Monday, May 06, 2024  

ਕੌਮੀ

ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਫ਼ਿਲਮ ਅਦਾਕਾਰਾ ਤਮੰਨਾ ਭਾਟੀਆ ਤਲਬ

April 25, 2024

ਏਜੰਸੀਆਂ
ਮੁੰਬਈ/25 ਅਪ੍ਰੈਲ : ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਅਭਿਨੇਤਰੀ ਤਮੰਨਾ ਭਾਟੀਆ ਨੂੰ ਮਹਾਦੇਵ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਐਪਲੀਕੇਸ਼ਨ ਦੀ ਸਹਾਇਕ ਐਪ ’ਤੇ ਆਈਪੀਐੱਲ ਮੈਚ ਦੇਖਣ ਦੇ ਕਥਿਤ ਪ੍ਰਚਾਰ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਸੀਨੀਅਰ ਪÇੁਲਸ ਅਧਿਕਾਰੀ ਨੇ ਦੱਸਿਆ ਕਿ ਅਭਿਨੇਤਰੀ ਤਮੰਨਾ ਨੂੰ 29 ਅਪ੍ਰੈਲ ਨੂੰ ਸਾਈਬਰ ਸੈੱਲ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਤਮੰਨਾ ਭਾਟੀਆ ਨੂੰ ਫੇਅਰਪਲੇ ਸੱਟੇਬਾਜ਼ੀ ਐਪ ’ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੇਖਣ ਲਈ ਕੀਤੇ ਗਏ ਪ੍ਰਚਾਰ ਦੇ ਸਬੰਧ ‘ਚ ਸੰਮਨ ਭੇਜਿਆ ਗਿਆ ਹੈ। ਉਧਰ ਆਈਪੀਐਲ 2024 ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਆਪਣੀਆਂ ਮਨਪਸੰਦ ਟੀਮਾਂ ਦਾ ਸਮਰਥਨ ਕਰ ਰਹੇ ਹਨ। ਇਸ ਦੌਰਾਨ ਕਈ ਵੈੱਬਸਾਈਟਾਂ ’ਤੇ ਆਈਪੀਐਲ ਦੀ ਗੈਰ-ਕਾਨੂੰਨੀ ਸਟਰੀਮਿੰਗ ਦੇ ਮਾਮਲੇ ਸਾਹਮਣੇ ਆਏ ਹਨ। ਹਾਲ ਹੀ ’ਚ ਇਸ ਮਾਮਲੇ ’ਚ ਸੰਜੇ ਦੱਤ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਇਸ ਦੇ ਨਾਲ ਹੀ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਵੀ ਸੰਮਨ ਭੇਜਿਆ ਗਿਆ ਹੈ।
ਆਈਪੀਐਲ ਦੀ ਗੈਰ-ਕਾਨੂੰਨੀ ਸਟਰੀਮਿੰਗ ਦਾ ਮਾਮਲਾ ਪਹਿਲਾਂ ਹੀ ਦਿੱਲੀ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਇਸ ਵਿਚ ਫਿਲਮੀ ਸਿਤਾਰਿਆਂ ਦੇ ਨਾਂ ਵੀ ਜੁੜ ਗਏ ਹਨ।
ਆਈਪੀਐਲ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫੀ ਕ੍ਰੇਜ਼ ਹੈ। ਲਗਭਗ ਹਰ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਅਜਿਹੀ ਸਥਿਤੀ ਵਿੱਚ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਵਿਆਕਾਮ 18 ਨੂੰ ਆਈਪੀਐਲ 2023 ਦੀ ਗੈਰ-ਕਾਨੂੰਨੀ ਸਟਰੀਮਿੰਗ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ