Thursday, May 02, 2024  

ਹਰਿਆਣਾ

ਹਰਿਆਣਾ : ਸਾਲ 2024-25 ਲਈ 1,89,876.61 ਕਰੋੜ ਰੁਪਏ ਦਾ ਬਜਟ ਪੇਸ਼

February 23, 2024

ਵੀ.ਪੀ. ਸਿੰਘ ਨਾਗਰਾ
ਚੰਡੀਗੜ੍ਹ/23 ਫਰਵਰੀ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2024-25 ਲਈ 1.89 ਲੱਖ ਕਰੋੜ ਦਾ ਬਜਟ ਪੇਸ਼ ਕੀਤਾ। ਇਹ ਪਿਛਲੇ ਵਿੱਤੀ ਸਾਲ ਤੋਂ 11 ਫ਼ੀਸਦੀ ਵੱਧ ਹੈ। ਖੱਟਰ ਰਾਜ ਦੇ ਵਿੱਤ ਮੰਤਰੀ ਵੀ ਹਨ। ਉਨ੍ਹਾਂ 2024-25 ਲਈ 1,89,876.61 ਕਰੋੜ ਰੁਪਏ ਦਾ ਬਜਟ ਪੇਸ਼ ਕਰਦਿਆਂ ਕਿਹਾ ਕਿ ਇਹ 2023-24 ਦੇ 1,70,490.84 ਕਰੋੜ ਰੁਪਏ (ਸੋਧ ਅਨੁਮਾਨ) ਤੋਂ 11.37 ਫ਼ੀਸਦੀ ਵੱਧ ਹੈ। ਭਾਰਤੀ ਜਨਤਾ ਪਾਰਟੀ-ਜਨਨਾਇਕ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਜ ਸਰਕਾਰ ਦਾ ਇਹ 5ਵਾਂ ਬਜਟ ਹੈ।
ਬਜਟ ਪੇਸ਼ ਕਰਦੇ ਹੋਏ ਖੱਟੜ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦੇ ਕਲਿਆਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਦੀ ਸਰਕਾਰ 14 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਰਹੀ ਹੈ। ਮੁੱਖ ਮੰਤਰੀ ਖੱਟੜ ਨੇ ਹਰਿਆਣਾ ਦੇ 5 ਲੱਖ 47 ਹਜ਼ਾਰ ਕਿਸਾਨਾਂ ਦੇ ਕਰਜ਼ ਦਾ ਵਿਆਜ ਤੇ ਜੁਰਮਾਨਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਖੇਤੀਬਾੜੀ ਖੇਤਰ ਦੇ ਵਿਕਾਸ ਤੇ ਕਿਸਾਨਾਂ ਦੀ ਭਲਾਈ ਲਈ ਮਾਲੀ ਵਰ੍ਹੇ 2024-25 ਲਈ ਖੇਤੀਬਾੜੀ ਤੇ ਸਬੰਧਤ ਖੇਤਰਾਂ ਅਤੇ ਸਹਿਕਾਰਤਾ ਲਈ 7,570.77 ਕਰੋੜ ਰੁਪਏ ਵੰਡ ਕੀਤੇ ਗਏ ਹਨ, ਜੋ ਕਿ ਚਾਲੂ ਮਾਲੀ ਵਰ੍ਹੇ ਦੇ 5449.26 ਕਰੋੜ ਰੁਪਏ ਦੇ ਸੋਧੋ ਅਨੁਮਾਨਾਂ ਦੀ ਤੁਲਨਾ ਵਿਚ 38.9 ਫੀਸਦੀ ਦਾ ਵਾਧਾ ਹੈ। ਖੱਟੜ ਨੇ ਐਲਾਨ ਕਰਦੇ ਹੋਏ ਕਿਹਾ ਕਿ ਯੁੱਧ ’ਚ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਲਈ ਦਿੱਤੀ ਜਾ ਰਹੀ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ ਦੇ ਅਧੀਨ ਲਾਭਪਾਤਰੀ ਪਰਿਵਾਰਾਂ ਦੀ ਗਿਣਤੀ ਦਸੰਬਰ 2022 ’ਚ 26 ਲੱਖ ਸੀ, ਜੋ ਹੁਣ ਵੱਧ ਕੇ 44 ਲੱਖ ਤੋਂ ਵੱਧ ਹੋਈ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

ਲੋਕ ਸਭਾ ਚੋਣਾਂ: ਗੁਰੂਗ੍ਰਾਮ ਵਿੱਚ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਹਰਿਆਣਵੀ ਗਾਇਕ ਐਮਡੀ ਰੌਕਸਟਾਰ

ਲੋਕ ਸਭਾ ਚੋਣਾਂ: ਗੁਰੂਗ੍ਰਾਮ ਵਿੱਚ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਹਰਿਆਣਵੀ ਗਾਇਕ ਐਮਡੀ ਰੌਕਸਟਾਰ

ਹਰਿਆਣਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਹਰਿਆਣਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ