Saturday, April 13, 2024  

ਖੇਤਰੀ

ਝਾਰਮੜੀ ਬੈਰੀਅਰ ਸ਼ਾਂਤ : ਲਾਲੜੂ ਖੇਤਰ ਅਸਥ-ਵਿਅਸਥ

February 23, 2024

ਲਿੰਕ ਸੜਕਾਂ 'ਤੇ ਭਾਰੀ ਜਾਮ,ਉਦਯੋਗਾਂ-ਢਾਬਿਆਂ ਤੇ ਇੰਟਰਨੈੱਟ ਖਪਤਕਾਰਾਂ ਨੂੰ ਵੱਡਾ ਨੁਕਸਾਨ

ਲਾਲੜੂ, 23 ਫਰਵਰੀ (ਚੰਦਰਪਾਲ ਅੱਤਰੀ) : 13 ਫਰਵਰੀ ਤੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦਿੱਲੀ ਕੂਚ ਦੇ ਪ੍ਰੋਗਰਾਮ ਕਾਰਨ ਜਿੱਥੇ ਸੰਭੂ ਬਾਰਡਰ ਉਤੇ ਪੂਰੀ ਗਹਿਮਾ-ਗਹਿਮੀ ਹੈ,ਉੱਥੇ ਹੀ ਝਾਰਮੜੀ ਬੈਰੀਅਰ ਸ਼ਾਂਤ ਹੋਣ ਦੇ ਬਾਵਜੂਦ ਲਾਲੜੂ ਖੇਤਰ ਦਾ ਸਿਸਟਮ ਪੂਰੀ ਤਰ੍ਹਾਂ ਅਸਥ-ਵਿਅਸਥ ਹੋ ਗਿਆ ਹੈ।ਦੱਸਣਾ ਬਣਦਾ ਹੈ ਕਿ ਕਿਸਾਨੀ ਕੂਚ ਦੇ ਚੱਲਦਿਆਂ ਹਰਿਆਣਾ ਸਰਕਾਰ ਨੇ ਪੰਜਾਬ-ਹਰਿਆਣਾ ਨੂੰ ਜੋੜਦਾ ਇਹ ਅਹਿਮ ਬੈਰੀਅਰ 11 ਫਰਵਰੀ ਨੂੰ ਹੀ ਸੀਮਿੰਟਡ ਕੰਕਰੀਟ ਨਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ ਜਦਕਿ ਕਿਸਾਨਾਂ ਨੇ ਸੰਭੂ ਬੈਰੀਅਰ ਵਾਲੇ ਪਾਸੇ ਨੂੰ ਜਾਣ ਦਾ ਫੈਸਲਾ ਲਿਆ ਸੀ।ਝਾਰਮੜੀ ਬੈਰੀਅਰ ਦੇ ਬੰਦ ਹੋਣ ਨਾਲ ਪਹਿਲਾਂ ਤੋਂ ਹੀ ਜਰਜਰ ਹਾਲਤ ਵਿੱਚ ਪਹੁੰਚ ਚੁੱਕੀਆਂ ਲਾਲੜੂ ਖੇਤਰ ਦੀਆਂ ਲਿੰਕ ਸੜਕਾਂ ਉਤੇ ਭਾਰੀ ਜਾਮ ਲੱਗ ਰਿਹਾ ਹੈ।ਇਸ ਤਰ੍ਹਾਂ ਨਾ ਸਿਰਫ ਇਨ੍ਹਾਂ ਸੜਕਾਂ ਦੇ ਸਮੇਂ ਤੋਂ ਪਹਿਲਾਂ ਟੁੱਟਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ ,ਸਗੋਂ ਇਨ੍ਹਾਂ ਸੜਕਾਂ ਉਤੇ ਭਾਰੀ ਜਾਮ ਕਾਰਨ ਨਿੱਤ ਵੱਡੇ ਹਾਦਸੇ ਵੀ ਵਾਪਰ ਰਹੇ ਹਨ।ਪਿਛਲੇ ਦਿਨੀਂ ਇਸ ਜਾਮ ਤੇ ਬੇਪਰਵਾਹ ਸਿਸਟਮ ਨੇ ਇੱਕ 17 ਸਾਲਾਂ ਲੜਕੀ ਦੀ ਜਾਨ ਲੈ ਲਈ ਸੀ।ਪ੍ਰਦਰਸ਼ਨਕਾਰੀਆਂ ਤੇ ਆਮ ਲੋਕਾਂ ਨੂੰ ਰਸਤੇ ਖੁੱਲ੍ਹੇ ਰੱਖਣ ਦੀਆਂ ਨਸੀਹਤਾਂ ਦੇਣ ਵਾਲੀ ਹਰਿਆਣਾ ਸਰਕਾਰ ਹੀ ਇਸ ਵਾਰ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਵਾਲੀਆਂ ਐਂਬੂਲੈਂਸਾਂ ਨੂੰ ਰਾਹ ਦੇਣ ਤੋਂ ਪਿੱਛੇ ਹਟ ਗਈ ਹੈ।ਇਸ ਬੈਰੀਅਰ ਦੇ ਬੰਦ ਹੋਣ ਕਾਰਨ ਲੋਕ ਆਪਣੇ ਜ਼ਰੂਰੀ ਕੰਮਾਂ ਲਈ ਬਦਲਵੇਂ ਰਾਸਤਿਆਂ ਨੂੰ ਤਰਜੀਹ ਦੇ ਰਹੇ ਹਨ।ਇਸ ਨਾਲ ਉਨ੍ਹਾਂ ਨੂੰ ਵਾਧੂ ਸਮਾਂ, ਵਾਧੂ ਤੇਲ ਤੇ ਗੱਡੀਆਂ ਦਾ ਨੁਕਸਾਨ ਕਰਵਾਉਣਾ ਪੈ ਰਿਹਾ ਹੈ।ਝਾਰਮੜੀ ਬੈਰੀਅਰ ਬੰਦ ਹੋਣ ਕਾਰਨ ਅੰਬਾਲਾ-ਚੰਡੀਗੜ੍ਹ ਸੜਕ ਉਤੇ ਚੱਲਦੇ ਢਾਬੇ ਪਿਛਲੇ ਕਈ ਦਿਨਾਂ ਤੋਂ ਵੱਡੇ ਘਾਟੇ ਦਾ ਸਾਹਮਣਾ ਕਰ ਰਹੇ ਹਨ।ਮੁਸਾਫਿਰ ਇਨ੍ਹਾਂ ਢਾਬਿਆਂ ਉਤੇ ਰੁਕਣ ਦੀ ਬਜਾਇ ਆਪਣੀ ਮੰਜਿਲ ਵੱਲ ਜਾਣ ਲਈ ਬਦਲਵੇਂ ਰਾਸਤੇ ਤਲਾਸ਼ ਰਹੇ ਹਨ।ਇਸ ਤੋਂ ਅਗਾਂਹ ਲਾਲੜੂ ਖੇਤਰ ਦੀਆਂ ਵਧੇਰੇ ਨਿੱਜੀ ਕੰਪਨੀਆਂ ਨੂੰ ਆਪਣੇ ਵਰਕਰ ਲਿਆਉਣ , ਕੱਚਾ ਮਾਲ ਮੰਗਾਉਣ ਤੇ ਪੱਕਾ ਮਾਲ ਭੇਜਣ ਵਿੱਚ ਵੱਡਾ ਸਮਾਂ ਤੇ ਵੱਡਾ ਪੈਸਾ ਖਰਚਣਾ ਪੈ ਰਿਹਾ ਹੈ।ਇੰਟਰਨੈੱਟ ਬੰਦ ਹੋਣ ਕਾਰਨ ਸਾਰਾ ਸਿਸਟਮ ਹੀ ਠੱਪ ਹੋ ਕੇ ਰਹਿ ਗਿਆ ਹੈ।ਬੱਚਿਆਂ ਦੀ ਪੜ੍ਹਾਈ ਤੇ ਕਾਰੋਬਾਰ ਦਾ ਵੱਡਾ ਨੁਕਸਾਨ ਹੋ ਰਿਹਾ ਹੈ।ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਖਪਤਕਾਰਾਂ ਦੇ ਇੱਕ-ਇੱਕ ਪੈਸੇ ਦਾ ਹਿਸਾਬ ਰੱਖਣ ਵਾਲੀਆਂ ਇਹ ਮੋਬਾਇਲ ਕੰਪਨੀਆਂ ਹੁਣ ਇਸ ਰੁਕੇ ਇੰਟਰਨੈੱਟ ਬਦਲੇ ਖਪਤਕਾਰਾਂ ਨੂੰ ਕੁੱਝ ਦੇਣਗੀਆਂ ਵੀ ਜਾਂ ਨਹੀਂ।ਉਨ੍ਹਾਂ ਨੂੰ ਖਦਸਾ ਹੈ ਕਿ ਸ਼ਾਇਦ ਇਹ ਕੰਪਨੀਆਂ ਬਚਿਆ ਡਾਟਾ ਦੇਣ ਦੇ ਮਾਮਲੇ ਵਿੱਚ ਐਵੇਂ ਹੀ ਚੁੱਪੀ ਵੱਟ ਜਾਣਗੀਆਂ।ਅਸਲ ਵਿਚ ਇਸ ਬੈਰੀਅਰ ਦੇ ਬੰਦ ਹੋਣ ਦਾ ਸਭ ਤੋਂ ਵੱਧ ਲਾਭ ਹੀ ਤੇਲ ਤੇ ਇੰਟਰਨੈੱਟ ਕੰਪਨੀਆਂ ਨੂੰ ਹੋ ਰਿਹਾ ਹੈ।ਬੈਰੀਅਰ ਬੰਦ ਹੋਣ ਕਾਰਨ ਲੋਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਜਾਣ ਕਾਰਨ ਵੱਧ ਤੇਲ ਫੂਕਣਾ ਪੈ ਰਿਹਾ ਹੈ ਜਦਕਿ ਮੋਬਾਇਲ ਦਾ ਪੂਰਾ ਰਿਚਾਰਜ ਹੋਣ ਦੇ ਬਾਵਜੂਦ ਲੋਕ ਇੰਟਰਨੈੱਟ ਵਰਤਣ ਦੇ ਮਾਮਲੇ ਵਿੱਚ ਖੱਜਲ-ਖੁਆਰ ਹਨ। ਹਾਲਤ ਇਹ ਹਨ ਕਿ ਲੋਕਾਂ ਨੂੰ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਝਾਰਮੜੀ ਬੈਰੀਅਰ ਨਹੀਂ ,ਸਗੋਂ ਸਰਕਾਰ ਹੀ ਇੱਕ ਬੈਰੀਅਰ ਸਾਬਤ ਹੋ ਰਹੀ ਹੈ ਤੇ ਪੰਜਾਬ ਦਾ ਪ੍ਰਸ਼ਾਸਨ ਤਾਂ ਇਸ ਮਾਮਲੇ ਵਿੱਚ ਪੰਗੂ ਬਣ ਕੇ ਰਹਿ ਗਿਆ ਹੈ।ਹਾਲਾਂਕਿ ਪ੍ਰਸ਼ਾਸਨ ਵੀ ਖੁਦ ਇਸ ਬੈਰੀਅਰ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ।ਇੱਕ ਪਾਸੇ ਜਿੱਥੇ ਇੰਟਰਨੈੱਟ ਬੰਦ ਹੋਣ ਕਾਰਨ ਪ੍ਰਸ਼ਾਸਨ ਦੇ ਰੋਜ਼ਾਨਾ ਦੇ ਕੰਮ-ਕਾਰ ਪ੍ਰਭਾਵਿਤ ਹੋ ਰਹੇ ਹਨ,ਉੱਥੇ ਹੀ ਟਰੈਫਿਕ ਪੁਲਿਸ ਨੂੰ ਦਿਨ ਰਾਤ ਸੜਕਾਂ ਉਤੇ ਲੋਕਾਂ ਨਾਲ ਉਲਝਣਾ ਪੈ ਰਿਹਾ ਹੈ।ਡਿਊਟੀਆਂ ਵਾਲੇ ਸਰਕਾਰੀ ਮੁਲਾਜ਼ਮ ਵੀ ਇਸ ਬੰਦ ਕਾਰਨ ਸਮੇਂ ਸਿਰ ਦਫਤਰ ਨਹੀਂ ਪੁੱਜ ਪਾ ਰਹੇ।ਆਮ ਲੋਕਾਂ ਦੀ ਮੰਗ ਹੈ ਕਿ ਝਾਰਮੜੀ ਬੈਰੀਅਰ ਉਤੇ ਕਰੀਬ ਦਸ ਕੁ ਫੁੱਟ ਦਾ ਰਾਹ ਤਾਂ ਖੋਲ੍ਹਿਆ ਹੀ ਜਾ ਸਕਦਾ ਹੈ,ਜਿਸ ਨਾਲ ਲੋਕਾਂ,ਲਿੰਕ ਸੜਕਾਂ ਤੇ ਖੁਦ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਮਿਲ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ