ਸੁਗਮ ਸ਼ਿਕਾਇਤ ਹੱਲ ਸਿਸਟਮ ਹੋਣਾ ਕਿਸੇ ਵੀ ਸਰਕਾਰ ਅਤੇ ਪ੍ਰਸਾਸ਼ਨ ਦਹ ਅਭਿੰਨ ਅੰਗ : ਮਨੋਹਰ ਲਾਲ
ਮੁੱਖ ਮੰਤਰੀ ਨੇ ਜਨ ਸੰਵਾਦ ਪੋਰਟਲ ਦੇ ਸਬੰਧ ਵਿਚ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਕੀਤੀ ਅਹਿਮ ਮੀਟਿੰਗ
ਹੁਣ ਤਕ ਪੋਰਟਲ 'ਤੇ ਦਰਜ 8093 ਸ਼ਿਕਾਇਤਾਂ/ਮੰਗਾਂ ਵਿੱਚੋਂ 6642 ਨੂੰ ਵੱਖ-ਵੱਖ ਵਿਭਾਗਾਂ ਨੂੰ ਭੇਜਿਆ ਜਾ ਚੁੱਕਾ
ਚੰਡੀਗੜ੍ਹ, 7 ਜੂਨ (ਬਿਊਰੋ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੇ ਲਈ ਨਾਗਰਿਕਾਂ ਦੀ ਸਮਸਿਆਵਾਂ ਤੇ ਮੰਗਾਂ ਦਾ ਹੱਲ ਯਕੀਨੀ ਕਰਨਾ ਪਹਿਲੀ ਪ੍ਰਾਥਮਿਕਤਾ ਹੈ। ਜਨ ਸੰਵਾਦ ਪੋਰਟਲ, ਨਗਰ ਦਰਸ਼ਨ, ਗ੍ਰਾਮ ਦਰਸ਼ਨ ਪੋਰਟਲ ਅਤੇ ਸੀਏਮ ਵਿੰਡੋਂ ਸ਼ੁਰੂ ਕਰਨ ਦੇ ਪਿੱਛੇ ਇਕਲੋਤਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਸਾਡੀ ਨਾਗਰਿਕਾਂ ਦੀ ਆਵਾਜ ਸਰਕਾਰ ਤਕ ਸਿੱਧੇ ਪਹੁੰਚੇ। ਇਸ ਲਈ ਅਧਿਕਾਰੀ ਸਮੇਂਬੱਧ ਢੰਗ ਨਾਲ ਲੋਕਾਂ ਦੀ ਸ਼ਿਕਾਇਤਾਂ 'ਤੇ ਸਮੂਚੀ ਕਾਰਵਾਈ ਕਰਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਦੀ ਕਾਰਜਪ੍ਰਣਾਲੀ ਪਿਛਲੀ ਸਰਕਾਰਾਂ ਦੇ ਬਿਲਕੁੱਲ ਵਿਰੋਧੀ ਹਨ। ਅਸੀਂ ਜਨ ਸੇਵਾ ਦੇ ਉਦੇਸ਼ ਨਾਂਲ ਸਮਾਜ ਦੇ ਆਖੀਰੀ ਪਾਇਦਾਨ 'ਤੇ ਖੜੇ ਆਖੀਰੀ ਵਿਅਕਤੀ ਦੇ ਉਥਾਨ ਲਈ ਵਚਨਬੱਧ ਹਨ।
ਮੁੱਖ ਮੰਤਰੀ ਅੱਜ ਇੱਥੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਜਨਸੰਵਾਦ ਪੋਰਟਲ ਦੇ ਸਬੰਧ ਵਿਚ ਅਹਿਮ ਮੀਟਿੰਗ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇਕ ਮਜਬੂਤ ਸ਼ਿਕਾਇਤ ਹੱਲ ਸਿਸਟਮ ਕਿਸੇ ਵੀ ਪਾਰਦਰਸ਼ੀ ਅਤੇ ਪ੍ਰਭਾਵੀ ਸਰਕਾਰ ਦਾ ਬੈਂਚਮਾਰਕ ਹੈ। ਇਸੀ ਉਦੇਸ਼ ਲਈ ਸੂਬਾ ਸਰਕਾਰ ਨੇ ਜਨ ਸੰਵਾਦ ਪੋਰਟਲ ਲਾਂਚ ਕੀਤਾ ਹੈ। ਪੋਰਟਲ 'ਤੇ ਦਰਜ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਸਮੇਂ ਸ਼ਿਕਾਇਤਾਂ ਦੀ ਪੂਰੀ ਸੰਤੁਸ਼ਟੀ ਯਕੀਨੀ ਕਰਨਾ ਪ੍ਰਸਾਸ਼ਨਿਕ ਸਕੱਤਰਾਂ ਦਾ ਮੁੱਖ ਫੋਕਸ ਹੋਣਾ ਚਾਹੀਦਾ ਹੈ।
ਜਨ ਸੰਵਾਦ ਪੋਰਟਲ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਹੱਲ ਪ੍ਰਕ੍ਰਿਆ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਲਈ ਸੁਗਮ ਸ਼ਿਕਾਇਤ ਹੱਲ ਸਿਸਟਮ ਇਕ ਅਭਿੰਨ ਅੰਗ ਹੈ, ਇਸ ਲਈ ਪੋਰਟਲ ਨੂੰ ਵੀ ਯੂਜਰ ਫੈਂਡਰੀ ਬਣਾਇਆ ਜਾਵੇ।
ਅਧਿਕਾਰੀ ਲਗਾਤਾਰ ਸ਼ਿਕਾਇਤਾਂ ਦੀ ਕਰਨ ਸਮੀਖਿਆ : ਮੁੱਖ ਮੰਤਰੀ ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਧਿਕਾਰੀ ਰੋਜਾਨਾ ਜਨ ਸੰਵਾਦ ਪੋਰਟਲ ਨੂੰ ਚੈਕ ਕਰਨ ਅਤੇ ਸਮੀਖਿਆ ਕਰਨ ਕਿ ਉਨ੍ਹਾਂ ਦੇ ਵਿਭਾਗਾਂ ਵਿਚ ਦਰਜ ਕਿੰਨ੍ਹੀ ਸ਼ਿਕਾਇਤਾਂ ਦਾ ਹੱਲ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਜਨ ਸੰਵਾਦ ਪੋਰਟਲ ਨਾਗਰਿਕਾਂ ਲਈ ਉਨ੍ਹਾਂ ਦੀ ਸ਼ਿਕਾਇਤਾਂ ਦਾ ਆਸਾਨ ਹੱਲ ਪ੍ਰਾਪਤ ਕਰਨ ਦਾ ਇਥ ਮਹਤੱਵਪੂਰਣ ਸੱਚ ਬਣ ਗਿਆ ਹੈ। ਇਸ ਲਈ ਸਾਰੇ ਪ੍ਰਸਾਸ਼ਨਿਕ ਸਕੱਤਰ ਅਤੇ ਜਿਲ੍ਹਾ ਪੱਧਰੀ ਅਧਿਕਾਰੀ ਸਮਸਿਆਵਾਂ ਤੇ ਮੰਗਾਂ ਨੂੰ ਗੰਭੀਰਤਾ ਨਾਲ ਲੈ ਕੇ ਅਗਲੀ ਕਾਰਵਾਈ ਯਕੀਨੀ ਕਰਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਪੱਧਰ 'ਤੇ ਹਰ ਸ਼ਿਕਾਇਤ ਲਈ ਵੱਖ-ਵੱਖ ਸ਼੍ਰੇਣੀਆਂ ਬਣਾਈਆਂ ਜਾਣ, ਤਾਂ ਜੋ ਕੋਈ ਵੀ ਕਾਗਜ ਬਿਨ੍ਹਾਂ ਪੜੇ ਨਾ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਲੋਕਾਂ ਨੇ ਇਹ ਦਸਿਆ ਹੈ ਕਿ ਊਹ ਆਪਣੇ ਲਿਖਿਤ ਸ਼ਿਕਾਇਤ ਦੀ ਕਈ-ਕਈ ਕਾਪੀ ਵੱਖ-ਵੱਖ ਜਨ ਪ੍ਰਤੀਨਿਧੀਆਂ ਨੂੰ ਦਿੰਦੇ ਸਨ, ਪਰ ਕਦੀ ਉਨ੍ਹਾਂ ਦੇ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਉਨ੍ਹਾਂ ਦੇ ਕਾਗਜ ਤੇ ਦਸਤਾਵੇਜ ਗੁੱਮ ਹੋ ਜਾਂਦੇ ਸਨ। ਇਸੀ ਪਰੇਸ਼ਾਨੀ ਨੂੰ ਸਮਝਦੇ ਹੋਏ ਸਰਕਾਰ ਨੇ ਜਨ ਸੰਵਾਦ ਪੋਰਟਲ ਬਣਾਇਆ ਹੈ। ਇਸ ਪੋਰਟਲ 'ਤੇ ਲੋਕਾਂ ਦੇ ਲਿਖਿਤ ਸ਼ਿਕਾਇਤ ਦੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ ਅਤੇ ਸਬੰਧਿਤ ਵਿਭਾਗਾਂ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ।
ਨਾਗਰਿਕਾਂ ਨੂੰ ਹਰ ਕਾਰਵਾਈ ਦੀ ਪਹੁੰਚ ਰਹੀ ਜਾਣਕਾਰੀ : ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਪੋਰਟਲ 'ਤੇ ਸ਼ਿਕਾਇਤ ਤੇ ਮੰਗ ਦਰਜ ਹੁੰਦੇ ਹੀ ਸਬੰਧਿਤ ਨਾਗਰਿਕ ਨੂੰ ਉਸ ਦੀ ਸੂਚਨਾ ਐਸਐਮਐਸ ਰਾਹੀਂ ਚਲੀ ਜਾਂਦੀ ਹੈ। ਇਸ ਦੇ ਬਾਅਦ ਸਬੰਧਿਤ ਵਿਭਾਗ ਅਤੇ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਅਗਲੀ ਕਾਰਵਾਈ ਦੀ ਸੂਚਨਾ ਵੀ ਐਸਏਮਐਸ ਵੱਲੋਂ ਨਾਗਰਿਕਾਂ ਨੂੰ ਭੇਜੀ ਜਾਂਦੀ ਹੈ।
ਹੁਣ ਤਕ ਪੋਰਟਲ 'ਤੇ ਦਰਜ ਕੁੱਲ 8093 ਸ਼ਿਕਾਇਤਾਂ/ਮੰਗਾਂ ਵਿੱਚੋਂ 6642 ਨੂੰ ਵੱਖ-ਵੱਖ ਵਿਭਾਗਾਂ ਨੂੰ ਭੇਜਿਆ ਜਾ ਚੁੱਕਾ : ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਹੁਣ ਤਕ ਪੋਰਟਲ 'ਤੇ 8093 ਸ਼ਿਕਾਇਤਾਂ/ਮੰਗਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇੰਨ੍ਹਾਂ ਵਿੱਚੋਂ 6642 ਨੂੰ ਵੱਖ-ਵੱਖ ਵਿਭਾਗਾਂ ਨੂੰ ਅਗਲੀ ਕਾਰਵਾਈ ਨੂੰ ਭੇਜਿਆ ਜਾ ਚੁੱਕਾ ਹੈ।
ਡਾ. ਅਮਿਤ ਅਗਰਵਾਲ ਨੇ ਦਸਿਆ ਕਿ ਪੋਰਟਲ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਕਰਨ ਲਈ ਪਿਛਲੀ ਮੀਟਿੰਗ ਵਿਚ ਪੋਰਟਲ ਨਾਲ ਸਬੰਧਿਤ ਲਏ ਗਏ ਫੈਸਲੇ ਅਨੁਸਾਰ ਸਾਰੇ ਬਦਲਾਅ ਅਤੇ ਅਪਡੇਟ ਕੀਤੇ ਜਾ ਚੁੱਕੇ ਹਨ।
ਮੀਟਿੰਗ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਏਸਏਨ ਪ੍ਰਸਾਦ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਮੈਡੀਕਲ ਸਿਖਿਆ ਅਤੇ ਖੋਜ ਵਿਭਾਂਗ ਦੀ ਵਧੀਕ ਮੁੱਖ ਸਕੱਤਰ ਡਾ ਸੁਮਿਤਾ ਮਿਸ਼ਰਾ, ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਡਾ ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇ ਮਕਰੰਦ ਪਾਂਡੂਰੰਗ ਸਮੇਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਮੌਜੂਦ ਸਨ।