Friday, December 01, 2023  

ਖੇਤਰੀ

ਪਿੰਡ ਮੀਰਪੁਰ ਕਲਾਂ ਅਤੇ ਆਦਮਕੇ ਵਿਖੇ ਕਿਸਾਨ ਸਿਖਲਾਈ ਕੈਂਪ

September 27, 2023

ਖੇਤਾਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨ ਨੂੰ ਤਰਜੀਹ ਦੇਣ ਕਿਸਾਨ

ਮਾਨਸਾ, 27 ਸਤੰਬਰ (ਗੁਰਜੀਤ ਸ਼ੀਂਹ) :  ਐਸ.ਡੀ.ਐਮ ਸਰਦੂਲਗੜ੍ਹ ਸ੍ਰ ਅਮਰਿੰਦਰ ਸਿੰਘ ਮੱਲ੍ਹੀ ਦੇ ਦਿਸ਼ਾ ਨਿਰਦੇਸ਼ ਹੇਠ ਬਲਾਕ ਅਫਸਰ ਸਰਦੂਲਗੜ੍ਹ ਸ੍ਰੀ ਮਨੋਜ ਕੁਮਾਰ ਦੀ ਰਹਿਨੁਮਾਈ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋ ਰੋਕਣ ਲਈ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਦੀ ਲੜੀਵਾਰਤਾ ਵਿੱਚ ਪਿੰਡ ਮੀਰਪੁਰ ਕਲਾਂ ਅਤੇ ਪਿੰਡ ਆਦਮਕੇ ਵਿਖੇ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਸ੍ਰੀ ਸੁਲੇਖ ਅਮਨ ਕੁਮਾਰ ਮਹਿਲਾ ਨੇ ਤਕਨੀਕੀ ਸ਼ੈਸਨ ਦੌਰਾਨ ਪਰਾਲੀ ਦੇ ਯੋਗ ਪ੍ਰਬੰਧਨ ਦੇ ਤਰੀਕਿਆ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨ ਨੂੰ ਤਰਜੀਹ ਦੇਣ। ਕਿਸਾਨਾਂ ਦੁਆਰਾ ਫਸਲਾਂ ਸਬੰਧੀ ਅਤੇ ਪਰਾਲੀ ਦੇ ਪ੍ਰਬੰਧਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਸੁਝਾਅ ਦੱਸੇ।
ਕੈਂਪ ਵਿੱਚ ਹਾਜਰ ਕੰਬਾਇਨ ਮਾਲਕਾਂ ਨੇ ਸੁਪਰ ਐਸ.ਐਮ.ਐਸ ਸਮੇਤ ਕੰਬਾਇਨ ਚਲਾਉਣ ਪ੍ਰਤੀ ਹਾਂ ਪੱਖੀ ਹੁੰਗਾਰਾ ਦਿੱਤਾ। ਇਸ ਮੌਕੇ ਫੀਲਡ ਨੋਡਲ ਅਫਸਰ, ਸੁਪਰਵਾਈਜਰ, ਕਿਸਾਨ ਮਿੱਤਰ ਅਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਯੂਪੀ ਵਿੱਚ 500 ਐੱਚਆਈਵੀ ਮਰੀਜ਼ ਵਿਆਹ ਕਰਵਾਉਣ ਦੇ ਚਾਹਵਾਨ

ਯੂਪੀ ਵਿੱਚ 500 ਐੱਚਆਈਵੀ ਮਰੀਜ਼ ਵਿਆਹ ਕਰਵਾਉਣ ਦੇ ਚਾਹਵਾਨ

ਓਡੀਸ਼ਾ ਸੜਕ ਹਾਦਸੇ 'ਚ ਅੱਠ ਮੌਤਾਂ, ਮੁੱਖ ਮੰਤਰੀ ਨੇ 3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ

ਓਡੀਸ਼ਾ ਸੜਕ ਹਾਦਸੇ 'ਚ ਅੱਠ ਮੌਤਾਂ, ਮੁੱਖ ਮੰਤਰੀ ਨੇ 3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ

ਆਂਧਰਾ ਤੱਟ 'ਤੇ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਤੱਟ ਰੱਖਿਅਕਾਂ ਨੇ 11 ਮਛੇਰਿਆਂ ਨੂੰ ਬਚਾਇਆ

ਆਂਧਰਾ ਤੱਟ 'ਤੇ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਤੱਟ ਰੱਖਿਅਕਾਂ ਨੇ 11 ਮਛੇਰਿਆਂ ਨੂੰ ਬਚਾਇਆ

ਪੁਣੇ-ਨਾਸਿਕ ਹਾਈਵੇਅ 'ਤੇ SUV ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, 3 ਦੀ ਮੌਤ, 5 ਜ਼ਖਮੀ

ਪੁਣੇ-ਨਾਸਿਕ ਹਾਈਵੇਅ 'ਤੇ SUV ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, 3 ਦੀ ਮੌਤ, 5 ਜ਼ਖਮੀ

ਬੈਂਗਲੁਰੂ ਦੇ 15 ਸਕੂਲਾਂ ਨੂੰ ਬੰਬ ਦੀ ਧਮਕੀ ਦੀਆਂ ਈਮੇਲਾਂ, ਪੁਲਿਸ ਨੇ ਕਿਹਾ ਅਫ਼ਵਾਹ

ਬੈਂਗਲੁਰੂ ਦੇ 15 ਸਕੂਲਾਂ ਨੂੰ ਬੰਬ ਦੀ ਧਮਕੀ ਦੀਆਂ ਈਮੇਲਾਂ, ਪੁਲਿਸ ਨੇ ਕਿਹਾ ਅਫ਼ਵਾਹ

ਕੇਰਲ 'ਚ ਘਰ ਦੇ ਅੰਦਰੋਂ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ

ਕੇਰਲ 'ਚ ਘਰ ਦੇ ਅੰਦਰੋਂ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ

ਪੁਲਵਾਮਾ ਗੋਲੀਬਾਰੀ 'ਚ ਲਸ਼ਕਰ ਦਾ ਅੱਤਵਾਦੀ ਮਾਰਿਆ ਗਿਆ

ਪੁਲਵਾਮਾ ਗੋਲੀਬਾਰੀ 'ਚ ਲਸ਼ਕਰ ਦਾ ਅੱਤਵਾਦੀ ਮਾਰਿਆ ਗਿਆ

ਬਿਹਾਰ ਸਰਕਾਰ ਯੂਨੀਵਰਸਿਟੀਆਂ ਲਈ 2024 ਦਾ ਇੱਕ ਕੈਲੰਡਰ ਜਾਰੀ ਕਰੇਗੀ

ਬਿਹਾਰ ਸਰਕਾਰ ਯੂਨੀਵਰਸਿਟੀਆਂ ਲਈ 2024 ਦਾ ਇੱਕ ਕੈਲੰਡਰ ਜਾਰੀ ਕਰੇਗੀ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਗੋਲੀਬਾਰੀ 'ਚ ਅੱਤਵਾਦੀ ਮਾਰਿਆ ਗਿਆ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਗੋਲੀਬਾਰੀ 'ਚ ਅੱਤਵਾਦੀ ਮਾਰਿਆ ਗਿਆ

ਤੇਲੰਗਾਨਾ ਵਿੱਚ ਮਤਦਾਨ ਦੌਰਾਨ ਦੋ ਵੋਟਰਾਂ ਦੀ ਮੌਤ ਹੋ ਗਈ

ਤੇਲੰਗਾਨਾ ਵਿੱਚ ਮਤਦਾਨ ਦੌਰਾਨ ਦੋ ਵੋਟਰਾਂ ਦੀ ਮੌਤ ਹੋ ਗਈ