Sunday, March 03, 2024  

ਸਿਹਤ

ਨਸਬੰਦੀ ਪੰਦਰਵਾੜੇ ਦੌਰਾਨ ਮਰਦਾਂ ਦੀ ਚੀਰਾਰਹਿਤ ਨਸਬੰਦੀ ਕਰਵਾਉਣ ਲਈ ਯੋਗ ਜੋੜਿਆਂ ਨੂੰ ਕੀਤਾ ਜਾਵੇਗਾ ਜਾਗਰੂਕ :ਡਾ.ਦਵਿੰਦਰਬੀਰ

November 21, 2023

ਬੇਲਾ 21 ਨਵੰਬਰ (ਮਨਜੀਤ ਸਿੰਘ ਵਿੱਕੀ) : ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਸਬ-ਸਿਡਰੀ ਹੈਲਥ ਸੈਂਟਰ ਵਿਖੇ ਇੱਕਠ ਨੂੰ ਸੰਬੋਧਨ ਕਰਦਿਆਂ ਡਾ.ਦਵਿੰਦਰਬੀਰ ਮੈਡੀਕਲ ਅਫਸਰ ਨੇ ਕਿਹਾ ਨਸਬੰਦੀ ਪੰਦਰਵਾੜਾ ਜੋ ਕਿ 21 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਵਿੱਚ 21 ਨਵੰਬਰ ਤੋਂ 27 ਨਵੰਬਰ ਤੱਕ ਪਿੰਡਾਂ ਵਿੱਚ ਯੋਗ ਜੋੜਿਆਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਮਰਦਾਂ ਦੀ ਚੀਰਾਰਹਿਤ ਨਸਬੰਦੀ ਸਬੰਧੀ ਸਿਹਤ ਸੇਵਾਂਵਾ ਪ੍ਰਦਾਨ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਮਰਦਾਂ ਦੀ ਚੀਰਾ ਰਹਿਤ ਨਸਬੰਦੀ ਦਾ ਮਰਦਾਂ ਦੀ ਸਿਹਤ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।ਪਰਿਵਾਰ ਨਿਯੋਜਨ ਪ੍ਰੋਗਰਾਮ ਭਾਰਤ ਵਿੱਚ ਪਹਿਲਾਂ ਸਾਲ 1952 ਵਿੱਚ ਸ਼ੁਰੂ ਕੀਤਾ ਗਿਆ ਸੀ।ਇਸ ਪ੍ਰੋਗਰਾਮ ਤਹਿਤ ਭਾਰਤ ਦੇਸ਼ ਦੀ ਵੱਧਦੀ ਆਬਾਦੀ ਦੀ ਸਮੱੱਸਿਆ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਅਭਿਆਨ ਸ਼ੁਰੂ ਕੀਤੇ ਗਏ ਅਤੇ ਵੱੱਧਦੀ ਅਬਾਦੀ ਨਾਲ ਹੋਣ ਵਾਲੀ ਸਮੱੱਸਿਆਂਵਾ ਜਿਵੇਂ ਗਰੀਬੀ,ਅਨਪੜਤਾ,ਬੇਰੋਜਗਾਰੀ ਆਦਿ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ।ਚੀਰਾ ਰਹਿਤ ਨਸਬੰਦੀ ਪੁਰਸ਼ਾਂ ਲਈ ਬਹੁਤ ਹੀ ਆਸਾਨ ਪਰਿਵਾਰ ਨਿਯੋਜਨ ਦਾ ਪੱਕਾ,ਸੁਰੱਖਿਅਤ ਤਰੀਕਾ ਹੈ।ਇਸ ਨੂੰ ਕਰਨ ਲਈ ਸਿਰਫ 10 ਮਿੰਟ ਲੱਗਦੇ ਹਨ ਅਤੇ ਕੋਈ ਵੀ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ।

ਨਸਬੰਦੀ ਕਰਾਉਣ ਉਪਰੰਤ ਪੁਰਸ਼ ਅੱਧੇ ਘੰਟੇ ਬਾਅਦ ਆਪਣੇ ਘਰ ਖੁਦ ਚੱਲ ਕੇ ਜਾ ਸਕਦਾ ਹੈ ਅਤੇ ਮਰਦਾਨਾ ਤਾਕਤ ਪਹਿਲਾਂ ਵਾਂਗ ਹੀ ਬਣੀ ਰਹਿੰਦੀ ਹੈ।ਚੀਰਾ ਰਹਿਤ ਨਸਬੰਦੀ ਤੋਂ ਬਾਅਦ ਪੁਰਸ਼ ਕੋਈ ਵੀ ਭਾਰੀ ਕੰਮ ਪਹਿਲਾਂ ਦੀ ਤਰਾਂ ਹੀ ਕਰ ਸਕਦਾ ਹੈ।ਚੀਰਾ ਰਹਿਤ ਨਸਬੰਦੀ ਕਰਾਉਣ ਵਾਲੇ ਪੁਰਸ਼ ਨੂੰ 1100/- ਰੁ: ਨਕਦ ਅਤੇ ਉਤਸ਼ਾਹਿਤ ਕਰਨ ਵਾਲੇ ਨੂੰ 200/- ਰੁ: ਨਕਦ ਦਿੱਤੇ ਜਾਂਦੇ ਹਨ।ਅੋਰਤਾਂ ਦੀ ਪਰਿਵਾਰ ਨਿਯੋਜਨ ਵਿੱਚ ਕਾਫੀ ਭਾਗੀਦਾਰੀ ਰਹੀ ਹੈ।ਇਸ ਲਈ ਹੁਣ ਮਰਦਾਂ ਨੂੰ ਵੀ ਅਗੇ ਆ ਕੇ ਨਸਬੰਦੀ ਕਰਵਾਉਣੀ ਚਾਹੀਦੀ ਹੈ।ਮਰਦਾਂ ਲਈ ਇਹ ਇਕ ਆਸਾਨ ਤਰੀਕਾ ਹੈ।ਇਸ ਨਾਲ ਮਰਦਾਂ ਨੂੰ ਕਿਸੇ ਕਿਸਮ ਦੀ ਸਰੀਰਿਕ ਸਮੱੱਸਿਆ ਨਹੀਂ ਆਉਂਦੀ ਹੈ।ਇਸ ਮੌਕੇ ਤੇ ਲਖਵੀਰ ਸਿੰਘ ਹੈਲਥ ਵਰਕਰ,ਪਰਦੀਪ ਕੁਮਾਰ ਅਤੇ ਪਤਵੰਤੇ ਸੱਜਣ ਹਾਜਰ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ