ਬਾਬਾ ਬਕਾਲਾ ਸਾਹਿਬ, 14 ਸਤੰਬਰ
(ਲੱਖਾ ਸਿੰਘ ਆਜ਼ਾਦ)
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਹਰ ਤਿੰਨ ਵਰ੍ਹੇ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਇਸ ਵਾਰੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਬੇਲਿੰਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਅਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਸਕੱਤਰ ਦੇ ਅਹੁਦੇ ਅਤੇ ਜੇਤੂ ਰਹੇ ਹਨ । ਅੱਜ ਦੋਵੇਂ ਨਵ ਨਿਯੁਕਤ ਅਹੁਦੇਦਾਰਾਂ ਨੇ ਇਤਿਹਾਸਕ ਗੁ: ਨਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਜ. ਬਲਜੀਤ ਸਿੰਘ ਜਲਾਲ ਉਸਮਾਂ, ਜ: ਅਮਰਜੀਤ ਸਿੰਘ ਭਲਾਈਪੁਰ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ) ਤੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਆਦਿ ਨੇ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਸਕੱਤਰ ਦੀਪ ਦਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀਨੀਅਰ ਮੀਤ ਪ੍ਰਧਾਨ ਡਾ. ਪਰਮਜੀਤ ਸਿੰਘ ਬਾਠ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਜੱਸੀ, ਜਗਦੀਸ਼ ਸਿੰਘ ਬਮਰਾਹ, ਮੁਖਤਾਰ ਸਿੰਘ ਗਿੱਲ, ਅਮਰਜੀਤ ਸਿੰਘ ਘੁਕ, ਮਾ. ਮਨਜੀਤ ਸਿੰਘ ਕੰਬੋ, ਵਿਸ਼ਾਲ, ਡਾ: ਕੁਲਵੰਤ ਸਿੰਘ ਬਾਠ, ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਨਵਜੋਤ ਕੌਰ ਨਵ ਭੁੱਲਰ, ਗੁਰਮੀਤ ਕੌਰ ਬੱਲ, ਗੁਰਨਾਮ ਕੌਰ ਚੀਮਾਂ, ਸੁਰਿੰਦਰ ਖਿਲਚੀਆਂ, ਮਾ: ਲਖਵਿੰਦਰ ਸਿੰਘ ਮਾਨ, ਅਰਜਿੰਦਰ ਬੁਤਾਲਵੀ, ਨਵਦੀਪ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਅਠੌਲਾ, ਅਜੀਤ ਸਿੰਘ ਸਠਿਆਲਵੀ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ, ਜਸਮੇਲ ਸਿੰਘ ਜਥੇ, ਮੋਹਣ ਸਿੰਘ ਕੰਗ, ਅਮਰਜੀਤ ਸਿੰਘ ਰਤਨਗੜ੍ਹ, ਬਲਬੀਰ ਸਿੰਘ ਬੀਰ, ਸਤਰਾਜ ਜਲਾਲਾਬਾਦੀ, ਅਜੀਤ ਸਿੰਘ, ਗੁਰਮੇਜ ਸਿੰਘ ਸਹੋਤਾ, ਜਸਪਾਲ ਸਿੰਘ ਧੂਲਕਾ, ਸਤਨਾਮ ਸਿੰਘ ਸੁੱਤਾ ਜਸਪਾਲ, ਸਰਬਜੀਤ ਸਿੰਘ ਪੱਡਾ, ਸੁਖਦੇਵ ਸਿੰਘ ਗੱਡਵਾਂ, ਅੰਮ੍ਰਿਤਪਾਲ ਸਿੰਘ ਚੀਮਾਂਬਾਠ, ਅਮਨਪ੍ਰੀਤ ਸਿੰਘ ਅਠੌਲਾ, ਮਾ: ਨਿਰਮਲ ਸਿੰਘ ਚੀਮਾਂ, ਭੁਪਿੰਦਰ ਸਿੰਘ ਮੋੜ 11 ਆਦਿ ਹਾਜ਼ਰ ਸਨ |