ਮਾਛੀਵਾੜਾ ਸਾਹਿਬ 3 ਅਕਤੂਬਰ (ਸੁਸ਼ੀਲ ਕੁਮਾਰ) : ਇਲਾਕੇ ਦੇ ਪਿੰਡ ਹਾਦੀਵਾਲ ਵਿਖੇ ਖੇਤਾਂ ਨੂੰ ਜਾਂਦੇ ਰਸਤੇ ਉੱਪਰ ਇਕ ਅਣਪਛਾਤੇ ਨੌਜਵਾਨ ਦੀ ਖ਼ੂਨ ਨਾਲ ਲੱਥਪਥ ਲਾਸ਼ ਬਰਾਮਦ ਹੋਈ ਹੈ । ਥਾਣਾ ਕੂੰਮ ਕਲਾਂ ਪੁਲਸ ਨੇ ਲਾਸ਼ ਬਰਾਮਦ ਕਰਕੇ ਉਸ ਨੂੰ ਹਸਪਤਾਲ ਭੇਜ ਕੇ ਕਾਰਵਾਈ ਕਰਦਿਆਂ ਨਾਮਾਲੂਮ ਲੋਕਾਂ 'ਤੇ ਕਤਲ ਦਾ ਪਰਚਾ ਦਰਜ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਭਾਂਵੇ ਕਿ ਮਿ੍ਰਤਕ ਨਾਲ ਕੋਈ ਕੁੱਟਮਾਰ ਹੋਣ ਦੀ ਪੁਲਸ ਨੇ ਅਜੇ ਕੋਈ ਪੁਸ਼ਟੀ ਨਹੀ ਕੀਤੀ ਸੀ ਪਰ ਸੂਤਰਾਂ ਅਨੁਸਾਰ ਨਗਨ ਹਾਲਤ ਵਿਚ ਬਰਾਮਦ ਇਸ ਲਾਸ਼ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਮੌਤ ਹੋਣ ਤੋਂ ਪਹਿਲਾਂ ਇਸ ਨਾਲ ਜਿਆਦਾ ਕੁੱਟਮਾਰ ਜਰੂਰ ਹੋਈ ਹੋਵੇਗੀ ? ਪੁਲਸ ਨੂੰ ਦਿੱਤੇ ਬਿਆਨ ਵਿਚ ਇਸ ਰਸਤੇ ਤੋਂ ਆਪਣੇ ਖੇਤਾਂ ਨੂੰ ਜਾਂ ਰਹੇ ਕਿਸਾਨ ਕੰਵਲਜੀਤ ਸਿੰਘ ਵਾਸੀ ਪਿੰਡ ਬਲੀਏਵਾਲ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਏਥੇ ਖ਼ੂਨ ਨਾਲ ਲੱਥਪਥ 'ਤੇ ਨਗਨ ਹਾਲਤ ਵਿਚ ਇਕ ਨੌਜਵਾਨ ਦੀ ਲਾਸ਼ ਰਸਤੇ ਦੇ ਕਿਨਾਰੇ ਪਈ ਹੈ ਜਿਸ 'ਤੇ ਕੂੰਮ ਕਲਾਂ ਪੁਲਸ ਤੁਰੰਤ ਹਰਕਤ ਵਿਚ ਆ ਗਈ,ਮਿ੍ਰਤਕ ਦੇ ਸਰੀਰ ਚੋਂ ਕਈ ਥਾਂਵਾ ਤੋਂ ਗੰਭੀਰ ਸੱਟਾਂ ਲੱਗਣ ਕਾਰਨ ਲਹੂੰ ਵਗ ਰਿਹਾ ਸੀ ਕਿਸੇ ਨੇ ਹੋਰ ਪਾਸੇ ਇਸ ਨੌਜਵਾਨ ਦੀ ਕੁੱਟਮਾਰ ਕਰਨ ਉਪਰੰਤ ਇਸ ਦੀ ਲਾਸ਼ ਨੂੰ ਬੀਆਬਾਨ ਇਲਾਕੇ 'ਚ ਸੁਟ ਦਿੱਤਾ ਹੋਵੇਗਾ। ਭਾਂਵੇ ਮੁੱਢਲੇ ਤੌਰ 'ਤੇ ਇਸ ਨੌਜਵਾਨ ਦੀ ਪਛਾਣ ਨਹੀ ਹੋਈ ਸੀ ਪਰ ਮੌਕੇ 'ਤੇ ਹਾਲਾਤ ਦੇਖਣ ਉਪਰੰਤ ਪੁਲਸ ਨੇ ਕਤਲ ਦਾ ਪਰਚਾ ਦਰਜ ਕਰਨ ਉਪਰੰਤ ਮਿ੍ਰਤਕ ਪੀੜਤ 'ਤੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾ ਦੀ ਪਹਿਚਾਣ ਕਰਨ ਵਿੱਚ ਲੱਗ ਗਈ ਹੈ।
ਘਟਨਾ ਸਥਾਨ ਤੋਂ ਹੋ ਕੇ ਆਏ ਕੁੱਝ ਲੋਕਾਂ ਨੇ ਦੱਸਿਆ ਕਿ ਮਿ੍ਰਤਕ ਦਾ ਖ਼ੂਨ ਨਾਲ ਲਿਬੜਿਆ ਚੇਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਉੱਥੇ ਨੇੜੇ ਕੁੱਝ ਖ਼ੂਨ ਲੱਗੇ ਭਾਰੀ ਪੱਥਰ ਪਏ ਸਨ । ਮਿ੍ਰਤਕ ਕੋਲੋ ਕੋਈ ਵੀ ਕਾਗਜ਼ਾਤ ਬਗੈਰਾ ਵੀ ਪੁਲਸ ਨੂੰ ਬਰਾਮਦ ਨਹੀ ਹੋਇਆ ਜਿਸ ਨਾਲ ਕਿ ਇਸ ਪਹਿਚਾਣ ਹੋ ਸਕੇ ।