Saturday, July 27, 2024  

ਸਿੱਖਿਆ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕਰਵਾਈ ਇੱਕ ਰੋਜ਼ਾ ਵਰਕਸ਼ਾਪ

February 26, 2024

ਵਰਕਸ਼ਾਪਾਂ ਵਿਦਿਆਰਥੀਆਂ ਲਈ ਮਹੱਤਵਪੂਰਨ : ਡਾ. ਲਖਵੀਰ ਸਿੰਘ

ਸ੍ਰੀ ਫ਼ਤਹਿਗੜ੍ਹ ਸਾਹਿਬ, 26 ਫ਼ਰਵਰੀ (ਰਵਿੰਦਰ ਸਿੰਘ ਢੀਂਡਸਾ) :  ਪੰਜਾਬ ਦੀ ਵੱਕਾਰੀ ਵਿਦਿਅਕ ਸੰਸਥਾ ਵਜੋਂ ਜਾਣੀ ਜਾਂਦੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕਾਲਜ 'ਚ ਗੂਗਲ ਡਿਵੈਲਪਰ ਸਟੂਡੈਂਟ ਕਲੱਬ ਦੇ ਸਹਿਯੋਗ ਨਾਲ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਥਿੰਕ ਨੈਕਸਟ ਵਿਖੇ ਬਿਜ਼ਨਸ ਡਿਵੈਲਪਿੰਗ ਮੈਨੇਜਰ ਵਜੋਂ ਕੰਮ ਕਰ ਰਹੇ ਇੰਜੀ. ਬਲਰਾਮ ਸਿੰਘ ਨੇ ਇਸ ਵਰਕਸ਼ਾਪ 'ਚ ਗੈਸਟ ਸਪੀਕਰ ਵਜੋਂ ਸ਼ਿਰਕਤ ਕੀਤੀ।ਕੋਆਰਡੀਨੇਟਰ ਪ੍ਰੋ.ਦਿਵਜੋਤ ਕੌਰ ਨੇ ਸਵਾਗਤੀ ਭਾਸ਼ਣ ਦਿੰਦੇ ਹੋਏ ਭਾਗੀਦਾਰਾਂ ਨਾਲ ਗੈਸਟ ਸਪੀਕਰ ਦੀ ਜਾਣ ਪਹਿਚਾਣ ਕਰਵਾਈ। ਡਾ.ਪਰਵਿੰਦਰ ਕੌਰ (ਕੋਆਰਡੀਨੇਟਰ ਗੂਗਲ ਡਿਵੈਲਪਰ ਸਟੂਡੈਂਟ ਕਲੱਬ) ਨੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਵਰਕਸ਼ਾਪ ਦੀ ਰਸਮੀ ਸ਼ੁਰੂਆਤ ਕੀਤੀ।

ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਇੰਟਰਨੈੱਟ ਆਫ ਥਿਕਸ ਫਰੇਮਵਰਕ ਦੀ ਗਤੀਸ਼ੀਲ ਵਰਤੋਂ ਅਤੇ ਹਾਰਡਵੇਅਰ ਪ੍ਰਾਜੈਕਟ ਸਬੰਧੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ।ਵਰਕਸ਼ਾਪ 'ਚ ਭਾਗ ਲੈਣ ਵਾਲੇ 60 ਤੋਂ ਵੱਧ ਵਿਦਿਆਰਥੀਆਂ ਨੇ ਵਰਕਸ਼ਾਪ ਦੀ ਵਿਆਪਕ ਰੂਪ 'ਚ ਪ੍ਰਸੰਸਾ ਕੀਤੀ।ਕਾਲਜ ਦੇ ਪਿ੍ਰੰਸੀਪਲ ਡਾ. ਲਖਵੀਰ ਸਿੰਘ ਨੇ ਵਰਕਸ਼ਾਪਾਂ ਨੂੰ ਵਿਦਿਆਰਥੀਆਂ ਲਈ ਮਹੱਤਵਪੂਰਨ ਦੱਸਦੇ ਹੋਏ ਕੰਪਿਊਟਰ ਸਾਇੰਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਸੈਣੀ ਨੇ ਸਪੀਕਰ, ਫੈਕਲਟੀ ਮੈਂਬਰਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ ਵਰਕਸ਼ਾਪ ਦੇ ਸਫਲ ਆਯੋਜਨ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਜਾਗਰੂਕਤਾ ਸਮਾਗਮ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਸਬੰਧੀ ਜਾਗਰੂਕਤਾ ਸਮਾਗਮ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ