ਸ੍ਰੀ ਫ਼ਤਹਿਗੜ੍ਹ ਸਾਹਿਬ/17 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਰਾਣਾ ਹਸਪਤਾਲ ਸਰਹਿੰਦ ਵੱਲੋਂ ਰਿਆਸਤ-ਏ-ਰਾਣਾ ਵਿੱਚ ਬਾਲ ਦਿਵਸ ਦੇ ਮੌਕੇ ‘ਤੇ ਖਾਸ ਸਮਾਰੋਹ ਮਨਾਇਆ ਗਿਆ, ਜਿਸ ਵਿੱਚ ਪਿਛਲੇ ਇੱਕ ਸਾਲ ਦੌਰਾਨ ਰਾਣਾ ਹਸਪਤਾਲ ‘ਚ ਜਨਮੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੱਦਾ ਦਿੱਤਾ ਗਿਆ। ਐਫ.ਐਮ. ਆਰ.ਜੇ. ਜੱਸੀ ਅਤੇ ਆਰ.ਜੇ. ਗੋਲਮਾਲ ਗਗਨ ਨੇ ਮਨੋਰੰਜਕ ਗੇਮਾਂ ਰਾਹੀਂ ਮਾਹੌਲ ਰੰਗੀਨ ਬਣਾਇਆ। ਰਾਣਾ ਮੁਨਸ਼ੀ ਰਾਮ ਸਕੂਲ ਦੇ ਬੱਚਿਆਂ ਨੇ ਨਾਚ–ਗੀਤਾਂ ਨਾਲ ਸਭ ਦਾ ਮਨ ਮੋਹਿਆ। ਜੇਤੂਆਂ ਨੂੰ ਚਾਕਲੇਟ ਅਤੇ ਫੂਡ ਵਾਊਚਰ ਦਿੱਤੇ ਗਏ। ਹਰ ਪਰਿਵਾਰ ਦੀ ਤੁਰੰਤ ਫ੍ਰੇਮ ਕੀਤੀ ਗਈ ਫੋਟੋ ਭੇਟ ਕੀਤੀ ਗਈ। ਡਾ. ਦੀਪਿਕਾ ਸੂਰੀ ਅਤੇ ਡਾ. ਹਿਤੇਂਦਰ ਸੂਰੀ ਨੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ।