Friday, September 29, 2023  

ਹਰਿਆਣਾ

ਮੁੱਖ ਮੰਤਰੀ ਨੇ ਅੱਜ ਕੀਤਾ ਹਿਸਾਰ ਲੋਕਸਭਾ ਖੇਤਰ ਦੇ ਪ੍ਰਬੁੱਧ ਲੋਕਾਂ ਨਾਲ ਸਿੱਧਾ ਸੰਵਾਦ

June 08, 2023

 

ਚੰਡੀਗੜ੍ਹ, 8 ਜੂਨ:

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਮ ਆਦਮੀ ਦੀ ਸਮਸਿਆਵਾਂ ਨੂੰ ਧਰਾਤਲ 'ਤੇ ਜਾਨਣ ਲਈ ਸਰਕਾਰ ਜਨਤਾ ਦੇ ਵਿਚ ਇਕ ਨਵੀਂ ਕਵਾਇਦ ਸ਼ੁਰੂ ਕੀਤੀ ਹੈ ਅਤੇ ਇਸ ਲੜੀ ਵਿਚ ਮੁੱਖ ਮੰਤਰੀ ਤਕ ਸ਼ਿਕਾਇਤਾਂ ਤੇ ਸੁਝਾਅ ਪਹੁੰਚਾਉਣ ਲਈ ਗ੍ਰਾਮ ਦਰਸ਼ਨ, ਨਗਰ ਦਰਸ਼ਨ, ਸੀਏਮ ਵਿੰਡੋਂ ਤੇ ਜਨ ਸੰਵਾਦ ਪ੍ਰੋਗ੍ਰਾਮਾਂ ਦੀ ਸ਼ੁਰੂਆਤ ਕੀਤੀ ਹੈ ਜਿਸ ਵਿਚ ਊਹ ਖੁਦ ਜਨਤਾ ਤੋਂ ਫੀਡਬੈਕ ਲੈ ਕੇ ਸਮਸਿਆਵਾਂ ਦਾ ਹੱਲ ਕਰ ਰਹੇ ਹਨ। ਸਥਾਨਕ ਸਾਂਸਦਾਂ, ਵਿਧਾਇਕਾਂ ਤੇ ਖੇਤਰ ਦੇ ਪ੍ਰਬੁੱਧ ਲੋਕਾਂ ਦੇ ਨਾਲ ਆਈਏਏਸ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਚ ਸਿੱਧ ਸੰਵਾਦ ਵੀ ਕਰਵਾ ਰਹੇ ਹਨ। ਮੁੱਖ ਮੰਤਰੀ ਦੀ ਇਸ ਨਵੀਂ ਸ਼ੁਰੂਆਤ ਦੇ ਪ੍ਰਤੀ ਲੋਕਾਂ ਵਿਚ ਉਤਸੁਕਤਾ ਵਧੀ ਹੈ ਅਤੇ ਖੁਲ ਕੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਗੱਲਾਂ ਰੱਖ ਰਹੇ ਹਨ। ਕਈ ਵਾਰ ਤਾਂ ਮੁੱਖ ਮੰਤਰੀ ਖੁਦ ਸ਼ਿਕਾਇਤਕਰਤਾ ਨਾਲ ਸਿੱਧਾ ਫੋਨ 'ਤੇ ਗੱਲ ਕਰ ਮੌਜੂਦਾ ਸਥਿਤੀ ਦਾ ਜਾਇਜਾ ਲੈਂਦੇ ਹਨ।

ਮੁੱਖ ਮੰਤਰੀ ਅੱਜ ਹਿਸਾਰ ਲੋਕਸਭਾ ਖੇਤਰ ਦੇ ਪ੍ਰਬੁੱਧ ਲੋਕਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਚਾਰ ਤੋਂ ਪੰਜ ਘੰਟੇ ਸਰਕਾਰ ਜਨਤਾ ਦੇ ਵਿਚ ਹੈ ਅਤੇ ਅਧਿਕਾਰੀਆਂ ਨੂੰ ਉਹ ਆਪਣੀ ਸਮਸਿਆਵਾਂ ਖੁਲ ਕੇ ਦੱਸ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਲੋਕਾਂ ਦੇ ਜੀਵਨ ਨੂੰ ਸਰਲ ਬਨਾਉਣਾ ਹੈ, ਅਧਿਕਾਰੀ ਵੀ ਪ੍ਰਬੁੱਧ ਲੋਕਾਂ ਵੱਲੋਂ ਦਿੱਤੀ ਗਈ ਸ਼ਿਕਾਇਤਾਂ ਅਤੇ ਸੁਝਾਆਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਹੱਲ ਕਰਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਤਰ੍ਹਾ ਦੇ ਪ੍ਰੋਗ੍ਰਾਮਾਂ ਨਾਲ ਜਨਤਾ ਦੀ ਉਮੀਦਾਂ ਵੱਧ ਜਾਂਦੀਆਂ ਹਨ ਅਤੇ ਸਾਨੂੰ ਸਿਸਟਮ ਨੂੰ ਅੱਗੇ ਵਧਾਉਣਾ ਹੈ। ਸਿਖਿਆ, ਸਿਹਤ, ਖੁਰਾਕ ਅਤੇ ਸਪਲਾਈ, ਸਿੰਚਾਈ ਤੇ ਜਲ ਸੰਸਾਧਨ , ਲੋਕ ਨਿਰਮਾਣ, ਬਿਜਲੀ, ਵਿਕਾਸ ਅਤੇ ਪੰਚਾਇਤ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ,ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ, ਅੰਤੋਂਦੇਯ ਅਤੇ ਜਨ ਸਿਹਤ ਇੰਜੀਨੀਅਰਿੰਗ ਵਰਗੇ ਪ੍ਰਮੁੱਖ ਵਿਭਾਗਾਂ ਤੋਂ ਲੋਕਾਂ ਦੀਆਂ ਸਮਸਿਆਵਾਂ ਜੁੜੀ ਹੁੰਦੀਆਂ ਹਨ ਅਤੇ ਇੰਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਜਨ ਸੰਵਾਦ ਪ੍ਰੋਗ੍ਰਾਮ ਵਿਚ ਬੁਲਾਇਆ ਗਿਆ ਹੈ ਤਾਂ ਜੋ ਊਹ ਵੀ ਜਨਤਾ ਤੋਂ ਸਿੱਧੀ ਫੀਡਬੈਕ ਲੈ ਸਕਣ।

ਅੰਬਾਲਾ, ਸੋਨੀਪਤ ਲੋਕਸਭਾ ਖੇਤਰ ਦੇ ਬਾਅਦ ਅੱਜ ਹਿਸਾਰ ਲੋਕਸਭਾ ਖੇਤਰ ਦੇ ਪ੍ਰਬੁੱਧ ਲੋਕਾਂ ਨੂੰ ਬੁਲਾਇਆ ਗਿਆ ਹੈ। ਇਕ ਲੋਕਸਭਾ ਖੇਤਰ ਵਿਚ 9 ਵਿਧਾਨਸਭਾ ਕਵਰ ਹੁੰਦੀ ਹੈ। ਮੁੱਖ ਮੰਤਰੀ ਦੇ ਨਾਲ ਸਿੱਧਾ ਸੰਵਾਦ ਪ੍ਰੋਗ੍ਰਾਮ ਵਿਚ ਸਥਾਨਕ ਰਾਜਸਭਾ ਸਾਂਸਦ, ਵਿਧਾਇਕ ਵੀ ਮੌਜੂਦ ਰਹਿੰਦੇ ਹਨ ਅਤੇ ਇਸ ਤਰ੍ਹਾ ਦੇ ਪ੍ਰੋਗ੍ਰਾਮਾਂ ਨਾਲ ਫੀਲਡ ਦੀ ਸਮਸਿਆ ਕੀ ਹੈ, ਫੀਲਡ ਦੇ ਲੋਕ ਕੀ ਚਾਹੁੰਦੇ ਹਨ ਵਰਗੀ ਜਾਦਕਾਰੀਆਂ ਇਕੱਠੀ ਕਰ ਉਨ੍ਹਾਂ ਦੇ ਅਧਿਕਾਰੀਆਂ ਤਕ ਭੈਜਿਆ ਜਾਂਦਾ ਹੈ ਤਾਂ ਜੋ ਸਬੰਧਿਤ ਸਮਸਿਆ ਦਾ ਸੁਗਮਤਾ ਨਾਲ ਹੱਲ ਹੋ ਸਕੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਸ ਤਰ੍ਹਾ ਹਰ 20 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਜ ਖੋਲਣ ਲਈ ਮੈਪਿੰਗ ਕੀਤੀ ਗਈ ਸੀ, ਉਸੀ ਤਰਜ 'ਤੇ ਸਕੂਲ ਤੇ ਖੇਡ ਸਟੇਡੀਅਮ ਦੀ ਮੈਪਿੰਗ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿਖਿਆ ਤੇ ਖੇਡ ਨੌੋਜੁਆਨਾਂ ਲਈ ਜਰੂਰੀ ਹੈ। ਸਰਕਾਰ ਦਾ ਟੀਚਾ ਹਰ ਇਕ ਕਿਲੋਮੀਟਰ ਦੇ ਖੇਤਰ ਵਿਚ ਪ੍ਰਾਈਮਰੀ ਸਕੂਲ, ਤਿੰਨ ਕਿਲੋਮੀਟਰ ਦੇ ਖੇਤਰ ਵਿਚ ਮਿਡਲ ਸਕੂਲ ਤੇ ਪੰਜ ਕਿਲੋਮੀਟਰ ਦੀ ਦੂਰੀ ਵਿਚ ਸੀਨੀਅਰ ਸੈਕੇਂਡਰੀ ਸਕੂਲ ਅਤੇ ਹਰ ਕਲਸਟਰ 'ਤੇ ਸਕੂਲਾਂ ਵਿਚ ਵਿਗਿਆਨ ਸਟ੍ਰੀਮ ਹੋਵੇ। ਉਨ੍ਹਾਂ ਨੇ ਕਿਹਾ ਕਿ 5 ਹਜਾਰ ਦੀ ਆਬਾਦੀ ਵਾਲੇ ਪਿੰਡਾਂ ਵਿਚ ਲਾਇਬ੍ਰੇਰੀ ਖੋਲਣ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਪਾਸੇ ਵੀ ਗੰਭੀਰਤਾ ਨਾਲ ਕੰਮ ਕਰਨਾ ਹੋਵੇਗਾ।

ਇਸ ਮੌਕੇ 'ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਮਲ ਗੁਪਤਾ, ਹਿਸਾਰ ਦੇ ਸਾਂਸਦ ਬ੍ਰਜੇਂਦਰ ਸਿੰਘ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਵਿਧਾਇਕ ਵਿਨੋਦ ਭਿਯਾਨਾ, ਵਿਧਾਇਕ ਭਵਯ ਬਿਸ਼ਨੋਈ, ਹਿਸਾਰ ਦੇ ਮੇਅਰ ਗੌਤਮ ਸਰਦਾਨਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਰਾਜਨੀਤਿਕ ਸਲਾਹਕਾਰ ਭਰਤ ਭੂਸ਼ਨ ਭਾਰਤੀ, ਓਐਸਡੀ ਭੁਪੇਸ਼ਵਰ ਦਿਆਲ, ਸਾਬਕਾ ਮੰਤਰੀ ਕੈਪਟਲ ਅਭਿਮਨਿਊ, ਸਾਬਕਾ ਵਿਧਾਇਕ ਪ੍ਰੇਮਲਤਾ, ਸਾਬਕਾ ਵਿਧਾਇਕ ਵੇਦ ਨਾਰੰਗਾ, ਭਾਜਪਾ ਨੇਤਾ ਕੈਪਟਨ ਭੁਪੇਂਦਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ , ਪ੍ਰਧਾਨ ਸਕੱਤਰ ਤੇ ਵਿਭਾਗ ਪ੍ਰਮੁੱਖ ਵੀ ਮੌਜੂਦ ਸਨ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ