ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ) : ਅੱਜ ਇਥੇ ਆਸ਼ਾ ਵਰਕਰ ਯੂਨੀਅਨ ਸੀਟੂ ਵਲੋ ਪੰਜਾਬ ਸਰਕਾਰ ਅਤੇ ਐਸ ਐਮ ਓ ਪੋਸੀ ਦੀਆਂ ਵਧੀਕੀਆਂ ਦੇ ਵਿਰੁੱਧ ਗੜਸੰਕਰ ਸ਼ਹਿਰ ਅੰਦਰ ਮਾਰਚ ਕਰਦੇ ਬੰਗਾ ਚੌਂਕ ਗੜ੍ਹਸ਼ੰਕਰ ਵਿਖੇ ਚੱਕਾ ਜਾਮ ਕੀਤਾ ਗਿਆ। ਜਿਸ ਦੀ ਅਗਵਾਈ ਜੋਗਿੰਦਰ ਕੌਰ ਮੁਕੰਦ ਪੁਰ,ਸਤਮੀਤ ਕੌਰ ਕਿਤਨਾ, ਆਸ਼ਾ ਲੱਲੀਆਂ, ਨੀਲਮ ਵੱਢੋਆਣ, ਗੁਰਨੇਕ ਸਿੰਘ ਭੱਜਲ, ਸੀਟੂ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਕੁਮਾਰ ਵੱਢੋਆਣ ਨੇ ਕੀਤੀ। ਇਸ ਮੌਕੇ ਯੂਨੀਅਨ ਪੰਜਾਬ ਦੀ ਜਨਰਲ ਸਕੱਤਰ ਸੀਮਾ ਰਾਣੀ, ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ ਵੱਢੋਆਣ ਤੇ ਜੋਗਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਆਸ਼ਾ ਵਰਕਰਾਂ ਨੂੰ ਨਿਗੁਣਾ ਜਿਹਾ 2500 ਰੁਪਏ ਭੱਤਾ ਦੇ ਕੇ ਕੰਮ ਦੁਨੀਆਂ ਭਰ ਦਾ ਤੇ ਦੱਬਕੇ ਮਾਰ ਕੇ ਲਿਆ ਜਾਂਦਾ ਹੈ।

ਆਗੂਆ ਨੇ ਕਿਹਾ ਕਿ ਘੱਟੋ ਘੱਟ ਉਜਰਤ 26000/ਰੁਪਏ ਮਹੀਨਾ ਦਿੱਤਾ ਜਾਵੇ ਆਸ਼ਾ ਵਰਕਰਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਂਣ ਤੇ ਪੱਕਾ ਕੀਤਾ ਜਾਵੇ।ਠੇਕਾ ਸਿਸਟਮ ਨੂੰ ਬੰਦ ਕੀਤਾ ਜਾਵੇ। ਐਸ ਐਮ ਓ ਪੋਸੀ ਦੀ ਧੱਕੇਸ਼ਾਹੀ ਬੰਦ ਕੀਤੀ ਜਾਵੇ।ਇਕ ਸਮੇਂ ਇੱਕ ਹੀ ਕੰਮ ਲਿਆ ਜਾਵੇ। ਡਿਲਿਵਰੀ ਮੌਕੇ ਰਾਤ ਨੂੰ ਰਹਿਣ ਵਾਸਤੇ ਕਮਰਾ ਦਿੱਤਾ ਜਾਵੇ। ਡਿਲਿਵਰੀ ਦੇ ਹੋਣ ਤੋਂ ਬਾਅਦ ਜ਼ੋ ਹਾਈ ਰਿਸਕ ਕੇਸ ਹਨ ਉਨ੍ਹਾਂ ਦਾ ਪੀ ਐਨ ਸੀ ਟੂਰ ਡਾਕਟਰ ਤੇ ਏਂ ਐਨ ਐਮ ਵਲੋਂ ਕੀਤਾ ਜਾਵੇ।ਏ ਐਨ ਐਮ ਵਲੋਂ ਆਸ਼ਾ ਵਰਕਰਾਂ ਨੂੰ ਨਜਾਇਜ਼ ਤੰਗ ਪ੍ਰੇਸਾਨ ਨਾ ਕੀਤਾ ਜਾਵੇ।

ਸੈਲਫ ਹੈਲਫ ਗਰੁੱਪ ਬਣਾਉਣ ਦੀ ਆਸ਼ਾ ਵਰਕਰਾਂ ਦੀ ਡਿਊਟੀ ਨਹੀਂ ਬਣਦੀ ਇਸ ਨੂੰ ਤਰੁੰਤ ਬੰਦ ਕੀਤਾ ਜਾਵੇ। ਬਣਦੀ ਵਿਦੇਸ਼ ਛੁੱਟੀ ਦਿੱਤੀ ਜਾਵੇ। ਆਸ਼ਾ ਵਰਕਰਾਂ ਦੀ ਡਿਊਟੀ 8 ਘੰਟੇ ਨਿਸ਼ਚਿਤ ਕੀਤੀ ਜਾਵੇ ਸਰਕਾਰੀ ਮੁਲਾਜ਼ਮਾਂ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਣ। ਉਨਾਂ ਕਿਹਾ ਕਿ ਪੰਜ ਸਰਵੇ ਕੀਤੇ ਗਏ ਹਨ ਹੈਲਥ ਸੈਂਟਰ ਪੋਸੀ ਵਲੋਂ ਕੋਈ ਮਿਹਨਤਾਨਾ ਨਹੀਂ ਦਿੱਤਾ ਗਿਆ ਇਸ ਦੀ ਪੜਤਾਲ ਕਰਕੇ ਬਣਦਾ ਮੁਆਵਜਾ ਦਿੱਤਾ ਜਾਵੇ। ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਕਮਲਜੀਤ ਕੌਰ ਖਾਬੜਾ, ਨਛੱਤਰ ਕੌਰ ਢਾਡਾ, ਜਸਵਿੰਦਰ ਕੌਰ ਰੋਪੜ, ਪ੍ਰਵੀਨ ਕਾਲੇਵਾਲ ਬੀਤ, ਰੁਪਿੰਦਰ ਕੌਰ, ਰਘਬੀਰ ਕੌਰ, ਜਸਵਿੰਦਰ ਕੌਰ, ਬਬੀਤਾ,ਸੀਤਾ ਦੇਵੀ, ਮਮਤਾ, ਮੋਨਿਕਾ, ਰੀਨਾ ਰਾਣੀ ਜਸਵੀਰ ਕੌਰ ਆਦਿ ਹਾਜ਼ਰ ਸਨ।