Tuesday, September 26, 2023  

ਸਿਹਤ

ਪੰਜਾਬ ਏਡਜ਼ ਕੰਟਰੋਲ ਇੰਪ ਵੈਲਫੇਅਰ ਅੇਸੋ ਵੱਲੋ 17 ਨੂੰ ਸੰਗਰੂਰ 'ਚ ਪ੍ਰਦਰਸ਼ਨ ਦਾ ਐਲਾਨ

September 11, 2023

ਸੰਗਰੂਰ,  11 ਸਤੰਬਰ (ਹਰਜਿੰਦਰ ਦੁੱਗਾਂ) :  ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸਨ (ਸਿਹਤ ਵਿਭਾਗ ) ਦੀ ਜਿਲਾ ਸੰਗਰੂਰ ਅਤੇ ਮਲੇਰਕੋਟਲਾ ਇਕਾਈ ਦੀ ਸੂਬਾ ਕਮੇਟੀ ਨਾਲ ਮੀਟਿੰਗ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਹੋਈ l ਕਰਮਚਾਰੀਆਂ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ 17 ਸਤੰਬਰ ਨੂੰ ਮੁੱਖ ਮੰਤਰੀ ਦੇ ਜੱਦੀ ਸਹਿਰ ਸੰਗਰੂਰ ਵਿਖੇ ਉਹਨਾਂ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ l ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਹੁਦੇਦਾਰਾਂ ਨੇ ਦੱਸਿਆ ਕਿ ਸਰਕਾਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਤੋਂ ਬਾਅਦ ਵਿੱਚ ਕੀਤੇ ਵਾਅਦਿਆਂ ਅਨੁਸਾਰ ਰੈਗੂਲਰ ਕਰਨ ਅਤੇ ਦਿੱਲੀ ਤਰਜ ਤੇ 20% ਵਾਧਾ ਦੇਣ ਤੋਂ ਸਰਕਾਰ ਯੂ ਟਰਨ ਲੈ ਰਹੀ ਹੈ ਜਿਸ ਲਈ ਡੀ ਸੀ ਪਟਿਆਲਾ ਅਤੇ ਡੀ ਸੀ ਸੰਗਰੂਰ ਨੂੰ 1 ਸਤੰਬਰ ਨੂੰ ਮੈਮੋਰੰਡਮ ਦਿੱਤੇ ਗਏ ਪ੍ਰੰਤੂ ਇੱਕ ਹਫਤਾ ਬੀਤ ਜਾਣ ਉਪਰੰਤ ਵੀ ਕੋਈ ਜਵਾਬ ਨਹੀਂ ਮਿਲਿਆ ਜਦਕਿ ਪਟਿਆਲਾ ਪ੍ਰਸਾਸਨ ਵੱਲੋਂ ਮੁਖ ਮੰਤਰੀ ਨਾਲ ਮੀਟਿੰਗ ਕਰਵਾਊਣ ਦਾ ਲਿਖਤ ਭਰੋਸਾ ਦਿੱਤਾ ਹੋਇਆ ਹੈ ਜਿਸ ਤੋਂ ਸਮੂਹ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ l ਸਰਕਾਰ ਦੇ ਇਸ ਗੈਰ ਜਿੰਮੇਦਾਰਾਨਾ ਕਦਮ ਤੋਂ ਨਿਰਾਸ ਹੋ ਕੇ ਪੰਜਾਬ ਭਰ ਤੋਂ ਅਹੁਦੇਦਾਰ ਅਤੇ ਕਰਮਚਾਰੀਆਂ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਸਹਿਰ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ l ਪ੍ਰੈ?ਸ ਨੂੰ ਜਾਣਕਾਰੀ ਦਿੱਦਿਆਂ ਜਿਲਾ ਸੰਗਰੂਰ ਦੇ ਪ੍ਰਧਾਨ ਸ ਰਜਿੰਦਰ ਸਿੰਘ ਅਤੇ ਸਮੂਹ ਜਿਲਾ ਟੀਮ ਨੇ ਦੱਸ਼ਿਆ ਕਿ ਸਮੇਂ ਸਮੇਂ ਤੇ ਕਰਮਚਾਰੀਆਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਵਿੱਚ ਨਾਕਾਮ ਰਹੀ ਹੈ lਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਿਰੋਈ ਸਿਹਤ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਸਿਹਤ ਕਾਮਿਆਂ ਦੀ ਸਿਹਤ ਵਿਗਾੜ¥ ਤੇ ਤੁਲੀ ਹੋਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਦਿੱਲੀ ਤਰਜ ਤੇ 20% ਵਾਧਾ ਦੇਣ ਲਈ ਸਿਹਤ ਮੰਤਰੀ ,ਓ ਐੱਸ ਡੀ ਮੁ?ਖ ਮੰਤਰੀ ਨੇ ਵਾਅਦੇ ਕੀਤੇ ਪਰ ਹੁਣ ਰੈਗੂਲਰ ਲਈ ਪੋਰਟਲ ਭਰ ਕੇ ਵਿਭਾਗ ਨੁੰ ਵੈਰੀਫਾਈ ਕਰਨ ਦੀ ਟਰੇਨਿੰਗ ਦੇਣ ਬਾਅਦ ਨਾਂਹ ਨੁੱਕਰ ਕੀਤੀ ਜਾ ਰਹੀ ਹੈ l ਸੋ ਸਮੂਹ ਕਰਮਚਾਰੀ ਮਿਤੀ 17 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕਰਨਗੇ l

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ