ਗੁਰਦਾਸਪੁਰ, 27 ਸਤੰਬਰ ( ਅਸ਼ਵਨੀ ) : ਅਮਰੀਕਾ ਦਾ ਫੈਮਲੀ ਵੀਜਾ ਲਗਵਾਉਣ ਦੇ ਨਾਂ ਤੇ 2.81 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋ ਇਕ ਨੂੰ ਨਾਮਜ਼ਦ ਕੀਤਾ ਗਿਆ ਹੈ । ਰਜਨੀ ਬਾਲਾ ਪਤਨੀ ਨਵਨੀਤ ਕੁਮਾਰ ਵਾਸੀ ਪਿੰਡ ਝਬਕਰਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਨੇ ਜਸਵਿੰਦਰ ਕੌਰ ਉਰਫ ਜੱਸੀ ਪਤਨੀ ਗਗਨਦੀਪ ਸਿੰਘ ਵਾਸੀ ਗੁਰਦਾਸਪੁਰ ਦੇ ਝਾਂਸੇ ਵਿੱਚ ਆ ਕੇ ਅਮਰੀਕਾ ਦਾ ਫੈਮਲੀ ਵੀਜ਼ਾ ਲਗਵਾਉਣ ਲਈ 2.81 ਲੱਖ ਰੁਪਏ ਦਿੱਤੇ ਪਰ ਜਸਵਿੰਦਰ ਕੌਰ ਨਾ ਤਾਂ ਉਹਨਾਂ ਦੀ ਫੈਮਲੀ ਵੀਜ਼ਾ ਲਗਵਾਈਆਂ ਤੇ ਨਾ ਹੀ ਲਏ ਹੋਏ ਪੇਸੇ ਵਾਪਿਸ ਕੀਤੇ । ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਰਜਨੀ ਬਾਲਾ ਵੱਲੋ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਥਾਨਕ ਗੁਰਦਾਸਪੁਰ ਵੱਲੋ ਕਰਨ ਉਪਰਾਂਤ ਜਸਵਿੰਦਰ ਕੌਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।