Tuesday, September 26, 2023  

ਸਿਹਤ

ਸਿਹਤ ਵਿਭਾਗ ਨੇ ਨੀਲੇ ਅਸਮਾਨ ਲਈ ਸਾਫ ਹਵਾ ਦਾ ਕੌਮਾਂਤਰੀ ਦਿਹਾੜਾ ਮਨਾਇਆ

September 15, 2023

ਡੇਰਾਬੱਸੀ, 15 ਸਤੰਬਰ (ਰਾਜੀਵ ਗਾਂਧੀ, ਗੁਰਜੀਤ ਸਿੰਘ ਈਸਾਪੁਰ) : ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਸਬੰਧੀ ਨੀਲੇ ਅਸਮਾਨ ਲਈ ਸਾਫ ਹਵਾ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਧਰਮਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਆਏ ਹੋਏ ਲੋਕਾਂ ਦੇ ਇੱਕਠ ਨੂੰ ਅਪੀਲ ਕੀਤੀ ਕਿ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅੱਗੇ ਆਉਣ ਕਿਉਂਕਿ ਜੇਕਰ ਵਾਤਾਵਰਨ ਸਾਫ ਹੋਵੇਗਾ ਤਾਂ ਸਾਡਾ ਸਮਾਜ ਕਈ ਤਰ੍ਹਾਂ ਦੀਆ ਬਿਮਾਰੀਆ ਤੋਂ ਮੁਕਤੀ ਪਾ ਸਕੇਗਾ। ਵਾਤਾਵਰਨ ਦੀ ਸਵੱਛਤਾ ਵਾਸਤੇ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਵਾਤਾਵਰਨ ਦੇ ਬਚਾਓ ਲਈ ਪਰਾਲੀ ਸੁੱਕੇ ਪੱਤੇ ਅਤੇ ਕੂੜੇ ਆਦਿ ਨੂੰ ਨਾ ਜਲਾਇਆ ਜਾਵੇ। ਖਾਣਾ ਬਣਾਉਣ ਲਈ ਧੂੰਏ ਵਾਲੇ ਬਾਲਣ ਦੀ ਵਰਤੋਂ ਨਾ ਕੀਤੀ ਜਾਵੇ। ਪਲਾਸਟਿਕ ਦੇ ਪਦਾਰਥਾਂ ਦੀ ਜਗਾਂ ਵੱਧ ਤੋਂ ਵੱਧ ਰੀਸਾਈਕਲ ਹੋਣ ਵਾਲੇ ਪਦਾਰਥਾਂ ਦਾ ਇਸਤਮਾਲ ਕੀਤਾ ਜਾਵੇ। ਪ੍ਰਦੂਸ਼ਣ ਨੂੰ ਘਟਾਉਣ ਲਈ ਪੈਦਲ ਚੱਲਿਆ ਜਾਵੇ ਜਨਤਕ ਟਰਾਂਸਪੋਟ ਦੇ ਸਾਧਨਾ ਦੀ ਵਰਤੋ ਕੀਤੀ ਜਾਵੇ। ਉਨਾਂ ਨੇ ਅੱਗੇ ਦੱਸਿਆ ਕਿ ਜੇਕਰ ਅਸੀ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾ ਸਟ੍ਰੋਕ, ਦਿਲ ਦੇ ਰੋਗ ਸਾਹ ਦੇ ਰੋਗ, ਟੀ.ਬੀ,ਫੇਫੜਿਆ ਦਾ ਕੇਸਰ ਅੱਖਾ ਵਿੱਚ ਜਲਣ ਦੇ ਰੋਗਾ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਣ ਦੇ ਅਸਾਰ ਹਨ। ਇਸ ਲਈ ਅੱਜ ਤੋਂ ਹੀ ਇਸ ਦੀ ਸੰਭਾਲ ਕਰਨ ਲਈ ਸਭ ਨੂੰ ਇਕ ਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਨਿਤਿਸ਼ ਸਚਦੇਵਾ, ਰਜਿੰਦਰ ਸਿੰਘ ਐਸ.ਆਈ. ਸੀਨਮ ਗਰੋਵਰ ਬੀ.ਈ.ਈ, ਸਰਬਜੀਤ ਸਿੰਘ ਅਤੇ ਹਸਪਤਾਲ ਦਾ ਹੋਰ ਸਟਾਫ਼ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ