ਮਮਦੋਟ, 25 ਸਤੰਬਰ (ਜੋਗਿੰਦਰ ਸਿੰਘ ਭੋਲਾ ) : ਬੀਤੀ ਕੱਲ ਫਿਰੋਜ਼ਪੁਰ ਦੇ ਸਰਹੱਦੀ ਏਰੀਏ ਅੰਦਰ ਸਵੇਰੇ ਤੜਕਸਾਰ ਤੇਜ ਬਾਰਿਸ ਨਾਲ ਫਿਰੋਜ਼ਪੁਰ ਦਿਹਾਂਤੀ ਦੇ ਬਲਾਕ ਮਮਦੋਟ ਅਧੀਨ ਸਰਹੱਦੀ ਪਿੰਡ ਭੰਬਾ ਹਾਜੀ ਵਿਖੇ ਇੱਕ ਗਰੀਬ ਪਰਿਵਾਰ ਤੇ ਓਦੋ ਕੁਦਰਤ ਦਾ ਕਹਿਰ ਵਰਤਿਆ ਜਦੋ ਉਸਦੇ ਮਕਾਨ ਦੀ ਬਾਲਿਆ ਵਾਲੀ ਛੱਤ ਡਿੱਗ ਪਈ ਤੇ ਮਕਾਨ ਨੂੰ ਜਗਾ- ਜਗਾ ਤੇ ਤਰੇੜਾ ਪੈ ਗਈਆ । ਪੱਤਰਕਾਰਾਂ ਨੂੰ ਆਪਣਾ ਦੁਖੜਾ ਸੁਣਾਉਂਦਿਆਂ ਗਰੀਬ ਵਿਅਕਤੀ ਜੀਤ ਸਿੰਘ ਪੁੱਤਰ ਕੇਹਰ ਸਿੰਘ ਨੇ ਦੱਸਿਆ ਕਿ ਉਸ ਕੋਲ ਕੋਈ ਜਮੀਨ ਜਾਇਦਾਦ ਵਗੈਰਾ ਨਹੀਂ ਹੈ ਉਹ ਤੇ ਉਸ ਦੀ ਪਤਨੀ ਸੀਮਾ ਰਾਣੀ ਸਿਰਫ ਮਿਹਨਤ ਮਜਦੂਰੀ ਕਰਕੇ ਘਰ ਦਾ ਗੁਜਾਰਾ ਕਰ ਰਹੇ ਹਨ , ਉਪਰੋਂ ਉਸ ਦਾ ਇੱਕੋ ਇੱਕ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਉਸ ਦੇ ਮੰਜੇ ਬਿਸਤਰੇ ,ਬਰਤਨ ਤੇ ਸਾਰਾ ਘਰੇਲੂ ਸਮਾਨ ਮਕਾਨ ਹੇਠਾਂ ਦੱਬ ਜਾਣ ਕਾਰਨ ਸਭ ਤਬਾਹ ਹੋ ਗਿਆ ਹੈ ਉਸਨੂੰ ਹੁਣ ਆਪਣੇ ਬਚਿਆ ਨਾਲ ਖੁੱਲੇ ਆਸਮਾਨ ਹੇਠ ਰਹਿਣਾ ਪੈ ਰਿਹਾ ਹੈ ਅਤੇ ਉਹ ਖੁਦ ਵੀ ਬਿਮਾਰੀ ਤੋਂ ਪੀੜਤ ਹੈ ਅਤੇ ਇਲਾਜ ਲਈ ਕੋਈ ਵੀ ਪੈਸੇ ਨਹੀਂ ਹੈ ,ਉਸ ਕੋਲ ਇਸ ਵੇਲੇ ਮਕਾਨ ਬਣਾਉਣ ਵਾਸਤੇ ਕੋਈ ਵੀ ਪੈਸੇ ਆਦਿ ਨਹੀਂ ਹੈ ਅਤੇ ਨਾ ਹੀ ਘਰ ਵਿੱਚ ਉਸ ਤੋ ਕੋਈ ਹੋਰ ਕਮਾਈ ਕਰਨ ਵਾਲਾ ਨਹੀ ਹੈ ਇਸ ਲਈ ਉਸਨੇ ਪੰਜਾਬ ਸਰਕਾਰ , ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਅਤੇ ਜਿਲਾ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਆਪਣੇ ਬਚਿਆ ਅਤੇ ਆਪਣੇ ਸਿਰ ਲਕਾਉਣ ਮਕਾਨ ਬਣਾ ਸਕੇ ।