Saturday, September 30, 2023  

ਹਰਿਆਣਾ

ਖੰਡ ਮਿੱਲਾਂ ਨੂੰ ਘਾਟੇ ਤੋਂ ਉਭਾਰਨ ਲਈ ਬਗਾਸ, ਖੋਈ ਦੀ ਵਿਕਰੀ ਤੋਂ ਇਲਾਵਾ ਫਾਇਦੇਮੰਦ ਉਤਪਾਦ ਬਨਾਉਣ 'ਤੇ ਜੋਰ - ਡਾ. ਬਨਵਾਰੀ ਲਾਲ

June 07, 2023

ਖੰਡ ਮਿੱਲਾਂ ਵਿਚ 690 ਕੇਏਲਪੀ ੲਥਨੋਲ ਉਤਪਾਦਨ ਦਾ ਟੀਚਾ

ਚੰਡੀਗੜ੍ਹ, 7 ਜੂਨ (ਬਿਊਰੋ) : ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਖੰਡ ਮਿੱਲਾਂ ਨੂੰ ਘਾਟੇ ਤੋਂ ਉਭਾਰਨ ਲਈ ਬਗਾਸ ਤੇ ਖੋਈ ਨੂੰ ਵਿਕਰੀ ਤੋਂ ਇਲਾਵਾ ਹੋਰ ਫਾਇਦੇਮੰਦ ਉਤਪਾਦ ਵਧਾਉਨ 'ਤੇ ਜੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖੰਡ ਮਿੱਲਾਂ ਵਿਚ 690 ਕੇਏਲਪੀ ੲਥਨੋਲ ਬਨਾਉਣ ਦੀ ਪ੍ਰਕ੍ਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ।

          ਸਹਿਕਾਰਤਾ ਅਤੇ ਜਨ ਸਿਹਤ ਮੰਤਰੀ ਅੱਜ ਹਰਿਆਣਾ ਸੂਬਾ ਸਹਿਕਾਰੀ ਖੰਡ ਮਿੱਲ ਫੈਡਰੇਸ਼ਨ ਦੀ ਸਾਲਾਨਾ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਟੀਵੀਏਸਏਨ ਪ੍ਰਸਾਦ ਪ੍ਰਬੰਧ ਨਿਦੇਸ਼ਕ ਕੈਪਟਨ ਮਨੋਜ ਕੁਮਾਰ ਸਮੇਤ ਰਾਜ ਦੀ ਸਾਰੇ ਖੰਡ ਮਿੱਲਾਂ ਦੇ ਜਿਲ੍ਹਾ ਪ੍ਰਬੰਧਕਾਂ ਨੇ ਹਿੱਸਾ ਲਿਆ।

          ਸਹਿਕਾਰਤਾ ਮੰਤਰੀ ਨੈ ਕਿਹਾ ਕਿ ਖੰਡ ਮਿੱਲਾਂ ਵਿਚ ਅਨੇਕ ਤਰ੍ਹਾ ਦੇ ਉਤਪਾਦ ਬਨਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਅਧਿਕਾਰੀ ਇਸ ਕੰਮ ਨੁੰ ਟੀਚਾ ਬਣਾ ਕੇ ਪੂਰੀਆਂ ਤਿਆਰੀਆਂ ਕਰਨ ਤਾਂ ਜੋ ਅਗਲੇ ਤਿੰਨ ਸਾਲ ਵਿਚ ਇਸ ਆਸਾਨੀ ਨਾਲ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਖੰਡ ਮਿੱਲਾਂ ਦੇ ਰੱਖਰਖਾਵ ਅਤੇ ਮੁਰੰਮਤ ਦਾ ਕਾਰਜ ਸਤੰਬਰ ਦੇ ਆਖੀਰ ਤਕ ਪੂਰਾ ਕਰ ਪਿਆ ਜਾਵੇ ਤਾਂ ਜੋ ਨਵੇਂ ਸੀਜਨ ਦੀ ਅਕਤੂਬਰ ਮਹੀਨੇ ਤਕ ਜਰੂਰ ਸ਼ੁਰੂਆਤ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਸਟਾਫ ਦੀ ਕਮੀ ਨੂੰ ਵੀ ਸਮੇਂ 'ਤੇ ਪੂਰਾ ਕਰ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਖੰਡ ਮਿੱਲਾਂ ਦੇ ਤਕਨੀਕੀ ਸੰਚਾਲਨ ਅਤੇ ਹੋਰ ਕੰਮਾਂ ਲਈ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਚੁੱਕੇ 150 ਤੋਂ ਵੱਧ ਨੌਜੁਆਨਾਂ ਨੂੰ ਰੱਖਿਆ ਜਾਵੇਗਾ।

          ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਵਾਰ ਖੰਡ ਮਿੱਲਾਂ ਵਿਚ ਚੰਗੀ ਰਿਕਵਰੀ ਹੋਈ ਹੈ। ਇੰਨ੍ਹਾਂ ਵਿਚ ਸ਼ਾਹਬਾਦ, ਜੀਂਦ, ਸੋਨੀਪਤ ਅਵੱਲ ਰਹਿਣ ਵਾਲੀ ਖੰਡ ਮਿੱਲ ਹੈ। ਇਸ ਤੋਂ ਇਲਾਵਾ, ਪਾਣੀਪਤ, ਮਹਿਮ, ਰੋਹਤਕ ਅਤੇ ਅਸੰਧ ਖੰਡ ਮਿੱਲਾਂ ਦੀ ਰਿਕਵਰੀ ਲਈ ਅਧਿਕਾਰੀ ਵਿਜਿਟ ਕਰ ਰਿਪੋਰਟ ਮੁੱਖ ਦਫਤਰ ਸੌਂਪਣ। ਉਨ੍ਹਾਂ ਨੇ ਕਿਹਾ ਕਿ ਮਹਿਮ ਖੰਡ ਮਿੱਲ ਵਿਚ ਫਤਿਹਾਬਾਦ ਦਾ ਗੰਨਾ ਆਉਣ ਦੇ ਕਾਰਨ ਹੁਣ ਪਿਰਾਈ ਦਾ ਕਾਰਜ ਚਾਲੂ ਹੈ ਅਤੇ ਬਾਕੀ ਖੰਡ ਮਿੱਲਾਂ ਵਿਚ ਕੰਮ ਬੰਦ ਹੋ ਗਿਆ ਹੈ।

ਪਿਛਲੇ ਸਾਲ ਦੀ ਤੁਲਨਾ ਵਿਚ 14.86 ਫੀਸਦੀ ਖੰਡ ਦਾ ਉਤਪਾਦਨ

          ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਸਾਲ ਖੰਡ ਮਿੱਲਾਂ ਨੇ 459.72 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 43.73 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 14.86 ਫੀਸਦੀ ਵੱਧ ਹੈ। ਇਸ ਤੋਂ ਇਲਾਵਾ 3.79 ਫੀਸਦੀ ਖੰਡ ਦਾ ਵੱਧ ਉਤਪਾਦਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਖੰਡ ਮਿੱਲਾਂ ਦਾ ਰਿਕਵਰੀ ਰੇਟ 9.77 ਫੀਸਦੀ ਰਿਹਾ ਜਦੋਂ ਕਿ ਟੀਚਾ 10 ਫੀਸਦੀ ਰੱਖਿਆ ਗਿਆ ਸੀ।

          ਉਨ੍ਹਾਂ ਨੇ ਕਿਹਾ ਕਿ ਇਸ ਸਾਲ 1696.97 ਕਰੋੜ ਰੁਪਏ ਦਾ ਗੰਨਾ ਕਿਸਾਨਾਂ ਤੋਂ ਖਰੀਦਿਆ ਗਿਆ, ਜਿਸ ਵਿੱਚੋਂ 1335.06 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਸਿਰਫ 311.32 ਕਰੋੜ ਰੁਪਏ ਦੀ ਰਕਮ ਗੰਨੇ ਦੀ ਬਕਾਇਆ ਹੈ ਜਿਸ ਨੁੰ 30 ਜੂਨ ਤਕ ਭੁਗਤਾਨ ਕਰ ਦਿੱਤਾ ਜਾਵੇਗਾ। ਇਸ ਵਿਚ 20.70 ਕਰੋੜ ਰੁਪਏ ਦੀ ਸਬਸਿਡੀ ਸ਼ਾਮਿਲ ਹੈ।

          ਡਾ. ਬਨਵਾਰੀ ਲਾਲ ਨੇ ਕਿਹਾ ਕਿ ਇਸ ਸਾਲ ਦੌਰਾਨ ਖੰਡ ਮਿੱਲਾਂ ਲਗਾਤਾਰ ਚਲਦੀ ਰਹੀ ਜਿਸ ਦੇ ਕਾਰਨ ਕਿਸਾਨਾਂ ਨੂੰ ਕੋਈ ਅਸਹੁਲਤ ਦਾ ਸਾਹਮਣਾ ਨਹੀਂ ਕਰਨਾ ਪਿਆ। ਸ਼ਾਹਬਾਦ ਵਿਚ 60 ਕੇਏਲਪੀ ੲਥਨੋਲ ਪਲਾਂਟ ਲਗਾਇਆ ਗਿਆ ਹੈ ਜਿਸ ਵਿਚ ਇਸ ਸਾਲ 50 ਕੇਏਲਪੀ ਤੋਂ ਵੱਧ ਉਤਪਾਦਨ ਕਰ ਲਿਆ ਗਿਆ। ਇਸ ਤੋਂ ਇਲਾਵਾ ਪਾਣੀਪਤ ਵਿਚ ਵੀ ਏਥਨੋਲ ਪਲਾਂਟ ਲਗਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਜਲਦੀ ਹੀ ਪੂਰਾ ਕਰਲਿਆ ਜਾਵੇਗਾ।

ਹੈਫੇਡ ਨੇ 207 ਕਰੋੜ ਰੁਪਏ ਦਾ ਕਮਾਇਆ ਮੁਨਾਫਾ

          ਮੀਟਿੰਗ ਬਾਅਦ ਸਹਿਕਾਰਤਾ ਮੰਤਰੀ ਨੇ ਪੱਤਰਕਾਰਾਂ ਨਾਂਲ ਗਲਬਾਤ ਕਰਦੇ ਹੋਏ ਕਿਹਾ ਕਿ ਹੈਫੇਡ ਵਿਚ ਸਾਲ 2021-22 ਦੌਰਾਨ 1700 ਕਰੋੜ ਰੁਪਏ ਦਾ ਟਰਨ ਓਵਰ ਕਰ ਕੇ 207 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇਸ ਵਿਚ 20 ਹਜਾਰ ਏਮਟੀ ਝੋਨੇ ਦਾ ਨਿਰਯਾਤ ਵੀ ਸ਼ਾਮਿਲ ਹੈ। ਹੈਫੇਡ ਨੂੰ ਇਸ ਸਾਲ ਵੀ 65 ਹਜਾਰ ਏਮਟੀ ਝੋਨੇ ਦੇ ਨਿਰਯਾਤ ਦਾ ਵੀ ਆਡਰ ਮਿਲਿਆ ਹੈ। ਇਸ ਤੋਂ ਇਲਾਵਾ ਮਿਲਕ ਸੋਸਾਇਟੀ ਵੀ ਚੰਗੇ ਉਤਪਾਦ ਬਨਾਉਣ ਦਾ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁੱਧ ਉਤਪਾਦਨ ਕਾਰਜ ਵਿਚ ਲੱਗੇ ਕਿਸਾਨਾਂ ਦੀ ਅਚਾਨਕ ਮੌਤ ਹੋਣ 'ਤੇ 10 ਲੱਖ ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ।

          ਡਾ. ਬਨਵਾਰੀ ਲਾਲ ਨੇ ਕਿਹਾ ਕਿ ਸਰਕਾਰ ਨੇ ਸਾਂਝੀ ਡੇਅਰੀ ਯੋਜਨਾ ਲਾਗੂ ਕੀਤੀ ਹੈ। ਇਸ ਯੋਜਨਾ ਤਹਿਤ ਭੂਮੀਹੀਨ ਪਸ਼ੂਪਾਲਕਾਂ ਨੂੰ ਪਿੰਡਾਂ ਵਿਚ ਦੁੱਧ ਉਤਪਾਦਨ ਕਰਨ ਲਈ ਸ਼ੈਡ ਬਣਾ ਕੇ ਦਿੱਤੇ ਜਾਣਗੇ। ਇਸ ਵਿਚ ਪਸ਼ੂ ਚਾਰਾ ਅਤੇ ਪਸ਼ੂ ਡਾਕਟਰ ਦੀ ਵੀ ਸਹੂਲਤ ਉਪਲਬਧ ਹੋਵੇਗੀ। ਕੈਥਲ, ਕੁਰੂਕਸ਼ੇਤਰ, ਜੀਂਦ, ਭਿਵਾਨੀ ਸਮੇਤ 5 ਸਥਾਨਾਂ 'ਤੇ ਇਹ ਯੋਜਨਾ ਲਾਗੂ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਨਾਲ ਪਸ਼ੂਪਾਲਕ ਪੂਰੀ ਤਰ੍ਹਾ ਨਾਲ ਆਤਮਨਿਰਭਰ ਬਨਣਗੇ। ਇਸ ਤੋਂ ਇਲਾਵਾ, ਅੰਬਾਲਾ ਵਿਚ ਮਿਲਕ ਪਲਾਂਟ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਅੰਬਾਲਾ ਤੇ ਸਿਰਸਾ ਵਿਚ ਮਿਲਕ ਚਿਲਿੰਗ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਇਕਮੁਸ਼ਤ ਯੋਜਨਾ ਲਾਗੂ ਕਰ ਵਿਆਜ ਮਾਫੀ ਦਾ ਲਾਭ ਦਿੱਤਾ ਗਿਆ ਹੈ। ਇਸ ਤਰ੍ਹਾ ਸਰਕਾਰ ਸਦਾ ਕਿਸਾਨ ਹਿੱਤ ਵਿਚ ਫੈਸਲੇ ਲੈ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ