Saturday, April 13, 2024  

ਖੇਤਰੀ

ਪਿੰਡ ਲੈਹੜੀਆਂ ਦੇ ਵਸਨੀਕਾਂ ਵਲੋਂ ਕੱਚੇ ਮਕਾਨਾਂ ਨੂੰ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ

February 23, 2024

ਨੂਰਪੁਰ ਬੇਦੀ, 23 ਫਰਵਰੀ (ਕੁਲਦੀਪ ਸ਼ਰਮਾ) :  ਨੂਰਪੁਰ ਬੇਦੀ ਬਲਾਕ ਦੇ ਪਿੰਡ ਲੈਹੜੀਆਂ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਆਵਾਜ ਯੋਜਨਾ ਤਹਿਤ ਪਾਸ ਹੋਏ ਕੱਚੇ ਮਕਾਨਾਂ ਨੂੰ ਰਾਸ਼ੀ ਜਾਰੀ ਕਰਨ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਕਿਰਨ ਰਾਣੀ, ਆਸ਼ਾ ਰਾਣੀ, ਮਨੀਸ਼ਾ ਰਾਣੀ, ਰਜ਼ੀਆ ਬੇਗਮ ਅਤੇ ਸੋਸ਼ਲ ਮੀਡੀਆ ਕਾਰਕੁੰਨ ਐਮਪੀ ਸ਼ਰਮਾ ਨੇ ਦੱਸਿਆ ਕਿ 2019 ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਪਿੰਡ ਦੀ ਪੰਚਾਇਤ ਵੱਲੋਂ ਜਾਂਚ ਪੜਤਾਲ ਕਰਕੇ ਮਤਾ ਪਾਇਆ ਸੀ ਪ੍ਰੰਤੂ ਹੁਣ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਮਕਾਨ ਮਾਲਕ ਨੂੰ ਕੋਈ ਰਾਸ਼ੀ ਜਾਰੀ ਨਹੀਂ ਹੋਈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਹੜ ਆਉਣ ਕਾਰਨ ਕਿਰਨ ਰਾਣੀ ਦੇ ਮਕਾਨ ਦੀ ਛੱਤ ਡਿੱਗ ਗਈ ਸੀ ਜਿਸ ਕਾਰਨ ਉਹਨਾਂ ਨੂੰ ਕਰਜ਼ਾ ਲੈ ਕੇ ਮਕਾਨ ਬਣਾਉਣਾ ਪਿਆ ਜਿਸ ਨਾਲ ਉਨਾਂ ਦੀ ਆਰਥਿਕ ਵਿਵਸਥਾ ਵਿਗੜ ਗਈ ਅਤੇ ਦੂਜੇ ਪਾਸੇ ਬਹੁਤ ਸਾਰੇ ਘਰਾਂ ਦੇ ਹਾਲਾਤ ਤਾਂ ਇੰਨੇ ਜ਼ਿਆਦਾ ਖਰਾਬ ਹਨ ਕਿ ਜੇਕਰ ਭਵਿੱਖ ਵਿੱਚ ਫਿਰ ਹੜ ਦੀ ਸਥਿਤੀ ਬਣ ਗਈ ਤਾਂ ਪਾਣੀ ਘਰਾਂ ਵਿੱਚ ਚਲਾ ਜਾਵੇਗਾ ਅਤੇ ਘਰ ਦੀਆਂ ਛੱਤਾਂ ਵਿੱਚ ਵੀ ਪਾਣੀ ਡਿੱਗਣ ਲੱਗ ਪਵੇਗਾ ਜਿਸ ਨਾਲ ਅਕਸਰ ਹੀ ਇਸ ਗੱਲ ਦਾ ਖਤਰਾ ਬਣਿਆ ਰਹਿੰਦਾ ਹੈ ਕਿ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਉਕਤ ਲੋਕਾਂ ਨੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਤੋਂ ਮੰਗ ਕੀਤੀ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਮਕਾਨਾਂ ਨੂੰ ਪੱਕਾ ਕਰਕੇ ਬਿਨਾਂ ਕਿਸੇ ਡਰ ਤੋਂ ਰਹਿ ਸਕੀਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ