ਸਮਾਣਾ, 22 ਸਤੰਬਰ (ਸੁਭਾਸ਼ ਚੰਦਰ) : ਪਾਵਰ ਕਾਰਪੋਰੇਸ਼ਨ ਲਿਮ: ਸਬ-ਡਵੀਜ਼ਨ ਸ਼ਹਿਰੀ ਸਮਾਣਾ ਦੇ ਐਸ.ਡੀ.ਓ. ਅਰਵਿੰਦ ਕੁਮਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 23 ਸਤੰਬਰ ਦਿਨ ਸ਼ਨੀਵਾਰ ਨੂੰ 11 ਕੇ.ਵੀ. ਰਾਮਦਾਸ ਫੀਡਰ (ਕੈਟਾਗਿਰੀ-1) ਤੋਂ ਚੱਲਦੇ ਏਰੀਏ ’ਚ ਮੈਨਟੀਨੈਂਸ ਕਰਨ ਲਈ ਕੇਬਲਾਂ ਬਦਲੀ, ਜੈਮਪਰ ਬਦਲੀ ਅਤੇ ਦੱਰਖ਼ਤਾਂ ਦੀ ਕਟਿੰਗ ਕਰਨ ਲਈ ਬਿਜਲੀ ਸਪਲਾਈ ਬੰਦ ਹਰੇਗੀ। ਜਿਸ ਕਾਰਨ ਪਾਤੜਾਂ ਰੋਡ, ਚੀਕਾ ਰੋਡ, ਭਿੰਡਰ ਕਲੋਨੀ, ਅਫਸਰ ਕਲੋਨੀ, ਗਰੀਨ ਸਿਟੀ, ਸ਼ਕਤੀ ਵਾਟੀਕਾ, ਅਗਰਵਾਲ ਕਲੋਨੀ, ਸੈਵਨ ਸਿਟੀ, ਨੇੜੇ ਕੋਰਟ ਕੰਪਲੈਕਸ,ਪੁਲਸ ਕਲੋਨੀ, ਵਕੀਲਾਂ ਦੇ ਚੈਂਬਰ,ਰੈਸਟ ਹਾਉਸ ਦੀ ਬਿਜਲੀ ਸਪਲਾਈ ਸਵੇਰੇ 10 ਵਜੋਂ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।