ਚੰਡੀਗੜ੍ਹ, 7 ਜੂਨ (ਬਿਊਰੋ) : ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰਪਾਲ ਨੇ ਇੰਟਰੈਕਟਿਵ ਡਿਜੀਟਲ ਈ-ਬੁੱਕ ਭੂਲਭੁਲਿਆ ਖੇਡ ਪਿਟਾਰਾ ਦੀ ਘੁੰਡ ਚੁਕਾਈ ਕੀਤੀ। ਇਹ ਬੁੱਕ ਆਰੋਹੀ ਆਦਰਸ਼ ਸੀਨੀਅਰ ਸੈਕੇਂਡਰੀ ਸਕੂਲ ਗਿਯੋਂਗ ਜਿਲ੍ਹਾ ਕੈਥਲ ਵਿਚ ਕੰਮ ਕਰ ਰਹੇ ਹਿੰਦੀ ਪ੍ਰੋਫੈਸਰ ਡਾ. ਵਿਜੈ ਚਾਵਲਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਡਿਜੀਟਲ ਈ-ਬੁੱਕ ਨੂੰ ਇੰਟਰੈਕਟਿਵ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਘੁੰਡ ਚੁਕਾਈ ਬਾਅਦ ਸਿਖਿਆ ਮੰਤਰੀ ਨੇ ਕਿਹਾ ਕਿ ਇਸ ਈ-ਬੁੱਕ ਦੀ ਵਰਤੋ ਸਕੂਲਾਂ ਵਿਚ ਸਮਾਰਟ ਕਲਾਸ-ਰੂਮ, ਡਿਜੀਟਲ ਲੈਬ, ਟੈਬ ਅਤੇ ਮੋਬਾਇਲ ਰਾਹੀਂ ਕੀਤਾ ਜਾ ਸਕੇਗਾ। ਉਨ੍ਹਾਂ ਨੇ ਦਸਿਆ ਕਿ ਇਸ ਵਿਚ ਹਿੰਦੀ ਭਾਸ਼ਾਈ ਕੁਸ਼ਲਤਾਵਾਂ ਨੂੰ ਵਿਕਸਿਤ ਕਰਨ ਤਹਿਤ ਸਰਲ ਅਤੇ ਦਿਲਚਸਪ ਕੋਰਸ ਸਮੱਗਰੀ ਵੀ ਉਪਲਬਧ ਕੀਤੀ ਗਈ ਹੈ।
ਸਿਖਿਆ ਮੰਤਰੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡਿਜੀਟਲ ਕੋਰਸ ਸਮੱਗਰੀ ਦਾ ਅਧਿਐਨ ਕਰਨ ਲਈ ਲਿੰਕ ਅਤੇ ਕਿਯੂ ਆਰ ਕੋਡ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਡਿਜੀਟਲ ਕੋਰਸ ਸਮੱਗਰੀ ਪੜਨ ਲਈ ਦਿੱਤੇ ਗਏ ਲਿੰਕ ਨੂੰ ਕਲਿਕ ਕਰਨਾ ਹੋਵੇਗਾ ਅਤੇ ਊਸ ਵਿਚ ਸ਼ਾਮਿਲ ਕਿਯੂ ਆਰ ਕੋਡ ਨੂੰ ਸਕੈਨ ਕਰਨਾ ਹੋਵੇਗਾ। ਅਜਿਹਾ ਕਰਦੇ ਹੀ ਵਿਦਿਆਰਥੀ ਹਿੰਦੀ ਕੁਸ਼ਲਤਾਵਾਂ ਦਾ ਵਿਸਤਾਰ ਅਧਿਐਨ ਕਰ ਪਾਉਂਦੇ। ਸਿਖਿਆ ਮੰਤਰੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਦੋਂ ਤਕ ਵਿਦਿਆਰਥੀ ਹਿੰਦੀ ਭਾਸ਼ਾਈ ਕੁਸ਼ਲਤਾਵਾਂ ਵਿਚ ਨਿਪੁੰਨ ਨਹੀਂ ਬਣ ਜਾਂਦੇ ਉਦੋਂ ਤਕ ਊਹ ਹਿੰਦੀ ਵਿਸ਼ਾ ਵਿਚ ਚੰਗੇ ਨੰਬਰ ਨਹੀਂ ਲਿਆ ਸਕਦੇ। ਹਿੰਦੀ ਕੁਸ਼ਲਤਾਵਾਂ ਵਿਚ ਨਿਪੁੰਨ ਹੌਣ 'ਤੇ ਹੀ ਵਿਦਿਆਰਥੀ ਵੱਖ-ਵੱਖ ਤਰ੍ਹਾ ਦੇ ਸੁਆਲਾਂ ਦੇ ਜਵਾਬ ਖੁਦ ਦੇ ਪਾਉਣ ਵਿਚ ਸਮਰੱਥ ਹੋ ਪਾਉਂਦੇ ਹਨ।
ਸ੍ਰੀ ਕੰਵਰਪਾਲ ਨੇ ਉਮੀਂਦ ਜਤਾਈ ਕਿ ਡਾ. ਵਿਜੈ ਕੁਮਾਰ ਚਾਵਲਾ ਵੱਲੋਂ ਤਿਆਰ ਹਿੰਦੀ ਭਾਸ਼ਾਈ ਦੁਸ਼ਲਤਾਵਾਂ ਨੂੰ ਵਿਕਸਿਤ ਕਰਨ ਤਹਿਤ ਇੰਟਰੈਕਟਿਵ ਡਿਜੀਟਲ ਈ-ੁਬੁੱਕ ਭੂਲਭੁਲਿਆ ਖੇਡ ਪਿਟਾਰਾ ਦਾ ਇਹ ਏਡੀਸ਼ਨ ਬੱਚਿਆਂ ਤੇ ਅਧਿਆਪਕਾਂ ਦੀ ਉਮੀਂਦਾਂ 'ਤੇ ਚੰਗੀ ਤਰ੍ਹਾ ਖਰਾ ਉਤਰੇਗਾ।