ਚਮਕੌਰ ਸਾਹਿਬ, 8 ਸਤੰਬਰ (ਲੱਖਾ ਚੋਧਰੀ) : ਹੋਮੀ ਭਾਭਾ ਕੈਂਸਰ ਹਸਪਤਾਲ ਮੁੱਲਾਂਪੁਰ ਅਤੇ ਸਿਹਤ ਵਿਭਾਗ ਚਮਕੌਰ ਸਾਹਿਬ ਦੇ ਸਹਿਯੋਗ ਨਾਲ ਸੀ.ਐਚ.ਸੀ ਚਮਕੌਰ ਸਾਹਿਬ ਵਿਖੇ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਗਿਆ।ਇਸ ਮੌਕੇ ਤੇ ਡਾ.ਸ਼ਿਖਾ ਹੋਮੀ ਭਾਭਾ ਕੈਂਸਰ ਹਸਪਤਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਮਹਿਲਾਂਵਾ ਦੀ ਉਮਰ 30 ਸਾਲ ਤੋਂ ਵੱੱਧ ਹੈ ਉਹ ਆਪਣੀ ਸਕਰੀਨਿੰਗ ਜਰੂਰ ਕਰਵਾਉਣ ਤਾਂ ਜੋ ਸਮੇਂ ਸਿਰ ਕੈਂਸਰ ਦੀ ਪਛਾਣ ਕਰਕੇ ਉਸਦਾ ਇਲਾਜ਼ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਆਪਣੀ ਛਾਤੀ ਅਤੇ ਬੱਚੇਦਾਨੀ ਦੇ ਮੰਹ ਦੀ ਸਕਰੀਨਿੰਗ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਰਹਿੰਦੇ ਕੈਂਸਰ ਦੀ ਪਛਾਣ ਕਰਕੇ ਉਸਦਾ ਇਲਾਜ਼ ਕੀਤਾ ਜਾ ਸਕੇ।ਜੇਕਰ ਕੈਂਸਰ ਨੂੰ ਮੁੱਢਲ਼ੀ ਸਟੇਜ਼ ਵਿੱਚ ਪਹਿਚਾਣ ਲਿਆ ਜਾਵੇ ਤਾਂ ਇਲਾਜ਼ ਸੋਖਾ ਹੁੰਦਾ ਹੈ ਦੇਰੀ ਦੀ ਸੂਰਤ ਵਿੱਚ ਇਲਾਜ਼ ਕਰਨਾ ਔਖਾ ਹੁੰਦਾ ਹੈ।ਇਸ ਮੌਕੇ ਬੱਚੇਦਾਨੀ ਦੇ ਮੂੂੰਹ ਦੇ ਕੈਂਸਰ,ਛਾਤੀ ਦੇ ਕੈਂਸਰ ਦੀ ਸਕਰੀਨਿੰਗ ਕੀਤੀ ਗਈ।ਇਸ ਮੌਕੇ ਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਵੱਲੋਂ ਬਲਾਕ ਚਮਕੋਰ ਸਾਹਿਬ ਅਧੀਨ ਮਹਿਲਾਂਵਾ ਦੀ ਕੈਂਸਰ ਸਕਰੀਨਿੰਗ ਲਈ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਸਮੂਹ ਆਸ਼ਾ ਫੈਸਿਲੀਟੇਟਰਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਆ ਵਿੱਚ ਸਕਰੀਨਿੰਗ ਲਈ ਮਹਿਲਾਂਵਾ ਨੂੰ ਭੇਜਣ ਤਾਂ ਜੋ ਸਮੇਂ ਸਿਰ ਕੈਂਸਰ ਦੀ ਪਛਾਣ ਕਰਕੇ ਇਲਾਜ਼ ਸਹੀ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ।ਇਸ ਮੌਕੇ ਤੇ ਹਰਵਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਹੋਮੀ ਭਾਭਾ ਹਸਪਤਾਲ ਮੁੱਲਾਂਪੁਰ ਦੀ ਟੀਮ ਵੱਲੋਂ ਸ਼ਕੀ ਮਰੀਜਾਂ ਦੀ ਬਾਇਓਪਸੀ ਟੈਸਟ ਦੀ ਸੁਵਿਧਾ ਵੀ ਸੀ.ਐਚ.ਸੀ ਚਮਕੌਰ ਸਾਹਿਬ ਵਿਖੇ ਹੀ ਮੁਹੱਈਆ ਕਰਵਾਈ ਗਈ।ਇਸ ਮੌਕੇ ਤੇ ਚਰਨਜੀਤ ਕੌਰ ਨਰਸਿੰਗ ਸਿਸਟਰ,ਨਾਗਰ ਸਿੰਘ ਐਸ.ਆਈ,ਸਰਬਜੀਤ ਕੌਰ ਆਸ਼ਾ ਫੈਸਿਲੀਟੇਟਰ,ਗੁਰਪ੍ਰੀਤ ਕੌਰ ਫੈਸਿਲੀਟੇਟਰ,ਦਲਜੀਤ ਕੌਰ ਆਸ਼ਾ ਫੈਸਿਲੀਟੇਟਰਜ਼ ਅਤੇ ਮਹਿਲਾਂਵਾ ਹਾਜਰ ਸਨ।