ਤਰਨਤਾਰਨ, 5 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਤਰਨਤਾਰਨ ਤੋਂ ਜਿਮਨੀ ਚੋਣ ਲਈ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਡਰੱਗ ਸੰਕਟ ਲਈ ਅਸਲ ਦੋਸ਼ੀ ਇਹ ਤਿੰਨੇ ਪਾਰਟੀਆਂ ਹਨ। ਸੰਧੂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਾਲਾਂ ਤੱਕ ਡਰੱਗ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਅਤੇ ਆਪਣੇ ਨਿੱਜੀ ਰਾਜਨੀਤਿਕ ਲਾਭ ਲਈ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ।
ਸੰਧੂ ਨੇ ਕਿਹਾ ਕਿ ਚਾਚਾ-ਭਤੀਜਾ (ਕੈਪਟਨ ਅਮਰਿੰਦਰ ਸਿੰਘ-ਬਿਕਰਮ ਮਜੀਠੀਆ) ਅਤੇ ਜੀਜਾ-ਸਾਲਾ (ਸੁਖਬੀਰ ਬਾਦਲ-ਮਜੀਠੀਆ) ਨੇ ਆਪਣੀ ਸਰਕਾਰਾਂ ਦੌਰਾਨ ਪੰਜਾਬ ਨੂੰ ਹਨੇਰੇ ਵਿੱਚ ਧੱਕ ਦਿੱਤਾ ਸੀ। ਇਨ੍ਹਾਂ ਸਾਰੀਆਂ ਨ ਨੇ ਵਾਰੀ-ਵਾਰੀ ਪੰਜਾਬ ਵਿੱਚ ਰਾਜ ਕੀਤਾ ਅਤੇ ਨਸ਼ਾ ਤਸਕਰਾਂ ਨਾਲ ਹੱਥ ਮਿਲਾਇਆ। ਉਨ੍ਹਾਂ ਦੀ ਰਾਜਨੀਤੀ ਸਾਡੇ ਨੌਜਵਾਨਾਂ ਦੇ ਦਰਦ ਅਤੇ ਨਸ਼ੇ ਨਾਲ ਤਬਾਹ ਹੋਏ ਹਜ਼ਾਰਾਂ ਪਰਿਵਾਰਾਂ ਦੇ ਹੰਝੂਆਂ 'ਤੇ ਪ੍ਰਫੁੱਲਤ ਹੋਈ।