਆਦਿ ਨੇ ਦੱਸਿਆ ਕਿ ਗੁਰਦੀਪ ਸਿੰਘ ਪੋਪਾ ਪੁੱਤਰ ਹਰਵਿੰਦਰ ਸਿੰਘ ਪੰਜਾਬ ਸਟਾਇਲ ਕਬੱਡੀ ਦਾ ਨਾਮਵਰ ਅੰਤਰਾਸ਼ਟਰੀ ਖਿਡਾਰੀ ਹੈ ਅਤੇ ਉਹ ਇੰਗਲੈਡ ਦੀ ਲੀਸੈਸ਼ਟਰ ਟੀਮ ਵਿੱਚ ਬਤੌਰ ਰੇਡਰ ਖੇਡਦਾ ਹੈ।