ਗੜ੍ਹਸ਼ੰਕਰ
(ਹਰੀ ਕ੍ਰਿਸ਼ਨ ਗੰਗੜ)
ਦੋਆਬਾ ਸਾਹਿਤ ਸਭਾ ਰਜਿ ਗੜ੍ਹਸ਼ੰਕਰ ਦੀ ਕਾਰਜਕਾਰਨੀ ਦੀ ਮੇਜ਼ਰ ਸਿੰਘ ਮੰਜੀ ਲਾਇਬ੍ਰੇਰੀ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਭਾ ਦੀ ਮੌਜੂਦਾ ਕਾਰਜਕਰਨੀ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਤੋਂ ਬਾਅਦ ਸਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਨਵੀਂ ਕਾਰਜਕਾਰਨੀ ਵਿਚ ਪ੍ਰਿੰਸੀਪਲ ਬਿਕਰ ਸਿੰਘ ਦੋਆਬਾ ਸਾਹਿਤ ਸਭਾ ਦੇ ਪ੍ਰਧਾਨ,ਪਵਨ ਭੰਮੀਆ ਮੁੱਖ ਸਕੱਤਰ, ਵਿਜੇ ਕੁਮਾਰ ਭੱਟੀ ਸੀਨੀਅਰ ਮੀਤ ਪ੍ਰਧਾਨ, ਰਣਵੀਰ ਬੱਬਰ ਵਿੱਤ ਸਕੱਤਰ, ਕਿਸ਼ਨ ਗੜਸੰਕਰੀ ਮੀਤ ਪ੍ਰਧਾਨ, ਮੁਖਤਿਆਰ ਸਿੰਘ ਹੈਪੀ ਮੁੱਖ ਸਲਾਹਕਾਰ, ਸੰਤੋਖ ਸਿੰਘ ਵੀਰ,ਸਰਵਣ ਸਿੱਧੂ ਅਤੇ ਤਾਂਰਾ ਸਿੰਘ ਚੇੜਾ ਸਲਾਹਕਾਰ, ਹੰਸਰਾਜ ਦਫਤਰ ਸਕੱਤਰ, ਬਲਵੀਰ ਸਿੰਘ ਖਾਨਪੁਰੀ ਪ੍ਰੈਸ ਸਕੱਤਰ,ਅਮਰੀਕ ਹਮਰਾਜ਼ ਜਥੇਬੰਧਕ ਸਕੱਤਰ, ਪ੍ਰੋ ਸੰਧੂ ਵਰਿਆਣਵੀ ਤੇ ਪ੍ਰਿੰਸੀਪਲ ਗੁਰਜੰਟ ਸਿੰਘ ਸਲਾਹਕਾਰ ਚੁਣੇ ਗਏ।