Saturday, April 13, 2024  

ਅਪਰਾਧ

ਦਾਣਾ ਮੰਡੀ ਭਿਖੀਵਿੰਡ ਨੇੜਿਓਂ ਨੌਜਵਾਨ ਦੀ ਮਿਲੀ ਲਾਸ਼

February 26, 2024

ਪੁਲਿਸ ਬਰੀਕੀ ਨਾਲ ਕਰ ਰਹੀ ਜਾਂਚ : ਏਐਸਆਈ ਸਲਵਿੰਦਰ ਸਿੰਘ

ਹਰਜਿੰਦਰ ਸਿੰਘ ਗੋਲਣ
ਭਿੱਖੀਵਿੰਡ, 26 ਫਰਵਰੀ : ਕਸਬਾ ਭਿੱਖੀਵਿੰਡ ਚੇਲਾ ਮੋੜ ਸਥਿਤ ਕਲੋਨੀ ਰਹਿੰਦੇ ਨੌਜਵਾਨ ਦੀ ਭੇਦ ਭਰੀ ਹਾਲਤ ਵਿੱਚ ਖਾਲੜਾ ਰੋਡ ਸਥਿਤ ਦਾਣਾ ਮੰਡੀ ਨੇੜਿਓਂ ਪੁਲਿਸ ਨੂੰ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿ੍ਰਤਕ ਵਿਅਕਤੀ ਦੀ ਪਹਿਚਾਨ ਸਤਨਾਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੇਲਾ ਕਲੋਨੀ ਥਾਣਾ ਭਿੱਖੀਵਿੰਡ ਉਮਰ ਕਰੀਬ (27) ਥਾਣਾ ਭਿੱਖੀਵਿੰਡ ਵਜੋਂ ਹੋਈ ਹੈ। ਮਿ੍ਰਤਕ ਵਿਅਕਤੀ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਜੋ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਕੇਸ ਸਬੰਧੀ ਜਾਂਚ ਕਰਤਾ ਅਧਿਕਾਰੀ ਏਐਸਆਈ ਸਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਮਿ੍ਰਤਕ ਨੌਜਵਾਨ ਸਤਨਾਮ ਸਿੰਘ ਦੀ ਭਰਜਾਈ ਮਨਜੀਤ ਕੌਰ ਪਤਨੀ ਬਖਸ਼ੀਸ਼ ਸਿੰਘ ਵਾਸੀ ਭਿੱਖੀਵਿੰਡ ਨੇ ਪੁਲਿਸ ਨੂੰ ਦਿੱਤੀ ਰਿਪੋਰਟ ਵਿੱਚ ਦੱਸਿਆ ਬੀਤੀ ਰਾਤ 11 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀ ਸਤਨਾਮ ਸਿੰਘ ਨੂੰ ਘਰੋਂ ਬੁਲਾ ਕੇ ਲੈ ਗਏ, ਜੋ ਵਾਪਸ ਘਰ ਨਹੀਂ ਆਇਆ। ਮਨਜੀਤ ਕੌਰ ਨੇ ਸ਼ੱਕ ਜਾਹਿਰ ਕੀਤਾ ਕਿ ਮੇਰੇ ਦਿਓਰ ਸਤਨਾਮ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਏਐਸਆਈ ਸਲਵਿੰਦਰ ਸਿੰਘ ਨੇ ਕਿਹਾ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਐਸਐਚਓ ਮੋਹਿਤ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਸਤਨਾਮ ਸਿੰਘ ਦੀ ਮੌਤ ਸਬੰਧੀ ਪਤਾ ਲਗਾਇਆ ਜਾ ਸਕੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਗੁਆਂਢੀ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਦਿੱਲੀ 'ਚ ਗੁਆਂਢੀ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, ਅਸਾਮ ਪੁਲਿਸ ਨੇ 20 ਕਰੋੜ ਰੁਪਏ ਦੀਆਂ ਯਾਬਾ ਗੋਲੀਆਂ ਸਮੇਤ ਦੋ ਕਾਬੂ

ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, ਅਸਾਮ ਪੁਲਿਸ ਨੇ 20 ਕਰੋੜ ਰੁਪਏ ਦੀਆਂ ਯਾਬਾ ਗੋਲੀਆਂ ਸਮੇਤ ਦੋ ਕਾਬੂ

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ

ਸਮਰਾਲਾ ’ਚ ਲੁਟੇਰੇ ਕਾਰ ਸਵਾਰਾਂ ਤੋਂ 41 ਹਜ਼ਾਰ ਦੀ ਨਗਦੀ ਅਤੇ ਦੋ ਮੋਬਾਇਲ ਲੁੱਟ ਕੇ ਹੋਏ ਫਰਾਰ

ਸਮਰਾਲਾ ’ਚ ਲੁਟੇਰੇ ਕਾਰ ਸਵਾਰਾਂ ਤੋਂ 41 ਹਜ਼ਾਰ ਦੀ ਨਗਦੀ ਅਤੇ ਦੋ ਮੋਬਾਇਲ ਲੁੱਟ ਕੇ ਹੋਏ ਫਰਾਰ

ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ

ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ

ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਸੜਕ ਹਾਦਸੇ ’ਚ 4 ਦੀ ਮੌਤ, 1 ਜ਼ਖ਼ਮੀ

ਸੜਕ ਹਾਦਸੇ ’ਚ 4 ਦੀ ਮੌਤ, 1 ਜ਼ਖ਼ਮੀ

ਗੋਆ 'ਚ ਉਸਾਰੀ ਵਾਲੀ ਥਾਂ 'ਤੇ ਨੌਜਵਾਨ ਲੜਕੀ ਦੀ ਲਾਸ਼ ਮਿਲੀ, ਪੁਲਿਸ ਜਾਂਚ ਕਰ ਰਹੀ

ਗੋਆ 'ਚ ਉਸਾਰੀ ਵਾਲੀ ਥਾਂ 'ਤੇ ਨੌਜਵਾਨ ਲੜਕੀ ਦੀ ਲਾਸ਼ ਮਿਲੀ, ਪੁਲਿਸ ਜਾਂਚ ਕਰ ਰਹੀ

ਜੰਮੂ-ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਹਲਾਕ, ਦੂਜੇ ਨੂੰ ਘੇਰਿਆ

ਜੰਮੂ-ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਹਲਾਕ, ਦੂਜੇ ਨੂੰ ਘੇਰਿਆ

ਪੀਲੀਭੀਤ : ਤੇਜ਼ ਰਫ਼ਤਾਰ ਡੰਪਰ ਨੇ 5 ਨੂੰ ਦਰੜਿਆ, ਹੋਈ ਮੌਤ

ਪੀਲੀਭੀਤ : ਤੇਜ਼ ਰਫ਼ਤਾਰ ਡੰਪਰ ਨੇ 5 ਨੂੰ ਦਰੜਿਆ, ਹੋਈ ਮੌਤ