Tuesday, April 23, 2024  

ਸਿਹਤ

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

March 01, 2024

ਬੇਲਾ, 1 ਮਾਰਚ (ਮਨਜੀਤ ਸਿੰਘ ਵਿੱਕੀ) :  ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜੀਕਲ ਸਾਇੰਸਜ਼ ਵਿਭਾਗ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਇਸ ਮੌਕੇ ਆਈ.ਆਈ.ਟੀ. ਰੋਪੜ ਦੇ ਡਾ. ਨੇਹਾ ਸਰਦਾਨਾ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ। ਕਾਲਜ ਪਿ੍ਰੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਪ੍ਰਵਕਤਾ ਨੂੰ ਜੀ ਆਇਆਂ ਕਹਿੰਦਿਆਂ, ਰਾਸ਼ਟਰੀ ਵਿਗਿਆਨ ਦਿਵਸ ਤੇ ਸਰ ਸੀ.ਵੀ.ਰਮਨ ਵੱਲੋਂ ਕੀਤੀ ਗਈ ਖੋਜ ਬਾਰੇ ਵਿਦਆਰਥੀਆਂ ਨੂੰ ਜਾਣੂ ਕਰਵਾਇਆ ਤੇ ਨਾਲ ਹੀ ਉਹਨਾਂ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਥੀਮ ਤੇ ਅਧਾਰਿਤ “ਕੁਦਰਤ ਤੋਂ ਪ੍ਰੇਰਨਾ” ਸੈਮੀਨਾਰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ।ਸੈਮੀਨਾਰ ਦੀ ਸ਼ੁਰੂਆਤ ਵਿੱਚ ਡਾ. ਨੇਹਾ ਸਰਦਾਨਾ ਨੇ ਆਪਣੇ ਆਲੇ-ਦੁਆਲੇ ਵਿੱਚੋਂ ਕੁਦਰਤ ਅਤੇ Çਵਿਗਆਨ ਵਿਚਕਾਰ ਤਾਲ-ਮੇਲ ਦੀਆਂ ਉਦਾਹਰਨਾਂ ਨੂੰ ਪੇਸ਼ ਕਰਦਿਆਂ, ਵਿਦਆਰਥੀਆਂ ਨੂੰ ਵਿਗਿਆਨ ਪ੍ਰਤੀ ਉਤਸੁਕਤਾ ਵਿਖਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਦੱਸਿਆ ਕਿ ਮਾਨਵੀ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਅਸੀਂ ਕੁਦਰਤ ਦੀਆਂ ਦੇਣਾਂ ਦੀ ਕਦਰ ਕਰੀਏ।ਸੈਮੀਨਾਰ ਦੇ ਅੰਤ ਵਿੱਚ ਉਹਨਾਂ ਨੇ ਵਿਦਆਰਥੀਆਂ ਨੂੰ ਕਿਤਾਬਾਂ ਦੇ ਕੇ ਉਹਨਾਂ ਦਾ ਹੌਂਸਲਾ ਵਧਾਇਆ।ਇਸ ਮੌਕੇ ਤੇ ਮਾਡਲ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਬੀ.ਐੇਸ.ਸੀ. ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਬਾਇਓਟੈੱਕ, ਫੂੁਡ ਪ੍ਰੋੋਸੈਸਿੰਗ, ਬੀ.ਸੀ.ਏ, ਐੱਮ.ਐੱਸ.ਸੀ. (ਮੈਥ) ਦੇ Çਵਿਦਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਮਾਡਲ ਪ੍ਰਦਰਸ਼ਨੀ ਮੁਕਾਬਲੇ ਟਾਈਪ ‘ਏ’ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਜਾ ਸਥਾਨ ਹਰਸ਼ਪ੍ਰੀਤ ਕੌਰ, ਤੀਜਾ ਸਥਾਨ ਰਮਨੀਤ ਕੌਰ ਨੇ ਪ੍ਰਾਪਤ ਕੀਤਾ ਅਤੇ ਟਾਈਪ ‘ਬੀ’ ਵਿੱਚ ਕੋਮਲ ਯਾਦਵ, ਕਿਰਨਦੀਪ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕਿਰਨਦੀਪ ਕੌਰ, ਦੂਜਾ ਸਥਾਨ ਰੁਕਸਾਨਾ ਅਤੇ ਤੀਜਾ ਸਥਾਨ ਗੁਰਲੀਨ ਕੌਰ ਨੇ ਪ੍ਰਾਪਤ ਕੀਤਾ।ਅੰਤ ਵਿੱਚ ਪਿ੍ਰੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਪ੍ਰਵਕਤਾ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਬੂਟਾ ਭੇਂਟ ਕਰਕੇ ਸਨਮਾਨਿਤ ਕੀਤਾ। ਸੈਮੀਨਾਰ ਦੀ ਸਫਲਤਾ ਲਈ ਸਹਾਇਕ ਪੋ੍ਰ. ਪਰਮਿੰਦਰ ਕੌਰ, ਡਾ.ਦੀਪਿਕਾ, ਸਹਾਇਕ ਪੋ੍ਰ. ਨੇਹਾ ਚੌਹਾਨ, ਸਹਾਇਕ ਪੋ੍ਰ. ਸਪਨਦੀਪ ਕੌਰ, ਡਾ. ਬਲਜੀਤ ਕੌਰ, ਡਾ. ਅਣਖ ਸਿੰਘ ਵੱਲੋਂ ਅਹਿਮ ਭੂੁਮਿਕਾ ਨਿਭਾਈ ਗਈ।ਇਸ ਮੌਕੇ ਡਾ.ਮਮਤਾ ਅਰੋੜਾ, ਸਮੂਹ ਸਟਾਫ਼ ਤੇ ਵਿਦਆਰਥੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ

ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

युवा वयस्कों के फेफड़े SARS-CoV-2 वायरस के प्रति अधिक संवेदनशील: अध्ययन

युवा वयस्कों के फेफड़े SARS-CoV-2 वायरस के प्रति अधिक संवेदनशील: अध्ययन

ਜੀਨ ਥੈਰੇਪੀ ਬਲੱਡ ਡਿਸਆਰਡਰ ਹੀਮੋਫਿਲੀਆ ਲਈ ਵਾਅਦਾ ਕਰਦੀ ਹੈ: ਡਾਕਟਰ

ਜੀਨ ਥੈਰੇਪੀ ਬਲੱਡ ਡਿਸਆਰਡਰ ਹੀਮੋਫਿਲੀਆ ਲਈ ਵਾਅਦਾ ਕਰਦੀ ਹੈ: ਡਾਕਟਰ

ਹੈਲਥਕੇਅਰ-ਸਟਾਰਟਅੱਪ ਮੇਡੁਲੈਂਸ ਨੇ $3 ਮਿਲੀਅਨ ਸੀਰੀਜ਼ ਏ ਫੰਡਿੰਗ ਸੁਰੱਖਿਅਤ ਕੀਤੀ

ਹੈਲਥਕੇਅਰ-ਸਟਾਰਟਅੱਪ ਮੇਡੁਲੈਂਸ ਨੇ $3 ਮਿਲੀਅਨ ਸੀਰੀਜ਼ ਏ ਫੰਡਿੰਗ ਸੁਰੱਖਿਅਤ ਕੀਤੀ

ਕਿਉਂ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ

ਕਿਉਂ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ

ਵਿਗਿਆਨੀ ਡੀਕੋਡ ਕਰਦੇ ਹਨ ਕਿ ਕਸਰਤ ਕਿਵੇਂ ਬੁਢਾਪੇ ਨੂੰ ਉਲਟਾ ਸਕਦੀ

ਵਿਗਿਆਨੀ ਡੀਕੋਡ ਕਰਦੇ ਹਨ ਕਿ ਕਸਰਤ ਕਿਵੇਂ ਬੁਢਾਪੇ ਨੂੰ ਉਲਟਾ ਸਕਦੀ