ਸ੍ਰੀ ਫਤਹਿਗੜ੍ਹ ਸਾਹਿਬ/21 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਦਿਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਰਾਣਾ ਹਸਪਤਾਲ, ਸਰਹਿੰਦ ਵਿੱਚ ਇੱਕ ਸੁਣਦੇ ਲੜਕੀ ਦਾ ਜਨਮ ਹੋਇਆ, ਜਿਸ ਨਾਲ ਮਾਪੇ ਹਰਪ੍ਰੀਤ ਸਿੰਘ ਘੁਮਾਣ ਤੇ ਅਮਨਦੀਪ ਕੌਰ ਨੇ ਇਸ ਨੂੰ ਮਾਤਾ ਲਕਸ਼ਮੀ ਦੇ ਆਗਮਨ ਵਜੋਂ ਮੰਨਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਰਾਣਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਦੀਪਿਕਾ ਸੂਰੀ ਨੇ ਬੱਚੀ ਦੇ ਜਨਮ 'ਤੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿਵਾਲੀ ਦੇ ਦਿਨ ਹੋਇਆ ਇਹ ਜਨਮ ਜੀਵਨ ਤੇ ਰੌਸ਼ਨੀ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਖੁਸ਼ੀ ਦੇ ਮੌਕੇ 'ਤੇ ਹਸਪਤਾਲ ਦਾ ਸਾਰਾ ਸਟਾਫ਼ ਦੀਵੇ ਤੇ ਰੰਗੋਲੀਆਂ ਨਾਲ ਸਜਾਵਟ ਕਰਕੇ ਤਿਉਹਾਰ ਮਨਾਉਣ ਵਿੱਚ ਸ਼ਾਮਲ ਹੋਇਆ ਤੇ ਮਾਤਾ ਲਕਸ਼ਮੀ ਅੱਗੇ ਸਾਰੇ ਮਰੀਜ਼ਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ। ਡਾ. ਹਿਤੇਂਦਰ ਸੂਰੀ ਨੇ ਰਾਣਾ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿਵਾਲੀ ਜੀਵਨ ਤੇ ਖੁਸ਼ੀ ਸਾਂਝੀ ਕਰਨ ਦਾ ਤਿਉਹਾਰ ਹੈ। ਰਾਣਾ ਹਸਪਤਾਲ, ਸਰਹਿੰਦ ਵੱਲੋਂ ਸਭ ਨੂੰ ਦਿਵਾਲੀ ਦੀਆਂ ਵਧਾਈਆਂ।