Saturday, April 13, 2024  

ਖੇਤਰੀ

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ 'ਤੇ ਧਰਨੇ ਵਿੱਚ

February 23, 2024

ਦਿਲ ਖੋਲ੍ਹ ਕੇ ਮੁਫ਼ਤ ਵਿੱਚ ਕਿਸਾਨਾਂ ਨੂੰ ਸਬਜ਼ੀਆਂ ਦੇ ਕੇ ਕਿਸਾਨੀ ਅੰਦੋਲਨ ਵਿੱਚ ਪਾਇਆ ਆਪਣਾ ਸਹਿਯੋਗ

ਸੰਗਤ ਮੰਡੀ, 23 ਫ਼ਰਵਰੀ (ਦੀਪਕ ਸ਼ਰਮਾ) :  ਦੱਸ ਦਈਏ ਕਿ ਜਿੱਥੇ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਬਾਡਰਾਂ ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਉਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵੀ ਪਿਛਲੇ ਦਿਨੀ ਦਿੱਲੀ ਕੂਚ ਕਰਨ ਲਈ ਜਦ ਹਰਿਆਣਾ ਦੇ ਡੱਬਵਾਲੀ ਬਾਰਡਰ ਤੇ ਪਹੁੰਚਿਆ ਗਿਆ ਤਾਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਹਰਿਆਣਾ ਦੇ ਡੱਬਵਾਲੀ ਬਾਰਡਰ ਤੇ ਰੋਕੇ ਜਾਣ ਤੇ ਰੋਹ ਵਿੱਚ ਆਏ ਕਿਸਾਨਾਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ ਇਸੇ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਇੱਕ ਸਬਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਨ ਵਾਲਾ ਨੌਜਵਾਨ ਬਲਦੇਵ ਸਿੰਘ ਮੋਹਾਲੀਆ ਕਿਸਾਨਾਂ ਲਈ ਸਬਜ਼ੀਆਂ ਲੈ ਕੇ ਇਸ ਧਰਨੇ ਵਿੱਚ ਸ਼ਾਮਿਲ ਹੋ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗ ਪਿਆ ਇਸ ਮੌਕੇ ਇਸ ਧਰਨੇ ਵਿੱਚ ਪੁੱਜੇ ਇਸ ਨੌਜਵਾਨ ਬਲਦੇਵ ਸਿੰਘ ਮੋਹਾਲੀਏ ਨੇ ਕਿਹਾ ਹੈ ਕਿ ਕਿਸਾਨੀ ਦੇ ਨਾਲ ਹੀ ਅਸੀਂ ਆਪਣਾ ਗੁਜ਼ਾਰਾ ਕਰਦੇ ਹਾਂ ਜੇਕਰ ਕਿਸਾਨੀ ਹੈ ਤਾਂ ਅਸੀਂ ਹਾਂ ਜੇਕਰ ਕਿਸਾਨੀ ਚਲੀ ਗਈ ਤਾਂ ਅਸੀਂ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਚਲਾਵਾਂਗੇ ਇਸ ਮੌਕੇ ਇਸ ਨੌਜਵਾਨ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨ ਦੀਆਂ ਅਪੀਲਾਂ ਵੀ ਕੀਤੀਆਂ ਗਈਆਂ ਇਸ ਮੌਕੇ ਬੀਕੇਯੂ ਡਕੌਂਦਾ ਦੇ ਆਗੂ ਇਕਬਾਲ ਸਿੰਘ ਪਥਰਾਲਾ ਬੀਕੇਯੂ ਡਕਾਉਂਦਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਕੋਟਲੀ ਯਾਦਵਿੰਦਰ ਸਿੰਘ ਫੁੱਲੋ ਮਿੱਠੀ ਬੰਤਾ ਸਿੰਘ ਪਥਰਾਲਾ ਨੇ ਕਿਹਾ ਹੈ ਕਿ ਆਏ ਦਿਨ ਹੀ ਇਸ ਧਰਨੇ ਵਿੱਚ ਕਿਸਾਨਾਂ ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਦਾ ਭਰਪੂਰ ਸਮਰਥਨ ਸਾਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਹੈ ਕਿ ਸਿਰਫ ਸਾਨੂੰ ਇੱਕ ਫੋਨ ਕਾਲ ਦੀ ਉਡੀਕ ਹੈ ਜਦੋਂ ਕਿ ਸਾਨੂੰ ਸੰਯੁਕਤ ਮੋਰਚੇ ਵੱਲੋਂ ਫੋਨ ਕਾਲ ਆਉਂਦੀ ਹੈ ਤਾਂ ਉਹ ਹਰਿਆਣਾ ਦੇ ਸਰਕਾਰ ਵੱਲੋਂ ਲਾਈਆਂ ਗਈਆਂ ਇਹ ਪੱਤਰੀਆਂ ਤੋੜ ਕੇ ਅੱਗੇ ਦਿੱਲੀ ਵੱਲ ਹਰ ਹਾਲਤ ਵਿੱਚ ਕੂਚ ਕਰਨਗੇ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ