Saturday, March 02, 2024  

ਕੌਮੀ

ਰੇਵੰਤ ਰੈਡੀ ਹੋਣਗੇ ਤੇਲੰਗਾਨਾ ਦੇ ਮੁੱਖ ਮੰਤਰੀ, ਭਲਕੇ ਚੁੱਕਣਗੇ ਸਹੁੰ

December 05, 2023

ਏਜੰਸੀਆਂ
ਤੇਲੰਗਾਨਾ/5 ਦਸੰਬਰ : ਕਾਂਗਰਸੀ ਆਗੂ ਰੇਵੰਤ ਰੈਡੀ ਤੇਲੰਗਾਨਾ ਦੇ ਮੁੱਖ ਮੰਤਰੀ ਹੋਣਗੇ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਂ ’ਤੇ ਮੋਹਰ ਲਗਾ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਰੇਵੰਤ ਰੈਡੀ ਨੂੰ ਤੇਲੰਗਾਨਾ ਵਿੱਚ ਮੁੱਖ ਮੰਤਰੀ ਅਹੁਦੇ ਲਈ ਚੁਣਿਆ ਗਿਆ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਹੋਈ ਪਾਰਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।
ਇਸ ਮੀਟਿੰਗ ਵਿੱਚ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮਲਿਕਰਾਜੁਨ ਖੜਗੇ ਅਤੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਰੇਵੰਤ ਰੈਡੀ ਨੂੰ ਤੇਲੰਗਾਨਾ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਉਹ 7 ਦਸੰਬਰ ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਮੀਡੀਆ ਰਿਪੋਰਟਾਂ ਮੁਤਾਬਕ ਤੇਲੰਗਾਨਾ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਲਈ ਰੇਵੰਤ ਰੈਡੀ ਦਾ ਨਾਂ ਲਗਭਗ ਤੈਅ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਰੇਵੰਤ ਰੈਡੀ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਸ਼ਿਵ ਕੁਮਾਰ ਨੇ 3 ਦਸੰਬਰ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।
ਜ਼ਿਕਰਯੋਗ ਹੈ ਕਿ ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ’ਤੇ 30 ਨਵੰਬਰ ਨੂੰ ਵੋਟਿੰਗ ਹੋਈ ਸੀ ਅਤੇ ਐਤਵਾਰ 3 ਦਸੰਬਰ ਨੂੰ ਨਤੀਜੇ ਐਲਾਨੇ ਗਏ। ਕਾਂਗਰਸ ਨੇ 64 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦਕਿ ਸੱਤਾਧਾਰੀ ਬੀਆਰਐਸ ਨੂੰ 39 ਸੀਟਾਂ ਮਿਲੀਆਂ। ਭਾਜਪਾ ਨੂੰ 8, ਏਆਈਐਮਆਈਐਮ ਨੂੰ 7 ਅਤੇ ਇੱਕ ਸੀਟ ਸੀਪੀਆਈ ਦੇ ਖ਼ਾਤੇ ਵਿੱਚ ਗਈ। ਰੇਵੰਤ ਰੈਡੀ ਦੇ ਨਾਲ ਕੁਝ ਮੰਤਰੀ ਵੀ ਸਹੁੰ ਚੁੱਕਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ