Sunday, March 03, 2024  

ਸਿਹਤ

ਨਾਮੁਰਾਦ ਬੀਮਾਰੀ ਸ਼ੁਗਰ ਨੂੰ ਖਤਮ ਕਰਨ ਦਾ ਉਪਰਾਲਾ

November 22, 2023

1965 ਤੋਂ ਪੰਜਾਬ ਦੀ ਪੁਰਾਤਨ ਖੇਤੀ ਦਾ ਵਿਰਸਾ ਸੰਭਾਲੇ ਬੈਠੇ ਹੋਏ ਨੇ ਮੂਸਾਪੁਰ ਦੇ ਤਿੰਨ ਭਰਾ
ਇਕ ਏਕੜ ਕਮਾਦ ਰਾਹੀਂ ਤਿਆਰ ਕਰਦੇ ਨੇ ਸੁੱਧ ਦੇਸੀ ਗੁੜ

ਬਲਵਿੰਦਰ ਰੈਤ
ਨੂਰਪੁਰ ਬੇਦੀ, 22 ਨਵੰਬਰ :  ਪੰਜਾਬ ਦੀ ਪੁਰਾਤਨ ਖੇਤੀ ਤੋਂ ਦਿਨੋ ਦਿਨ ਅੱਡ ਹੋ ਰਹੇ ਕਿਸਾਨਾਂ ਲਈ ਪਿੰਡ ਮੂਸਾਪੁਰ ਦੇ ਤਿੰਨ ਭਰਾ ਅੱਜ ਦੇ ਆਧੂਨਿਕ ਯੁੱਗ ਵਿੱਚ ਹਾਲੇ ਵੀ ਸੁੱਧ ਗੁੜ ਦਾ ਉਤਪਾਦਨ ਕਰਕੇ ਵੱਡੀ ਮਿਸਾਲ ਪੈਦਾ ਕਰ ਰਹੇ ਹਨ। ਪਿੰਡ ਮੂਸਾਪੁਰ ਦੇ ਵਸਨੀਕ ਹਰਬੰਸ ਸਿੰਘ, ਫੰਮਣ ਸਿੰਘ ਤੇ ਬਿੱਕਰ ਸਿੰਘ ਜੋ ਸਕੇ ਭਰਾ ਹਨ ਆਪਣੇ ਪੁਰਖਿਆਂ ਤੋਂ ਲਈ ਗੁੜਤੀ ਤਹਿਤ 1965 ਤੋਂ ਪੁਰਾਣੇ ਵੇਲਣਿਆਂ ਦੇ ਨਾਲ ਗੰਨੇ ਦਾ ਰਸ ਕੱਢ ਕੇ ਸੁੱਧ ਗੁੜ ਤਿਆਰ ਕਰਕੇ ਜਿੱਥੇ ਇੱਕ ਏਕੜ ਦੀ ਫਸਲ ਪਿੱਛੇ ਖਰਚੇ ਕੱਢ ਕੇ 2 ਲੱਖ ਰੁਪਏ ਪ੍ਰਤੀ ਸਾਲ ਮੁਨਾਫਾ ਕਮਾ ਰਹੇ ਹਨ ਉੱਥੇ ਹੀ ਲੋਕਾਂ ਨੂੰ ਸੂਗਰ ਤੋਂ ਬਚਾਉਣ ਦੇ ਲਈ ਵੱਡਾ ਉਦਮ ਕਰ ਰਹੇ ਹਨ। ਪਿੰਡ ਮੂਸਾਪੁਰ ਵਿਖੇ ਇਨ੍ਹਾਂ ਤਿੰਨਾਂ ਭਰਾਵਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਵੱਡੀ ਮਿਹਨਤ ਦੀ ਹੌਸਲਾ ਅਫਜਾਈ ਕਰਨ ਦੇ ਲਈ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਸਾਥੀਆਂ ਸਮੇਤ ਪਹੁੰਚੇ। ਰਾਣਾ ਨੇ ਕਿਹਾ ਕਿ ਸਾਡੇ ਇਲਾਕੇ ਦੇ ਕਿਸਾਨ ਨਿਰੰਤਰ ਪੁਰਾਤਨ ਖੇਤੀ ਕਮਾਂਦਾ ਤੇ ਵੇਲਣਿਆਂ ਦੇ ਕਾਰੋਬਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਜਦ ਕਿ ਪੁਰਾਤਨ ਖੇਤੀ ਫਸਲੀ ਵਿਭਿੰਨਤਾ ਦੇ ਨਾਲ ਨਾਲ ਤੰਦਰੁਸਤੀ ਕਾਇਮ ਰੱਖਣ ਦੇ ਵਿੱਚ ਵੀ ਵੱਡਾ ਯੋਗਦਾਨ ਪਾਉਂਦੀ ਹੈ। ਇਥੇ ਗੱਲਬਾਤ ਕਰਦਿਆਂ ਗੰਨੇ ਤੇ ਗੁੜ ਦੇ ਕਾਰੋਬਾਰ ਨਾਲ ਜੁੜੇ ਤਿੰਨੇ ਹਰਬੰਸ ਸਿੰਘ, ਫੁੰਮਣ ਸਿੰਘ ਤੇ ਬਿੱਕਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜੁਰਗ ਪੁਰਾਤਨ ਸਮੇਂ ਵਿੱਚ ਬਲਦਾ ਰਾਹੀਂ ਵੇਲਣੇ ਘੁਮਾ ਕੇ ਰਸ ਕੱਢਕੇ ਗੁੜ ਤਿਆਰ ਕਰਦੇ ਸਨ। ਅੱਜ ਵੀ ਉਹ ਆਪਣੇ ਬਜੁਰਗਾਂ ਦੇ ਪੁਰਾਤਨ ਕਿੱਤੇ ਤੇ ਪਹਿਰਾ ਦੇ ਰਹੇ ਹਨ। ਉਹਨਾਂ ਨੇ ਦੱਸਿਆ ਕਿ ਗੁੜ ਨੂੰ ਬਿਨਾਂ ਕੈਮੀਕਲ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਦਾ ਤਿਆਰ ਕਰਨ ਦਾ ਸਹੀ ਤਰੀਕਾ ਇੱਕ ਵਾਰ ਦੇ ਘਾਣੇ ਵਿੱਚ ਸਿਰਫ 60 ਲੀਟਰ ਗੰਨੇ ਦਾ ਰਸ ਪਾਣ ਨਾਲ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਸਵੇਰੇ 2 ਵਜੇ ਤੋਂ ਕਮਾਦ ਘੜਨ ਤੋਂ ਲੈ ਕੇ ਗੁੜ ਬਣਾਉਣ ਤੱਕ ਦੁਪਹਿਰ ਦੇ 2 ਵਜੇ ਤੱਕ ਕੰਮ ਕਰਦੇ ਹਨ ਤੇ ਅਸੀਂ ਗੁੜ ਸਿਰਫ ਉਸੀ ਹੀ ਵਿਅਕਤੀ ਨੂੰ ਦਿੰਦੇ ਹਨ, ਜੋ ਮੌਕੇ ਤੇ ਆ ਕੇ ਜਿਹੜਾ ਆਪਣੀ ਪਹਿਲਾ ਬੁਕਿੰਗ ਕਰਵਾ ਲਵੇ। ਉਹਨਾਂ ਨੇ ਕਿਹਾ ਕਿ ਜਿੱਥੇ ਸਾਨੂੰ ਇੱਕ ਸੀਜਨ ਦੇ ਪਿੱਛੇ ਖਰਚੇ ਕੱਢ ਕੇ 2 ਲੱਖ ਰੁਪਏ ਪ੍ਰਤੀ ਏਕੜ ਬਚਦਾ ਹੈ ਉੱਥੇ ਹੀ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਲੋਕਾਂ ਨੂੰ ਸੁੱਧ ਤੇ ਖੇਤੀ ਦੇ ਉਤਪਾਦ ਭੇਟ ਕਰ ਰਹੇ ਹਾਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਮਾਂਦ ਬੀਜ ਕੇ ਸ਼ੁਧ ਦੇਸੀ ਗੁੜ ਤਿਆਰ ਕਰਕੇ ਲੋਕਾਂ ਨੂੰ ਇਸ ਦਾ ਫਾਇਦੇ ਬਾਰੇ ਜਾਗਰੂਕ ਕਰਨ ਜਿਸ ਨਾਲ ਸ਼ੁਗਰ ਜਿਹੀ ਨਾਮੁਰਾਦ ਬੀਮਾਰੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ